ਕਰੰਸੀ ਨੋਟਾਂ ‘ਤੇ ਲੱਗੀ ਪਾਬੰਦੀ ਨੂੰ ਲੈ ਕੇ ਹੇਠਲੇ ਲੋਕਾਂ ‘ਚ ਮੱਚੀ ਹਾਹਾਕਾਰ

ss1

ਕਰੰਸੀ ਨੋਟਾਂ ‘ਤੇ ਲੱਗੀ ਪਾਬੰਦੀ ਨੂੰ ਲੈ ਕੇ ਹੇਠਲੇ ਲੋਕਾਂ ‘ਚ ਮੱਚੀ ਹਾਹਾਕਾਰ
ਪੈਟਰੋਲ ਪੰਪ ਵਾਲਿਆਂ ਤੇਲ ਪਾਉਣ ਤੋਂ ਫੇਰਿਆ ਸਿਰ, ਇੱਕ ਗੁਰੂ ਘਰਵਾਲਿਆਂ ਘਿਉ ਦੇਣ ਤੋਂ ਵੀ ਕੀਤਾ ਇਨਕਾਰ

picture1ਤਲਵੰਡੀ ਸਾਬੋ 09 ਨਵੰਬਰ (ਗੁਰਜੰਟ ਸਿੰਘ ਨਥੇਹਾ)- ਕੇਂਦਰ ਸਰਕਾਰ ਵੱਲੋਂ ਇੱਕ ਹਜ਼ਾਰ ਅਤੇ ਪੰਜ ਸੌ ਰੁਪਏ ਦੇ ਕਰੰਸੀ ਨੋਟਾਂ ‘ਤੇ ਲੱਗੀ ਪਾਬੰਦੀ ਦੇ ਚਲਦਿਆਂ ਹੇਠ ਜ਼ਮੀਨ ਨਾਲ ਜੁੜੇ ਕਾਰੋਬਾਰੀਆਂ ਅਤੇ ਆਮ ਲੋਕਾਂ ਵਿੱਚ ਨਾ ਸਿਰਫ ਭਗਦੜ੍ਹ ਮੱਚੀ ਹੈ, ਸਗੋਂ ਉਹ ਪ੍ਰੇਸ਼ਾਨੀ ਵਿੱਚ ਡੁੱਬੇ ਵੀ ਪ੍ਰਤੀਤ ਹੋ ਰਹੇ ਹਨ। ਛੋਟੇ-ਵੱਡੇ ਆਮ ਦੁਕਾਨਦਾਰਾਂ, ਢਾਬਿਆਂ ਅਤੇ ਹੋਟਲਾਂ ਵਾਲਿਆਂ ਵੱਲੋਂ ਹੀ ਨਾ ਸਿਰਫ ਇੱਕ ਹਜ਼ਾਰ ਅਤੇ ਪੰਜ ਸੌ ਰੁਪਏ ਦੇ ਨੋਟ ਲੈਣ ਤੋਂ ਆਨਾਕਾਨੀ ਨਹੀਂ ਕੀਤੀ ਜਾ ਰਹੀ ਸਗੋਂ ਕਈ ਪੈਟਰੋਲ ਪੰਪਾਂ ਦੇ ਮਾਲਕਾਂ ਨੂੰ ਵੀ ਉਕਤ ਨੋਟ ਲੈ ਕੇ ਤੇਲ ਪਾਉਣ ਤੋਂ ਸਿਰ ਫੇਰ ਦਿੱਤਾ ਹੈ। ਹੋਰ ਤਾਂ ਹੋਰ ਇੱਥੋਂ ਦੇ ਇੱਕ ਗੁਰੂ-ਘਰ ਵਾਲਿਆਂ ਜਿੱਥੇ ਅਕਸਰ ਲੋਕਾਂ ਨੂੰ ਦੇਸੀ ਘਿਉ ਮਿਲ ਜਾਇਆ ਕਰਦਾ ਸੀ ਨੂੰ ਵੀ ਉਕਤ ਨੋਟ ਲੈ ਕੇ ਘਿਉ ਵੇਚਣ ਦੇ ਜੰਜਾਲ ਵੱਚ ਫਸਣ ਤੋਂ ਡਰਦਿਆਂ ਲੋਕਾਂ ਨੂੰ ਜਵਾਬ ਦੇਣਾ ਹੀ ਮੁਨਾਸਿਬ ਸਮਝਿਆ ਜਾਣ ਲੱਗਾ ਹੈ।
ਇੱਕ ਤਾਜ਼ਾ ਘਟਨਾ ਵਿੱਚ ਇੱਥੇ ਰਿਲਾਇੰਸ ਕੰਪਨੀ ਦੇ ਇੱਕੋ-ਇੱਕ ਪੈਟਰੋਲ ਪੰਪ ‘ਤੇ ਜਦੋਂ ਸਥਾਨਕ ਸ਼ਹਿਰ ਦੇ ਕੁੱਝ ਲੋਕ ਰੋਜ਼ਾਨਾ ਦੀ ਤਰ੍ਹਾਂ ਤੇਲ ਲੇਣ ਗਏ ਤਾਂ ਉਹਨਾਂ ਦੀ ਹੈਰਾਨੀ ਦੀ ਕੋਈ ਹਦ ਨਾ ਰਹੀ ਜਦੋਂ ਅੱਗੋਂ ਪੈਟਰੋਲ ਪੰਪ ‘ਤੇ ਕੰਮ ਕਰ ਰਹੇ ਉਕਤ ਕੰਪਨੀ ਦੇ ਕਰਿੰਦਿਆਂ ਨੇ ਇਹ ਕਹਿੰਦਿਆਂ ਤੇਲ ਪਾਉਣ ਤੋਂ ਇਨਕਾਰ ਕਰ ਦਿੱਤਾ ਕਿ ਤੁਹਾਡੇ ਕੋਲ ਸੌ-ਸੌ ਦੇ ਨੋਟ ਨਹੀਂ ਹਨ ਅਤੇ ਪੰਜ ਸੌ ਜਾਂ ਇੱਕ ਹਜ਼ਾਰ ਵਾਲੇ ਅਸੀਂ ਨਹੀਂ ਲੈਣੇ।
ਕੋਈ ਚਾਰਾ ਨਾ ਚਲਦਾ ਵੇਖ ਕੁੱਝ ਲੋਕਾਂ ਨੇ ਇਸ ਮਾਮਲੇ ਨੂੰ ਲੈ ਕੇ ਪੱਤਰਕਾਰਾਂ ਦੇ ਫੋਨ ਘੁਮਾਉਣੇ ਸ਼ੁਰੂ ਕਰ ਦਿੱਤੇ। ਮੌਕੇ ਤੇ ਪੁੱਜੇ ਪੱਤਰਕਾਰਾਂ ਸਾਹਮਣੇ ਜਦੋਂ ਇਸ ਮਾਮਲੇ ਦੀ ਪੁਸ਼ਟੀ ਹੋ ਗਈ ਤਾਂ ਪੱਤਰਕਾਰਾਂ ਵੱਲੋਂ ਐਸ ਡੀ ਐਮ ਤਲਵੰਡੀ ਸਾਬੋ ਨਾਲ ਰਾਬਤਾ ਕਾਇਮ ਕੀਤਾ ਤਾਂ ਕੁੱਝ ਘੰਟਿਆਂ ਦੀ ਖਜਲ ਖੁਆਰੀ ਮਗਰੋਂ ਐਸ ਡੀ ਐਮ ਦੇ ਦਖਲ ਤੋਂ ਬਾਅਦ ਪੈਟਰੋਲ ਪੰਪ ਦੇ ਕਰਿੰਦਿਆਂ ਨੇ ਤੇਲ ਪਾਉਣਾ ਤੇ ਉਕਤ ਨੋਟ ਲੈਣੇ ਸ਼ੁਰੂ ਕੀਤੇ। ਪਰ ਫਿਰਵੀ ਇਸ ਵਰਤਾਰੇ ਨੂੰ ਲੈ ਕੇ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *