ਸਰਬੱਤ ਖਾਲਸਾਂ ਨੂੰ ਫੇਲ ਕਰਨ ਲਈ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ ਸਰਕਾਰ ਦੀ ਬੁਖਲਾਟ ਦਾ ਨਤੀਜਾਂ – ਭਾਈ ਚੱਕ/ ਭਾਈ ਉਮਾਨਪੁਰ

ss1

ਸਰਬੱਤ ਖਾਲਸਾਂ ਨੂੰ ਫੇਲ ਕਰਨ ਲਈ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ ਸਰਕਾਰ ਦੀ ਬੁਖਲਾਟ ਦਾ ਨਤੀਜਾਂ – ਭਾਈ ਚੱਕ/ ਭਾਈ ਉਮਾਨਪੁਰ

fdk-2ਫਰੀਦਕੋਟ/ਮਾਲੇਰਕੋਟਲਾ, 7 ਨਵੰਬਰ (ਜਗਦੀਸ਼ ਬਾਂਬਾ ) ਸਰਬੱਤ ਖਾਲਸਾ 2016 ਜਿਸ ਵਿੱਚ ਕੋਮ ਦੇ ਭਵਿੱਖ ਲਈ ਵੱਡੇ-ਵੱਡੇ ਫੈਸਲੇ ਹੋਣੇ ਹਨ,ਉਸ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਵੇਖ ਕੇ ਪੰਜਾਬ ਅਤੇ ਕੇਦਰ ਸਰਕਾਰ ਦੀਆਂ ਖੁਫੀਆਂ ਏਜੰਸੀਆਂ ਦੀਆਂ ਆਈਆ ਰਿਪੋਟਾਂ ਤੋ ਘਬਰਾਈ ਪੰਜਾਬ ਸਰਕਾਰ ਨੇ ਬੀਤੇ ਦਿਨ ਤੋ ਜੋ ਪੰਥਕ ਆਗੂਆਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਕੀਤੀਆਂ ਹਨ,ਉਸ ਨਾਲ ਬਾਦਲ ਪ੍ਰੀਵਾਰ ਦਾ ਸਿੱਖ ਵਿਰੋਧੀ ਚੇਹਰਾਂ ਪੂਰੀ ਤਰਾਂ ਨੰਗਾ ਹੋ ਚੁੱਕਾਂ ਹੈ,ਇਹਨਾਂ ਸ਼ਬਦਾ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਦੁਬਈ ਯੂਨਿਟ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਚੱਕ ਅਤੇ ਪਾਰਟੀ ਦੇ ਦੁਬਈ ਯੂਨਿਟ ਦੇ ਜਰਨਲ ਸਕੱਤਰ ਭਾਈ ਹਰਮਿੰਦਰ ਸਿੰਘ ਉਸਮਾਨਪੁਰ (ਨਵਾਂ ਸ਼ਹਿਰ) ਨੇ ਪੰਥਕ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਦੀ ਸਖ਼ਤ ਸ਼ਬਦਾ ਵਿੱਚ ਨਿੰਦਾਂ ਕਰਦਿਆਂ ਕਹੇ। ਉਹਨਾਂ ਸਰਕਾਰ ਨੂੰ ਸਵਾਲ ਕਰਦਿਆਂ ਕਿਹਾਂ ਕੇ ਜਦੋ ਪਿਛਲੇ 2015 ਵਾਲੇ ਸਰਬੱਤ ਖਾਲਸਾਂ ਦੋਰਾਨ ਕੋਈ ਗੜਬੜ ਨਹੀ ਹੋਈ,ਸਾਰਾ ਪ੍ਰੋਗਰਾਮ ਸਾਂਤਮਈ ਤਰੀਕੇ ਹੋਇਆ ਸੀ,ਫੇਰ ਇਸ ਸਰਬੱਤ ਖਾਲਸੇ ਤੇ ਜੋ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ,ਕੀ ਉਹ ਆਉਣ ਵਾਲੀਆਂ ਚੋਣਾਂ ਵਿੱਚ ਅਕਾਲੀ ਭਾਜਪਾ ਨੂੰ ਹੋਣ ਵਾਲੇ ਨੁਕਸਾਨ ਤੋ ਬਚਣ ਲਈ ਇਕ ਸਿਆਸੀ ਖੇਡ ਤਾ ਨਹੀ ? ਉਹਨਾਂ ਦੂਜੇ ਸਵਾਲ ਵਿੱਚ ਇਹ ਵੀ ਕਿਹਾ ਕੇ ਕੀ ਇਹ ਪਾਬੰਦੀਆਂ ਸਿਰਫ ਸਿੱਖਾ ਲਈ ਹਨ ? ਉਹਨਾਂ ਪੰਜਾਬ ਸਰਕਾਰ ਨੂੰ ਕਿਹਾਂ ਕੇ ਅਗ਼ਰ ਤੁਹਾਡੀਆਂ ਨੀਤੀਆਂ ਮੁੱਢ ਤੋ ਸਿੱਖਾਂ ਦੇ ਹਿੱਤ ਵਿੱਚ ਹੁੰਦੀਆਂ ਤਾ ਸ਼ਾਇਦ ਇਹ ਸਰਬੱਤ ਖਾਲਸੇ ਕਰਨ ਦੀ ਕੋਮ ਨੂੰ ਲੋੜ ਹੀ ਨਾ ਪੈਂਦੀ। ਭਾਈ ਚੱਕ ਅਤੇ ਭਾਈ ਉਸਮਾਨਪੁਰ ਨੇ ਕਿਹਾ ਕੇ ਕੱਲ ਤੱਕ ਤੁਸੀ ਕਾਂਗਰਸੀਆਂ ਦੇ ਪੁਤਲੇ ਫੂਕ ਕੇ ਜੋ ਪੰਥ ਹਿਤੈਸ਼ੀ ਬਣਨ ਦੀ ਕੋਸ਼ਿਸ਼ ਕਰ ਰਹੇ ਸੀ,ਉਹ ਤੁਹਾਡਾ ਚੇਹਰਾਂ ਅੱਜ ਪੂਰੀ ਤਰਾਂ ਨੰਗਾ ਹੋ ਚੁੱਕਿਆਂ ਹੈ,ਤੁਸੀ ਸਿੱਖਾਂ ਲਈ ਕਾਂਗਰਸ ਨਾਲੋ ਵੀ ਵੱਧ ਖਤਰਨਾਕ ਹੋ।

print
Share Button
Print Friendly, PDF & Email

Leave a Reply

Your email address will not be published. Required fields are marked *