30 ਹਜਾਰ ਸਫਾਈ ਕਰਮਚਾਰੀਆਂ ਨੂੰ ਰੈਗੂਲਰ ਕਰਣ ਲਈ ਨਵੀਂ ਕਮੇਟੀ ਦੇ ਗਠਨ ਦੇ ਵਿਰੋਧ’ ਚ ਅੰਬੇਦਕਰ ਏਕਤਾ ਮਿਸ਼ਨ ਨੇ ਫੂਕਿਆ ਪੰਜਾਬ ਸਰਕਾਰ ਦਾ ਪੁੱਤਲਾ

ss1

30 ਹਜਾਰ ਸਫਾਈ ਕਰਮਚਾਰੀਆਂ ਨੂੰ ਰੈਗੂਲਰ ਕਰਣ ਲਈ ਨਵੀਂ ਕਮੇਟੀ ਦੇ ਗਠਨ ਦੇ ਵਿਰੋਧ’ ਚ ਅੰਬੇਦਕਰ ਏਕਤਾ ਮਿਸ਼ਨ ਨੇ ਫੂਕਿਆ ਪੰਜਾਬ ਸਰਕਾਰ ਦਾ ਪੁੱਤਲਾ

saffai-karmchariਲੁਧਿਆਣਾ (ਪ੍ਰੀਤੀ ਸ਼ਰਮਾ) ਅੰਬੇਦਕਰ ਏਕਤਾ ਮਿਸ਼ਨ ਪੰਜਾਬ ਨੇ ਸੁਪਰੀਮਕੋਰਟ ਦੇ ਆਦੇਸ਼ਾਂ ਦੀ ਆੜ’ ਚ 30 ਹਜਾਰ ਸਫਾਈ ਕਰਮਚਾਰੀਆਂ ਨੂੰ ਰੇਗੂਲਰ ਕਰਣ ਲਈ ਨਵੀਂ ਕਮੇਟੀ ਗਠਨ ਕਰਣ ਦੇ ਫੈਸਲੇ ਦੇ ਵਿਰੋਧ’ ਚ ਸਥਾਨਕ ਦੋਮੋਰਿਆਪੁੱਲ ਸਥਿਤ ਗੋਲ ਮਾਰਕੀਟ ਵਿੱਖੇ ਪੰਜਾਬ ਸਰਕਾਰ ਦਾ ਪੁਤਲਾ ਫੂੱਕ ਕੇ ਰੋਸ਼ ਜਤਾਇਆ ਪ੍ਰਦਸ਼ਨਕਾਰੀਆਂ ਦਾ ਇਲਜ਼ਾਮ ਸੀ ਕਿ ਰਾਜ ਸਰਕਾਰ ਸੁਪਰੀਮਕੋਰਟ ਦੇ ਫੈਸਲੇ ਦੀ ਆੜ ਵਿੱਚ ਨਵੀਂ ਕਮੇਟੀ ਦਾ ਗਠਨ ਕਰਕੇ ਮਾਮਲੇ ਨੂੰ ਲਮਕਾਉਣ ਦੇ ਯਤਨ ਕਰ ਰਹੀ ਹੈ ਜਦਕਿ ਸੁਪਰੀਮ ਕੋਰਟ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਹੈ ਕਿ ਜਾਂ ਤਾਂ ਕਰਮਚਾਰੀਆਂ ਨੂੰ ਪੱਕਾ ਕਰੋ ਜਾਂ ਫਿਰ ਪੱਕੇ ਕਰਮਚਾਰੀਆਂ ਦੇ ਬਰਾਬਰ ਤਨਖਾਹ ਅਤੇ ਹੋਰ ਸੁਵਿਧਾਵਾਂ ਦਿਊ ਅੰਬੇਦਕਰ ਏਕਤਾ ਮਿਸ਼ਨ ਪੰਜਾਬ ਦੇ ਪ੍ਰਧਾਨ ਦੀਪਕ ਹੰਸ ਨੇ ਪ੍ਰਦਸ਼ਨਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਇਲਜ਼ਾਮ ਲਗਾਇਆ ਕਿ ਰਾਜ ਸਰਕਾਰ ਨੇ ਚੋਣਾਂ ਦੇ ਸਾਲ ਵਿੱਚ ਲਾਭ ਲੈਣ ਲਈ ਮਜਬੂਰੀਵਸ਼ 10 ਸਾਲਾਂ ਤੋਂ ਸੰਘਰਸ਼ ਕਰ ਰਹੇ ਸਫਾਈ ਕਰਮਚਾਰੀਆਂ ਨੂੰ ਗੁੰਮਰਾਹ ਕਰਣ ਲਈ ਕੁੱਝ ਦਿਨ ਪਹਿਲਾਂ 30 ਹਜਾਰ ਸਫਾਈ ਕਰਮਚਾਰੀਆਂ ਨੂੰ ਰੇਗੂਲਰ ਕਰਣ ਦੀ ਘੋਸ਼ਣਾ ਕਰ ਵਾਹਵਾਹੀ ਲੁੱਟੀ ਹੁਣ ਦੇਸ਼ ਦੀ ਸਰਵਊਚ ਅਦਾਲਤ ਸੁਪ੍ਰੀਮਕੋਰਟ ਵੱਲੋਂ ਪੰਜਾਬ ਵਿੱਚ ਕਾਂਟਰੈਕਟ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਰੈਗੂਲਰ ਨਹੀਂ ਕਰਣ ਦੀ ਸੂਰਤ ਵਿੱਚ ਰੈਗੂਲਰ ਕਰਮਚਾਰੀਆਂ ਦੇ ਬਰਾਬਰ ਕਾਂਟਰੈਕਟ ਕਰਮਚਾਰੀਆਂ ਨੂੰ ਤਨਖਾਹ ਅਤੇ ਸੁਵਿਧਾਵਾਂ ਦੇਣ ਦੇ ਫੈਸਲੇ ਦੇ ਬਾਅਦ ਨਵੀਂ ਕਮੇਟੀ ਦਾ ਗਠਨ ਕਰ ਸੂਬਾ ਸਰਕਾਰ ਨੇ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਹੈ ਉਨਾਂ ਨੇ ਅਕਾਲੀ-ਭਾਜਪਾ ਗਠਜੋੜ ਸਰਕਾਰ ਤੇ ਹਜਾਰਾਂ ਸਫਾਈ ਕਰਮਚਾਰੀਆਂ ਨੂੰ ਗੁੰਮਰਾਹ ਕਰਣ ਦੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਦੇ ਰਣਨਿਤੀਕਾਰ ਨਵੀਂ ਕਮੇਟੀ ਦਾ ਗਠਨ ਕਰਣ ਦੀ ਆੜ ਵਿੱਚ ਚੋਣ ਜਾਬਤਾ ਲਾਗੂ ਹੋਣ ਤੱਕ ਲਮਕਾਉਣ ਲਈ ਯਚਨਸ਼ੀਲ ਹਨ ਸਰਕਾਰ ਦੇ ਇਸ ਫੈਸਲੇ ਨਾਲ ਉਸਦੀ ਸਫਾਈ ਕਰਮਚਾਰੀਆਂ ਦੇ ਬਾਰੇ ਉਸਦੀ ਖੋਟੀ ਨਿਤੀ ਅਤੇ ਨਿਅਤ ਦਾ ਪਰਦਾਫਾਸ਼ ਹੋ ਗਿਆ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਪੰਜਾਬ ਸਰਕਾਰ ਨੇ ਕਰਮਚਾਰੀਆਂ ਨੂੰ ਰੈਗੂਲਰ ਕਰਣ ਦੇ ਮਾਮਲੇ ਨੂੰ ਲਮਕਾਉਣ ਲਈ ਕਦੇ ਕੈਬਨਿਟ ਦੀ ਮਨਜ਼ੂਰੀ, ਕਦੇ ਕਾਨੂੰਨੀ ਅੜਚਨਾਂ ਦੀ ਆੜ ਵਿੱਚ ਕਮੇਟਿਆ ਗਠਿਤ ਕਰਕੇ ਇਸ ਮਾਮਲੇ ਨੂੰ ਸਾਲਾਂ ਤੱਕ ਲਟਕਾਈ ਰੱਖਿਆ ਇਸ ਮੌਕੇ ਤੇ ਕਾਮਰੇਡ ਵਿਜੈ ਕੁਮਾਰ, ਮਿੱਠੂ ਚੱਡਾ, ਨਰੇਸ਼ ਨਾਹਰ, ਰਾਜ ਕੁਮਾਰ ਹੰਸ, ਪੰਜਾਬ ਸਿੰਘ, ਕਿਸ਼ੋਰ ਘਈ, ਪਿੰਨੀ ਹੰਸ, ਬੌਬੀ ਬੈਂਸ, ਰਾਜੂ ਨਈਅਰ, ਕਾਲੀ,ਅਨਿਲ, ਰਾਹੁਲ ਭਜਨੀ, ਦੀਪਕ ਪਾਂਡੇ, ਸੰਨੀ ਹੰਸ, ਰਾਕੇਸ਼ ਚੌਧਰੀ, ਰਵੀ ਕੰਡਿਆਰਾ,ਕਨਵ ਵੱਧਵਾ, ਅਮਿਤ ਜੋਸ਼ੀ ਸਹਿਤ ਹੋਰ ਵੀ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *