ਸੁਰੀਲੀ ਆਵਾਜ਼ ਦੀ ਮਾਲਕ- ਪੁਨੀਤ ਰਿਆੜ

ss1

ਸੁਰੀਲੀ ਆਵਾਜ਼ ਦੀ ਮਾਲਕ- ਪੁਨੀਤ ਰਿਆੜ

IMG_5977
ਪੰਜਾਬ ਦੇ ਦੁਆਬੇ ਦੇ ਮਸ਼ਹੂਰ ਸ਼ਹਿਰ ਜਲੰਧਰ ਦੀ ਪੁਨੀਤ ਰਿਆੜ ਪੰਜਾਬ ਦੀ ਸੁਰੀਲੀ ਗਾਇਕੀ ਦਾ ਭਵਿੱਖ ਹੈ।ਪੁਨੀਤ ਦਾ ਜਨਮ 14 ਨਵੰਬਰ 1990 ਨੂੰ ਪਿਤਾ ਪ੍ਰੋ ਦਲਵੀਰ ਸਿੰਘ ਰਿਆੜ ਅਤੇ ਮਾਤਾ ਪ੍ਰੋ ਸਤਿੰਦਰ ਕੌਰ ਦੇ ਘਰ ਹੋਇਆ।ਬਚਪਨ ਤੋਂ ਹੀ ਪੁਨੀਤ ਨੂੰ ਗਾਉਂਣ ਦਾ ਸ਼ੌਂਕ ਸੀ, ਉਸ ਸਮੇਂ ਉਸਦਾ ਰੁਝਾਨ ਗੁਰਬਾਣੀ ਸੰਗੀਤ ਵੱਲ ਸੀ।ਇਸ ਤੋਂ ਹੀ ਪ੍ਰੇਰਿਤ ਹੋ ਕੇ ਗਾਇਕੀ ਦੇ ਸਫ਼ਰ ਨੂੰ ਅੱਗੇ ਵਧਾਇਆ ਅਤੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ।ਘਰ ਵਿਚ ਮਾਤਾ-ਪਿਤਾ ਅਧਿਆਪਨ ਦੇ ਕਾਰਜ ਵਿਚ ਸਨ, ਸ਼ਾਇਦ ਇਸੇ ਲਈ ਪੁਨੀਤ ਦੇ ਗਾਇਕੀ ਵੱਲ ਰੁਝਾਨ ਨੂੰ ਜਲਦੀ ਪਹਿਚਾਣ ਲਿਆ।ਸਕੂਲ ਦੀ ਪੜ੍ਹਾਈ ਦੌਰਾਨ ਸੰਗੀਤ ਦੇ ਹਰ ਮੁਕਾਬਲੇ ਵਿਚ ਭਾਗ ਲਿਆ ਅਤੇ ਕਈ ਇਨਾਮ ਵੀ ਜਿੱਤੇ।ਫਿਰ ਉਸ ਤੋਂ ਬਾਅਦ ਏ ਪੀ ਜੇ ਕਾਲਜ ਆੱਫ ਫਾਈਨ ਆਰਟਸ, ਜਲੰਧਰ ਦੀ ਪੜ੍ਹਾਈ ਦੇ ਦੌਰਾਨ ਅਦਾਕਾਰੀ ਅਤੇ ਸੰਗੀਤ ਦੇ ਗੁਰ ਸਿੱਖੇ ਅਤੇ ਕਈ ਅਹਿਮ ਮੁਕਾਮ ਵੀ ਹਾਸਿਲ ਕੀਤੇ।ਐੱਮਐੱਚਵਨ ਦਾ ਸ਼ੋਅ ‘ਆਵਾਜ਼ ਪੰਜਾਬ ਦੀ’-2007 ਵਿਚ ਫਾਈਨਲ ਰਾਊਂਡ ਤੱਕ ਦਾ ਸਫ਼ਰ ਤਹਿ ਕੀਤਾ।ਬਿਗ ਐੱਫਐੱਮ ਵੱਲੋਂ ਕਰਵਾਇਆ ਗਿਆ ਸੰਗੀਤਕ ਮੁਕਾਬਲਾ ‘ਕੋਇਲ ਪੰਜਾਬ ਦੀ’ ਵਿਚ ਪੁਨੀਤ ਪਹਿਲਾਂ ਜਲੰਧਰ ਤੋਂ ਚੁਣੀ ਗਈ ਅਤੇ ਅੰਤਿਮ ਮੁਕਾਬਲਾ ਚੰਡੀਗੜ੍ਹ ਤੋਂ ‘ਕੋਇਲ ਪੰਜਾਬ ਦੀ’-2009 ਖਿਤਾਬ ਜਿੱਤਿਆ।ਇੰਨ੍ਹੇ ਲੰਮੇ ਇੰਤਜ਼ਾਰ ਤੋਂ ਬਾਅਦ ਪੁਨੀਤ ਨੇ 2014 ਵਿਚ ਆਪਣਾ ਪਹਿਲਾ ਗਾਣਾ ‘ਯਾਦਾਂ ਦੇ ਵਰਕੇ’ ਰੀਲੀਜ਼ ਕੀਤਾ।ਇਹ ਗੀਤ ਮਸ਼ਹੂਰ ਗੀਤਕਾਰ ਰਛਪਾਲ ਮੱਲ੍ਹੀ ਹੁਰਾਂ ਦਾ ਲਿਖਿਆ, ਗੁਰਮੀਤ ਸਿੰਘ ਦੇ ਸੰਗੀਤ ਨਿਰਦੇਸ਼ਨ ਹੇਠ ਤਿਆਰ ਹੋਇਆ ਅਤੇ ‘ਪੰਜਾਬ ਰਿਕਾਰਡ’ ਮਿਊਜ਼ਿਕ ਕੰਪਨੀ ਦੁਆਰਾ ਰੀਲੀਜ਼ ਕੀਤਾ ਗਿਆ ਸੀ।ਪੁਨੀਤ ਦੀ ਮਨਮੋਹਕ ਆਵਾਜ਼ ਨੇ ਸ੍ਰੋਤਿਆਂ ਨੂੁੰ ਕੀਲ ਕੇ ਰੱਖ ਦਿੱਤਾ ਅਤੇ ਇਹ ਗੀਤ ਬਹੁਤ ਮਕਬੂਲ ਹੋਇਆ। ਪੁਨੀਤ ਦਾ ਹੁਣੇ-ਹੁਣੇ ਆਇਆ ਗਾਣਾ ‘ਰੋਹਬ ਜੱਟੀ ਦਾ’ ਵੀ ਕਾਫ਼ੀ ਚਰਚਾ ਵਿਚ ਹੈ।ਇਹ ਗੀਤ ਕਰਨ ਔਜਲਾ ਦੁਆਰਾ ਲਿਖਿਆ ਅਤੇ ਧੁਨ ਦੀਪ ਜੰਡੂ ਨੇ ਤਿਆਰ ਕੀਤੀ ਹੈ।ਅੱਜ-ਕੱਲ ਪੁਨੀਤ ਰਿਆੜ ਐਡਮਿੰਟਨ (ਕੈਨੇਡਾ) ਵਿਚ ਰਹਿ ਰਹੀ ਹੈ ਅਤੇ ਉਥੇ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੀ ਹੈ।ਪੁਨੀਤ ਨੇ ਦੱਸਿਆ ਕਿ ਉਸਨੂੰ ਗਾਇਕੀ ਦੀ ਪ੍ਰੇਰਣਾ ਹਮੇਸ਼ਾ ਬੀਬਾ ਸੁਰਿੰਦਰ ਕੌਰ ਦੀ ਆਵਾਜ਼ ਤੋਂ ਹੀ ਮਿਲੀ ਹੈ।ਭਵਿੱਖ ਵਿਚ ਵੀ ਇਸ ਗਾਇਕਾ ਤੋਂ ਵਧੀਆਂ ਗਾਇਕੀ ਦੀ ਉਮੀਦ ਕੀਤੀ ਜਾ ਸਕਦੀ ਹੈ।

ਗੁਰਪ੍ਰੀਤ ਸਿੰਘ ਸੋਹੀ
94644-42063

print
Share Button
Print Friendly, PDF & Email

Leave a Reply

Your email address will not be published. Required fields are marked *