ਡਾ. ਬੀ.ਆਰ. ਅੰਬੇਦਕਰ ਛੇਵੇਂ ਵਿਸ਼ਵ ਕਬੱਡੀ ਕੱਪ ਦੇ ਪੰਜਵੇ ਦਿਨ ਦੇ ਖੇਡ ਦਾ ਉਦਘਾਟਨ ਸ਼ਹੀਦ ਉਦਮ ਸਿੰਘ ਸਟੇਡੀਅਮ ਵਿੱਖੇ ਕੀਤਾ

ss1

ਡਾ. ਬੀ.ਆਰ. ਅੰਬੇਦਕਰ ਛੇਵੇਂ ਵਿਸ਼ਵ ਕਬੱਡੀ ਕੱਪ ਦੇ ਪੰਜਵੇ ਦਿਨ ਦੇ ਖੇਡ ਦਾ ਉਦਘਾਟਨ ਸ਼ਹੀਦ ਉਦਮ ਸਿੰਘ ਸਟੇਡੀਅਮ ਵਿੱਖੇ ਕੀਤਾ

07mnksng03ਮੂਨਕ 07 ਨਵੰਬਰ (ਸੁਰਜੀਤ ਸਿੰਘ ਭੁਟਾਲ) ਡਾ. ਬੀ.ਆਰ. ਅੰਬੇਦਕਰ ਛੇਵੇਂ ਵਿਸ਼ਵ ਕਬੱਡੀ ਕੱਪ ਦੇ ਪੰਜਵੇ ਦਿਨ ਦੇ ਖੇਡ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਰਨਲ ,ਰਾਜ ਸਭਾ ਮੈਂਬਰ ਅਤੇ ਉੱਲਪਿੰਕ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁੱਖਦੇਵ ਸਿੰਘ ਢੀਡਸਾ ਨੇ ਸਥਾਨਕ ਸ਼ਹੀਦ ਉਦਮ ਸਿੰਘ ਸਟੇਡੀਅਮ ਵਿੱਖੇ ਕੀਤਾ। ਮੈਚ ਸ਼ੁਰੂ ਹੋਣ ਤੋ ਪਹਿਲਾ ਪੰਜਾਬ ਦੇ ਪ੍ਰਿੱਸੱਧ ਗਾਇਕ ਪੰਮੀ ਬਾਈ ਨੇ ਆਪਣੇ ਗੀਤਾ ਨਾਲ ਦਰਸ਼ਕਾ ਦਾ ਮਨੋਰੰਜਨ ਕੀਤ।ਦਰਸ਼ਕਾ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆ ਸੁੱਖਦੇਵ ਸਿੰਘ ਢੀਡਸਾ ਨੇ ਕਿਹਾ ਕਿ ਪੰਜਾਬ ਦੇ ਉੱਪ ਮੁੱਖ ਮੰਤਰੀ ਦੀ ਵਧੀਆ ਸੋਚ ਸਦਕਾ ਹੀ ਕਬੱਡੀ ਦੇ ਖੇਡ ਵਿਸ਼ਵ ਪ੍ਰਸਿੱਧ ਹੋਇਆ ਹੈ। ਉਹਨਾ ਕਿਹਾ ਕਿ ਵਿਸ਼ਵ ਕਬੱਡੀ ਦੇ ਮੈਚ ਦਾ ਮੂਨਕ ਵਿੱਖੇ ਹੋਣਾ ਇਲਾਕਾ ਨਿਵਾਸੀਆ ਦੇ ਮਾਣ ਦੀ ਗੱਲ ਹੈ ਜਿਸ ਨਾਲ ਮੂਨਕ ਦੀ ਭੂਮੀ ਤੇ ਸਟੇਡੀਅਮ ਵਿਸ਼ਵ ਪ੍ਰਸਿੱਧ ਹੋਇਆ ਹੈ ਅਤੇ ਉਹਨਾ ਪੰਜਾਬ ਸਰਕਾਰ ਦੀ ਤਰਫੋ ਖੇਡਾ ਨੂੰ ਉਤਸ਼ਾਹਿਤ ਕਰਨ ਦੀ ਗੱਲ ਕਹੀ।ਪੰਜਵੇਂ ਦਿਨ ਦਾ ਪਹਿਲਾ ਮੈੱਚ ਸਵੀਡਨ ਬਨਾਮ ਭਾਰਤ ਦਾ ਹੋਇਆ। ਇਸ ਮੈਚ ਵਿੱਚ ਭਾਰਤ ਨੇ 58 ਅੰਕ ਪ੍ਰਾਪਤ ਕੀਤੇ ਤੇ ਸਵੀਡਨ ਨੇ 45 ਅੰਕ ਪ੍ਰਾਪਤ ਕੀਤੇ ਜਿਸ ਨਾਲ 13 ਅੰਕਾ ਨਾਲ ਭਾਰਤ ਨੇ ਜਿੱਤ ਪ੍ਰਾਪਤ ਕੀਤੀ। ਸਵੀਡਨ ਦੇ ਰਾਜ ਕੁਮਾਰ ਨੂੰ ਫੁਰਤੀਲਾ ਖਿਡਾਰੀ ਅਤੇ ਭਾਰਤ ਦੇ ਗੁਲਜਾਰੀ ਮੂਨਕ ਨੂੰ ਫੁਰਤੀਲਾ ਖਿਡਾਰੀ ਐਲਾਨਿਆ।ਮੂਣਕ ਦੇ ਸਟੇਡੀਅਮ ਵਿੱੱਚ ਰਿਕਾਰਡ ਤੋੜ ਲੋਕਾਂ ਦੇ ਇਕੱੱਠ ਨੇ ਕਬੱਡੀ ਨੂੰ ਚਾਰ ਚੰਨ ਲਾ ਦਿੱਤੇ ਦੂਜੇ ਮੈੱਚ ਦਾ ਮੁਕਾਬਲਾ ਇੰਗਲੈਂਡ ਬਨਾਮ ਕੈਨੇਡਾ ਦਾ ਹੋਇਆ ਹੈ।ਜੋ ਬਹੁਤ ਹੀ ਰੋਮਾਚਕ ਰਿਹਾ। ਮੈਚ ਵਿੱਚ ਇੰਗਲੈਂਡ ਦੀ ਟੀਮ ਨੇ 45 ਅੰਕ ਅਤੇ ਕੇਨੇਡਾ ਦੀ ਟੀਮ ਨੇ 35 ਅੰਕ ਪ੍ਰਾਪਤ ਕੀਤੇ ਜਿਸ ਨਾਲ 6 ਅੰਕਾ ਨਾਲ ਇੰਗਲੈਂਡ ਦੀ ਟੀਮ ਜੇਤੂ ਰਹੀ। ਤੀਜਾ ਮੈਚ ਸੀਅਰਾ ਲਿਓਨ ਬਨਾਮ ਸ੍ਰੀਲੰਕਾ ਹੋਇਆ ਇਹ ਮੈਚ ਸੀਅਰਾ ਲਿਓਨ ਨੇ ਆਪਣੇ ਵਧੀਆ ਖੇਡ ਸਦਕਾ ਇੱਕ ਤਰਫਾ ਮੁਕਾਬਲਾ ਬਨਾ ਕੇ ਰੱਖ ਦਿੱਤਾ। ਸੀਅਰਾ ਲਿਓਨ ਦੇ 70 ਅੰਕ ਪ੍ਰਾਪਤ ਕੀਤੇ ਅਤੇ ਸ੍ਰੀਲੰਕਾ ਨੇ 6 ਅੰਕ ਪ੍ਰਾਪਤ ਕੀਤੇ ਜਿਸ ਨਾਲ ਸੀਅਰਾ ਲਿਓਨ ਦੀ ਟੀਮ ਨੇ 64 ਅੰਕਾ ਨਾਲ ਜਿੱਤ ਪ੍ਰਾਪਤ ਕਰਕੇ ਰਿਕਾਰਡ ਦਰਜ ਕੀਤਾ।ਚੋਥਾ ਕਬੱੱਡੀ ਮੁਕਾਬਲਾ ਭਾਰਤੀ ਲੜਕੀਆ ਦੀ ਟੀਮ ਤੇ ਮੈਕਸੀਕੋ ਦੀਆ ਲੜਕੀਆ ਦੇ ਵਿਚਕਾਰ ਬੜਾ ਹੀ ਰੋਮਾਂਚਕ ਮੈਚ ਹੋਇਆ।ਜਿਸ ਵਿੱੱਚ ਭਾਰਤ ਨੇ 35 ਅੰਕ ਪ੍ਰਾਪਤ ਕੀਤੇ ਅਤੇ ਮੈਕਸੀਕੋ ਨੇ 21 ਅੰਕ ਪ੍ਰਾਪਤ ਕੀਤੇ ਜਿਸ ਨਾਲ ਭਾਰਤ ਨੇ 14 ਅੰਕਾ ਨਾਲ ਜਿੱਤ ਪ੍ਰਾਪਤ ਕੀਤੀ। ਪੰਜਵਾਂ ਮੁਕਾਬਲਾ ਇਰਾਨ ਬਨਾਮ ਅਰਜਨਟਾਈਨਾ ਨਾਲ ਹੋਇਆ ਜਿਸ ਵਿੱਚ ਇਰਾਨ ਨੇ 72 ਅੰਕ ਅਤੇ ਅਰਜਨਟਾਈਨਾ ਨੇ 27 ਅੰਕ ਪ੍ਰਾਪਤ ਕੀਤੇ ਜਿਸ ਨਾਲ 45 ਅੰਕਾ ਨਾਲ ਇਰਾਨ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ।

         ਇਸ ਦੌਰਾਨ ਭਾਰਤੀ ਟੀਮ ਦੇ ਬੈਸਟ ਰੇਡਰ ਖਿਡਾਰੀ ਗੁਲਜਾਰੀ ਮੂਨਕ ਨੂੰ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕਬੱਡੀ ਮੈਚ ਵਿੱਚ ਗੁਰਸੇਵਕ 07mnksng05ਸ਼ੇਰਗੜ ਅਤੇ ਸੱਤਪਾਲ ਖਡਿਆਲ ਨੇ ਆਪਣੀ ਸ਼ਾਇਰੀ ਅੰਦਾਜ ਨਾਲ ਬਹੁੱਤ ਵਧੀਆ ਕਮੈਂਟਰੀ ਕਰਕੇ ਦਰਸ਼ਕਾ ਦਾ ਮਨ ਮੋਹ ਲਿਆ।ਇਸ ਮੋਕੇ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਡਸਾ, ਬੀਬੀ ਹਰਜੀਤ ਕੌਰ ਢੀਡਸਾ, ਬੀਬੀ ਗਗਨਦੀਪ ਕੋਰ ਢੀਡਸਾ, ਪੀ.ਪੀ.ਐਸ.ਸੀ. ਦੇ ਮੈਂਬਰ ਸੁੱਖਵੰਤ ਸਿੰਘ ਸਰਾਓ, ਏ.ਐਮ. ਪਾਵਰਕੋਮ ਗੁਰਬੱਚਨ ਸਿੰਘ ਬੱਚੀ, ਸਾਬਕਾ ਡੀ.ਸੀ. ਪ੍ਰੀਤਮ ਸਿੰਘ ਜੋਹਲ, ਗੋਬੰਦ ਸਿੰਘ ਲੋਗੋਵਾਲ, ਡੀ.ਸੀ. ਅਰਸ਼ਦੀਪ ਸਿੰਘ ਥਿੰਦ, ਏ.ਡੀ.ਸੀ.ਸੰਗਰੂਰ ਪੂਨਮਦੀਪ ਕੌਰ, ਐਸ.ਐਸ.ਪੀ. ਸੰਗਰੂਰ ਪ੍ਰਿਤਪਾਲ ਸਿੰਘ ਥਿੰਦ, ਐਸ.ਡੀ.ਐਮ ਬਿਕਰਮਜੀਤ ਸਿੰਘ ਸ਼ੇਰਗਿੱਲ, ਡੀ.ਐਸ.ਪੀ. ਮੂਨਕ ਅਕਾਸ਼ਦੀਪ ਸਿੰਘ ਅੋਲਖ, ਐਸ.ਐਚ.ਓ ਮੂਨਕ ਪਰਮਿੰਦਰ ਸਿੰਘ,ਕਰਨ ਘੁਮਾਣ ਦਿੜਬਾ, ਚੇਅਰਮੈਨ ਮਾਰਕੀਟ ਕਮੇਟੀ ਖਨੋਰੀ ਮਹੀਪਾਲ ਭੂਲਣ, ਚੇਅਰਮੈਨ ਮਾਰਕੀਟ ਕਮੇਟੀ ਮੂਨਕ ਨਿਰਮਲ ਸਿੰਘ ਕੜੈਲ, ਡੀ.ਪੀ.ਅਰ.ਓ ਸੰਗਰੂਰ ਅਮਨਦੀਪ ਸਿੰਘ ਪੰਜਾਬੀ, ਜਿਲ੍ਹਾ ਪ੍ਰਧਾਨ ਤੇਜਾ ਸਿੰਘ ਕਮਾਲਪੁਰ,ਗਿਆਨੀ ਨਰੰਜਣ ਸਿੰਘ ਭੁਟਾਲ, ਹਲਕਾ ਇੰਚਾਰਜ ਸਹਿਕਾਰਤਾ ਵਿੰਗ ਜੱਥੇਦਾਰ ਗੁਰਜੰਟ ਸਿੰਘ ਬਾਗੜੀ, ਹਲਕਾ ਇੰਚਾਰਜ ਇਸਤਰੀ ਵਿੰਗ ਹਰਦੀਪ ਕੌਰ ਰਾਏਧਰਾਨਾ, ਜਿਲ੍ਹਾ ਪ੍ਰਧਾਨ ਸ਼ਹਿਰੀ ਸੁਨੀਤਾ ਸ਼ਰਮਾ, ਗੁਰਮੀਤ ਸਿੰਘ ਜੋਹਲ, ਨਗਰ ਪੰਚਾਇਤ ਮੂਨਕ ਦੇ ਪ੍ਰਧਾਨ ਭੀਮ ਸੈਨ ਗਰਗ, ਪੀ.ਏ ਢੀਡਸਾ ਜਸਵਿੰਦਰ ਸਿੰਘ, ਜੱਥੇਦਾਰ ਰਾਮਪਾਲ ਸਿੰਘ ਬੈਹਣੀਵਾਲ, ਚੇਅਰਮੈਨ ਬਲਾਕ ਸੰਮਤੀ ਲਹਿਰਾ ਜਸਪਾਲ ਸਿੰਘ ਦੇਹਲਾ,ਗੁਰਦੀਪ ਮਕੋਰੜ, ਗੋਲਡੀ ਚੀਮਾਂ ਤੌਂ ਇਲਾਵਾ ਭਾਰੀ ਗਿਣਤੀ ਵਿੱਚ ਕਬੱਡੀ ਦੇ ਦਰਸ਼ਕ ਮੋਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *