ਮਾਰਕੀਟ ਕਮੇਟੀ ਦਾਖਾ ਅਧੀਨ ਪੈਂਦੀਆਂ ਮੰਡੀਆਂ ਵਿੱਚ ਲਿਫਟਿੰਗ ਨੇ ਫੜੀ ਤੇਜ਼ੀ

ss1

ਮਾਰਕੀਟ ਕਮੇਟੀ ਦਾਖਾ ਅਧੀਨ ਪੈਂਦੀਆਂ ਮੰਡੀਆਂ ਵਿੱਚ ਲਿਫਟਿੰਗ ਨੇ ਫੜੀ ਤੇਜ਼ੀ
ਐਫ.ਸੀ.ਆਈ ਨੇ ਕਿਸੇ ਮੰਡੀ ਵਿੱਚੋਂ ਇਕ ਦਾਣਾ ਵੀ ਨਹੀਂ ਖਰੀਦਿਆ
ਝੋਨੇ ਦੀ ਅਦਾਇਗੀ ਦੋ ਤਿੰਨ ਦਿਨਾਂ ਵਿੱਚ ਹੋ ਜਾਵੇਗੀ- ਚੇਅਰਮੈਨ ਅਮਰਜੀਤ

8mlp001ਮੁੱਲਾਂਪੁਰ ਦਾਖਾ, 8 ਨਵੰਬਰ (ਮਲਕੀਤ ਸਿੰਘ) ਮਾਰਕੀਟ ਕਮੇਟੀ ਦਾਖਾ ਅਧੀਨ ਪੈਂਦੀਆਂ 11 ਮੰਡੀਆਂ ਵਿੱਚ ਕਈ ਦਿਨਾਂ ਤੋਂ ਰੁਕੀ ਲਿਫਟਿੰਗ ਤੇਜ਼ੀ ਨਾਲ ਸ਼ੁਰੂ ਹੋ ਗਈ ਹੈ, ਉਪਰੋਕਤ ਜਾਣਕਾਰੀ ਦਿੰਦਿਆ ਮਾਰਕੀਟ ਕਮੇਟੀ ਦਾਖਾ ਦੇ ਸਕੱਤਰ ਰਸਵੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ 7 ਨਵੰਬਰ ਤੱਕ ਝੋਨੇ ਦੀ ਕੁਲ ਆਮਦ 19 ਲੱਖ 70 ਹਜਾਰ 570 ਕੁਅੰਟਲ ਹੋਈ ਹੈ , ਜਦਕਿ ਪਿਛਲੇ ਸਾਲ ਕੁਲ ਝੋਨੇ ਦੀ ਆਮਦ 21 ਲੱਖ 57 ਹਜਾਰ 110 ਕੁਅੰਟਲ ਹੋਈ ਸੀ। ਇਸ ਤਰਾਂ ਪਿਛਲੇ ਸਾਲ ਦੇ ਟੀਚੇ ਨਾਲੋਂ ਪੋਣੇ 2 ਲੱਖ ਕੁਅੰਟਲ ਦਾ ਫਰਕ ਰਹਿ ਗਿਆ ਹੈ । ਉਹਨਾਂ ਦੱਸਿਆ ਕਿ ਇਸ ਵੇਲੇ ਸਾਰੀਆਂ ਮੰਡੀਆਂ ਵਿੱਚੋਂ 15 ਲੱਖ 2 ਹਜਾਰ 740 ਕੁਅੰਟਲ ਝੋਨੇ ਦੀ ਲਿਫਟਿੰਗ ਹੋ ਚੁਕੀ ਹੈ ਅਤੇ ਬਾਕੀ ਦੀ ਲਿਫਟਿੰਗ ਵੀ ਛੇਤੀ ਹੋ ਜਾਵੇਗੀ । ਮਾਰਕੀਟ ਕਮੇਟੀ ਦੇ ਰਿਕਾਰਡ ਅਨੁਸਾਰ ਕੇਂਦਰ ਦੀ ਖਰੀਦ ਏਜੰਸੀ ਐਫ.ਸੀ.ਆਈ ਨੂੰ ਚਾਰ ਮੰਡੀਆਂ ਜਿੰਨਾ ਵਿੱਚ ਦਾਖਾ, ਹੰਬੜਾ, ਮਨਸੂਰਾਂ ਅਤੇ ਨੂਰਪੁਰ ਬੇਟ ਸ਼ਾਮਲ ਹਨ ਅਲਾਟ ਹੋਈਆਂ ਸਨ ਪਰ ਇਸ ਏਜੰਸੀ ਨੇ ਕਿਸੇ ਮੰਡੀ ਵਿੱਚ ਖਰੀਦ ਕਰਨ ਲਈ ਪੈਰ ਨਹੀਂ ਪਾਏ, ਜਦਕਿ ਪੰਜਾਬ ਦੀਆਂ ਸਾਰੀਆਂ ਖਰੀਦ ਏਜੰਸੀਆ ਜਿੰਨਾ ਵਿੱਚ ਮਾਕਰਫੈਡ, ਪੰਜਾਬ ਐਗਰੋ, ਪਨਸਪ, ਵੇਅਰਹਾਊਸ ਅਤੇ ਪਨਗਰੇਨ ਆਦਿ ਸ਼ਾਮਲ ਹਨ, ਨੇ ਆਪਣੇ ਅਲਾਟ ਹੋਏ ਟੀਚੇ ਅਨੁਸਾਰ ਝੋਨੇ ਦੀ ਖਰੀਦ ਕੀਤੀ ।

         ਮਾਰਕੀਟ ਕਮੇਟੀ ਦੇ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ ਨੇ ਦੱਸਿਆ ਕਿ ਝੋਨੇ ਦੀ ਰੁਕੀ ਅਦਾਇਗੀ ਵੀ ਦੋ ਤਿੰਨ ਦਿਨਾ ਦੇ ਵਿੱਚ ਹੀ ਹੋ ਜਾਵੇਗੀ । ਉਹਨਾਂ ਦੱਸਿਆ ਕਿ ਐਤਕੀ ਵਾਰ ਪਿਛਲੇ ਸਾਲ ਨਾਲੋਂ ਝੋਨੇ ਦੀ ਵੱਧ ਆਮਦ ਹੋਣ ਦੀ ਸੰਭਾਵਨਾ ਹੈ , ਕਿਉਕਿ ਇਸ ਵਾਰ ਮੌਸਮ ਠੀਕ ਰਹਿਣ ਅਤੇ ਰੋਗ ਰਹਿਤ ਹੋਣ ਕਾਰਨ ਝਾੜ ਵੀ ਵੱਧ ਨਿਕਲਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *