ਜਲ ਸਪਲਾਈ ਅਤੇ ਨਿਕਾਸੀ ਵਿਭਾਗ ਦੇ ਜਾਗਰੂਕਤਾ ਵਾਹਨ ਰਵਾਨਾ

ss1

ਜਲ ਸਪਲਾਈ ਅਤੇ ਨਿਕਾਸੀ ਵਿਭਾਗ ਦੇ ਜਾਗਰੂਕਤਾ ਵਾਹਨ ਰਵਾਨਾ

vechileਲੁਧਿਆਣਾ (ਪ੍ਰੀਤੀ ਸ਼ਰਮਾ) ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣ, ਪਖ਼ਾਨੇ ਦੀ ਵਰਤੋਂ ਕਰਨ ਅਤੇ ਚੰਗੇ ਰੱਖ ਰਖਾਉ ਪ੍ਰਤੀ ਜਾਗਰੂਕ ਕਰਨ ਲਈ ਜਲ ਸਪਲਾਈ ਅਤੇ ਨਿਕਾਸੀ ਵਿਭਾਗ ਪੰਜਾਬ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਵਿਸ਼ੇਸ਼ ਵਾਹਨਾਂ ਰਾਹੀਂ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਜਾ ਕੇ ਜਾਗਰੂਕਤਾ ਪ੍ਰਚਾਰ ਕੀਤਾ ਜਾਵੇਗਾ। ਇਨਾਂ ਵਿਸ਼ੇਸ਼ ਵਾਹਨਾਂ ਨੂੰ ਅੱਜ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਜਲ ਸਪਲਾਈ ਅਤੇ ਨਿਕਾਸੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰ. ਜਸਵਿੰਦਰ ਸਿੰਘ ਚਾਹਲ ਅਤੇ ਹੋਰ ਹਾਜ਼ਰ ਸਨ। ਇਸ ਮੁਹਿੰਮ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਭਗਤ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਸਵੱਛ ਭਾਰਤ ਮਿਸ਼ਨ ਤਹਿਤ ਵੱਡੇ ਪੱਧਰ ‘ਤੇ ਕਾਰਜ ਜਾਰੀ ਹਨ। ਜਿਨਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਇਸੇ ਕਰਕੇ ਹੀ ਇਹ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣ, ਪਖ਼ਾਨੇ ਦੀ ਵਰਤੋਂ ਕਰਨ, ਇਸਦੇ ਚੰਗੇ ਰੱਖ ਰਖਾਵ ਅਤੇ ਪਾਣੀ ਦੀ ਸੁਚੱਜੀ ਅਤੇ ਸੰਜਮ ਨਾਲ ਵਰਤੋਂ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨਾਂ ਦੱਸਿਆ ਜ਼ਿਲਾ ਪ੍ਰਸਾਸ਼ਨ ਵੱਲੋਂ ਭਾਰਤੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਜ਼ਿਲਾ ਲੁਧਿਆਣਾ ਦੇ ਦਿਹਾਤੀ ਖੇਤਰਾਂ ਵਿੱਚ ਤਕਰੀਬਨ ਹਰੇਕ ਘਰ ਨੂੰ ਪਖ਼ਾਨੇ ਦੀ ਸਹੂਲਤ ਮੁਹੱਈਆ ਕਰਵਾ ਦਿੱਤੀ ਹੈ, ਜਿਸ ਦੀ ਸੁਚੱਜੀ ਅਤੇ ਜ਼ਰੂਰੀ ਵਰਤੋਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਸੀ।

        ਇਸ ਤੋਂ ਪਹਿਲਾਂ ਉਨਾਂ ਜਾਗਰੂਕਤਾ ਨਾਲ ਸੰਬੰਧਤ ਆਡੀਓ ਵੀਡੀਓ ਸੀ. ਡੀਜ਼ ਵੀ ਰਿਲੀਜ਼ ਕੀਤੀਆਂ। ਇਹ ਸੀ.ਡੀਜ਼ ਪਿੰਡਾਂ ਵਿੱਚ ਵਿਸ਼ੇਸ਼ ਵਾਹਨਾਂ ਰਾਹੀਂ ਸੁਣਾਈਆਂ ਜਾਣਗੀਆਂ। ਸ੍ਰ. ਚਾਹਲ ਨੇ ਦੱਸਿਆ ਕਿ ਪਹਿਲੇ ਗੇੜ ਵਿੱਚ ਜ਼ਿਲਾ ਲੁਧਿਆਣਾ ਵਿੱਚ 5 ਵਾਹਨ ਰਵਾਨਾ ਕੀਤੇ ਗਏ ਹਨ, ਜਦਕਿ ਜਲਦੀ ਹੀ ਹੋਰ ਵਾਹਨ ਵੀ ਅਲੱਗ-ਅਲੱਗ ਖੇਤਰਾਂ ਵਿੱਚ ਭੇਜੇ ਜਾਣਗੇ।

print
Share Button
Print Friendly, PDF & Email