ਮੁੱਲਾਂਪੁਰ ਦਾਖਾ ਵਿੱਚ ਛੱਠ ਪੂਜਾ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ss1

ਮੁੱਲਾਂਪੁਰ ਦਾਖਾ ਵਿੱਚ ਛੱਠ ਪੂਜਾ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

22ਮੁੱਲਾਂਪੁਰ ਦਾਖਾ, 8 ਨਵੰਬਰ (ਮਲਕੀਤ ਸਿੰਘ) ਸਥਾਨਕ ਸ਼ਹਿਰ ਦੇ ਗੁਰੂਨਾਨਕ ਨਗਰ ਮੁਹੱਲੇ ਵਿਖੇ ਉੱਤਰੀ ਭਾਰਤ ਦਾ ਪ੍ਰਸਿੱਧ ਤਿਉਹਾਰ ਛੱਠ ਪੂਜਾ ਬੜੀ ਧੂਮਧਾਮ ਨਾਲ ਮਨਾਇਆ ਗਿਆ । ਸ਼ਰਧਾਲੂਆਂ ਨੇ ਪਹਿਲਾਂ ਐਤਵਾਰ ਨੂੰ ਛਿਪੱਦੇ ਸੂਰਜ ਅਤੇ ਸੋਮਵਾਰ ਨੂੰ ਸਵੇਰੇ ਚੜਦੇ ਸੂਰਜ ਨੂੰ ਅਰਗ ਦਿੱਤਾ । ਸ਼ਰਧਾਲੁਆਂ ਨੇ ਛੱਠ ਮਾਤਾ ਦੀ ਪੂਜਾ ਕਰਕੇ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਮੰਗੀ ਅਤੇ ਮਾਤਾ ਦੀਆਂ ਭੇਂਟਾ ਸੁਣਾਈਆਂ। ਪੂਜਾ ਅਰਚਨਾ ਉਪਰੰਤ ਸ਼ਰਧਾਲੁਆਂ ਵਲੋਂ ਹਾਜਰ ਸੰਗਤਾ ਨੂੰ ਮਿੱਠੇ ਪਕਵਾਨ ਅਤੇ ਫਲ ਦਾ ਪ੍ਰਸ਼ਾਦ ਵੰਡਿਆ ਅਤੇ ਚਾਹ ਦਾ ਲੰਗਰ ਛਕਾਇਆ । ਇਸ ਮੌਕੇ ਮਿਥੁਨ ਕੁਮਾਰ, ਕਿਸ਼ੋਰੀ ਲਾਲ, ਗੋਰੀ ਸ਼ੰਕਰ, ਸਰਵਣ ਦਾਸ , ਸੰਜੇ ਕੁਮਾਰ, ਜਵਾਹਰ ਲਾਲ, ਆਕਾਸ਼ ਕੁਮਾਰ, ਦੀਪਕ ਕੁਮਾਰ, ਹਰਨੇਕ ਸਿੰਘ, ਸ਼ੰਕਰ ਲਾਲ ਅਤੇ ਭਾਰੀ ਗਿਣਤੀ ਵਿੱਚ ਹੋਰ ਸ਼ਰਧਾਲੂ ਪਰਿਵਾਰਾਂ ਹਾਜਰ ਸਨ। ਇਹ ਹੈ ਕਿ ਛੱਠ ਪੂਜਾ ਦੇ ਤਿਉਹਾਰ ਨੂੰ ਲੈਕੇ ਬਾਜਾਰ ਵਿੱਚ ਪੂਰੀਆਂ ਰੋਣਕਾ ਰਹੀਆਂ।

print
Share Button
Print Friendly, PDF & Email