ਕਣਕ ਦੀ ਬਿਜਾਈ ਲਈ ਹੱਦੋਂ ਵੱਧ ਖਾਦਾਂ ਦੀ ਵਰਤੋਂ ਚਿੰਤਾ ਦਾ ਵਿਸ਼ਾ

ss1

ਕਣਕ ਦੀ ਬਿਜਾਈ ਲਈ ਹੱਦੋਂ ਵੱਧ ਖਾਦਾਂ ਦੀ ਵਰਤੋਂ ਚਿੰਤਾ ਦਾ ਵਿਸ਼ਾ
ਕਿਸਾਨ ਕਣਕ ਦੀ ਬਿਜਾਈ ਸਮੇਂ ਖੇਤੀਬਾੜੀ ਵਿਭਾਗ ਦੇ ਸਲਾਹ ਨਾਲ ਖਾਦ ਪਾਉਣ : ਡਾ. ਸੰਧੂ

3ਭਦੌੜ 07 ਨਵੰਬਰ (ਵਿਕਰਾਂਤ ਬਾਂਸਲ) ਜਿਥੇ ਵਧ ਰਹੀਆਂ ਬੀਮਾਰੀਆਂ ਨੂੰ ਠੱਲ ਪਾਉਣ ਲਈ ਅਤੇ ਮਨੁੱਖੀ ਜਾਨਾਂ ਨੂੰ ਸੁਰੱਖਿਅਤ ਕਰਨ ਲਈ ਡਾਕਟਰਾਂ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਖੇਤੀਯੋਗ ਖਾਣ ਵਾਲੀਆਂ ਫਸਲਾਂ ਤੇ ਘੱਟ ਤੋਂ ਘੱਟ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੇ ਇਸਤੇਮਾਲ ਕਰਨ ਦੀ ਸਲਾਹ ਅਤੇ ਸਿਫਾਰਸ਼ ਕੀਤੀ ਜਾ ਰਹੀ ਹੈ, ਉੱਥੇ ਇਸਦੇ ਬਾਵਜੂਦ ਵੀ ਇਸ ਇਲਾਕੇ ‘ਚ ਕਿਸਾਨਾਂ ਵੱਲੋਂ ਇਕ ਦੂਜੇ ਨੂੰ ਵੇਖ ਕੇ ਅਤੇ ਵੱਧ ਝਾੜ ਲੈਣ ਦੀ ਸੋਚ ਨਾਲ ਇਸ ਵੇਲੇ ਕੀਤੀ ਜਾ ਰਹੀ ਕਣਕ ਦੀ ਬੀਜਾਈ ਮੌਕੇ ਖੇਤਾਂ ‘ਚ ਹੱਦੋਂ ਵੱਧ ਖਾਦਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜੋ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਮਿਲੀ ਜਾਣਕਾਰੀ ਅਨੁਸਾਰ ਇਲਾਕੇ ਦੇ ਵੱਖ-ਵੱਖ ਪਿੰਡਾਂ ‘ਚ ਕਣਕ ਦੀ ਬਿਜਾਈ ਕਰ ਰਹੇ ਕਿਸਾਨਾਂ ਵੱਲੋਂ ਇਸ ਵੇਲੇ ਕਣਕ ਦਾ ਵੱਧ ਝਾੜ ਲੈਣ ਦੀ ਦੌੜ ‘ਚ ਪ੍ਰਤੀ ਏਕੜ ਜ਼ਮੀਨ ਵਿਚ 100 ਕਿਲੋ ਤੋਂ ਲੈ ਕੇ 150 ਕਿਲੋ ਤੱਕ ਯੂਰੀਆ ਦੋ ਬੋਰੀਆ ਡਾਇਆ ਅਤੇ 50 ਕਿਲੋ ਦੇ ਕਰੀਬ ਪੋਟਾਸ਼ ਖਾਦ ਖੇਤਾਂ ‘ਚ ਪਾਈ ਜਾ ਰਹੀ ਹੈ ਕਿਸਾਨਾਂ ਨੇ ਜਿਆਦਾ ਖਾਦਾਂ ਦਾ ਇਸਤੇਮਾਲ ਕਰਨ ਦਾ ਕਾਰਨ ਕਣਕ ਦੇ ਜਲਦੀ ਪੁੰਗਰਨ ਅਤੇ ਇਸ ਦੇ ਬੂਟੇ ਸਿਹਤਮੰਦ ਹੋਣਾ ਦੱਸਿਆ ਜਦਕਿ ਬਲਾਕ ਖੇਤੀਬਾੜੀ ਵਿਕਾਸ ਅਫਸਰ ਸ਼ਹਿਣਾ ਡਾਂ ਗੁਰਬਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਕ ਕਿਲੇ ‘ਚ ਕਣਕ ਦੀ ਬਿਜਾਈ ਕਰਨ ਤੋਂ ਪਹਿਲਾਂ ਖੇਤ ‘ਚ ਪ੍ਰਤੀ ਏਕੜ 90 ਕਿਲੋਂ ਯੂਰੀਆ ਅਤੇ 20 ਕਿਲੋ ਪੋਟਾਸ ਅਤੇ ਡਾਇਆ ਖਾਦ 55 ਕਿਲੋ ਪ੍ਰਤੀ ਏਕੜ ਕਲਰ ਵਾਲੀ ਜਮੀਨਾਂ ‘ਚ 25 ਫੀਸਦੀ ਵੱਧ ਅਤੇ ਪਛੇਤੀ ਬਿਜਾਈ ਕੀਤੀ ਗਈ ਕਣਕ ਦੇ ਖੇਤ ਵਿਚ 25 ਘੱਟ ਖਾਦ ਪਾਉਣ ਦੀ ਸ਼ਿਫਾਰਸ ਕੀਤੀ ਜਾਂਦੀ ਹੈ ਉਨਾਂ ਕਿਹਾ ਕਿ ਕਿਸਾਨ ਆਪਣੀ ਮਰਜ਼ੀ ਨਾਲ ਵੱਧ ਖਾਦ ਦੀ ਦੌੜ ‘ਚ ਜਿਥੇ ਖੇਤੀ ਤੇ ਆਪਣੇ ਖਰਚੇ ਵਧਾ ਰਹੇ ਹਨ, ਉੱਥੇ ਮਨੁੱਖੀ ਜਾਨਾਂ ਨਾਲ ਖਿਲਵਾੜ ਵੀ ਕਰ ਰਹੇ ਹਨ ਉਨਾਂ ਨੇ ਕਿਸਾਨਾਂ ਨੂੰ ਜੈਵਿਕ ਖਾਦਾਂ ਦੀ ਵੱਧ ਤੋਂ ਵੱਧ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਇਸ ਮੌਕੇ ਏਡੀਓ ਤਰਲੋਚਨ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ ਬੀਟੀਐਮ ਆਦਿ ਹਾਜ਼ਰ ਸਨ|

print
Share Button
Print Friendly, PDF & Email

Leave a Reply

Your email address will not be published. Required fields are marked *