ਆਪ ਪਾਰਟੀ ਨੇ ਲਗਾਇਆਂ ਫੱਤਾ ਮਾਲੋਕਾ ਵਿਖੇ ਕਿਸਾਨਾ ਦੇ ਹੱਕ ਵਿੱਚ ਧਰਨਾ

ss1

ਆਪ ਪਾਰਟੀ ਨੇ ਲਗਾਇਆਂ ਫੱਤਾ ਮਾਲੋਕਾ ਵਿਖੇ ਕਿਸਾਨਾ ਦੇ ਹੱਕ ਵਿੱਚ ਧਰਨਾ

sardugarhਸਰਦੂਲਗੜ 7 ਨਵੰਬਰ(ਗੁਰਜੀਤ ਸ਼ੀਂਹ) ਆਪ ਪਾਰਟੀ ਵੱਲੋ ਹਲਕਾ ਸਰਦੂਲਗੜ ਦੇ ਪਿੰਡ ਫੱਤਾ ਮਾਲੋਕਾ ਵਿਖੇ ਕਿਸਾਨਾ ਨੂੰ ਝੋਨੇ ਖਰੀਦ ਸੰਬੰਧੀ ਆਂ ਰਹੀਆਂ ਮੁਸਕਲਾ ਨੂੰ ਲੈ ਕਿ ਆਂਪ ਪਾਰਟੀ ਦੇ ਆਂਗੂਆਂ ਅਤੇ ਵਲੰਟੀਅਰਾ ਵੱਲੋ ਵਿਸਾਲ ਧਰਨਾ ਲਗਾਇਆਂ ਗਿਆ।ਧਰਨੇ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਭੋਲਾ ਮਾਨ,ਗੁਰਦੀਪ ਗੈਟੀ,ਟੇਕ ਸਿੰਘ ਭੰਮੇਕਲਾ ,ਮਹਿਲਾ ਆਗੂ ਗਗਨਦੀਪ ਕੌਰ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨਾ ਕਿਹਾ ਕਿ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾ ਨੂੰ ਮੰਡੀਆਂ ਵਿੱਚ ਰੁਲਣਾ ਪੈ ਰਿਹਾ ਹੈ ਤੇ ਕਿਸਾਨਾ ਦੀ ਫਸਲ ਨਹੀ ਖਰੀਦੀ ਜਾ ਰਹੀ ਜੇਕਰ ਖਰੀਦੀ ਜਾ ਰਹੀ ਹੈ ਉਸ ਉੱਪਰ ਕਾਟ-ਕੱਟ ਲਈ ਜਾਦੀ ਜਿਸ ਨਾਲ ਕਿਸਾਨ ਦੀ ਲੁੱਟ ਹੋ ਰਹੀ ਹੈ ਪਰ ਪ੍ਰਸਾਸਨ ਚੁੱਪ ਬੈਠਾ ਹੈ।ਉਨਾ ਕਿਹਾ ਕਿ ਆਂਪ ਪਾਰਟੀ ਕਿਸਾਨਾ ਦੇ ਨਾਲ ਖੜੀ ਹੈ । ਉਨਾ ਕਿਹਾ ਜੇਕਰ ਕਿਸਾਨਾ ਦੀ ਫਸਲ ਦਾ ਉਨਾ ਨੂੰ ਸਹੀ ਮੁੱਲ ਨਾ ਮਿਲਿਆਂ ਤੇ ਸਮੇ ਸਿਰ ਚੁਕਾਈ ਨਾ ਹੋਈ ਤਾ ਆਪ ਪਾਰਟੀ ਵੱਲੋ ਲੰਬਾ ਸਘੰਰਸ ਕਰਨ ਦੀ ਗੱਲ ਵੀ ਕਹੀ।ਇਸ ਮੋਕੇ ਉਨਾ ਮੋਕੇ ਪਹੁੰਚੇ ਨਾਇਬ ਤਹਿਸੀਲਦਾਰ ਝੁਨੀਰ ਜੀਵਨ ਕੁਮਾਰ ਨੂੰ ਮੰਗ ਪੱਤਰ ਦਿੱਤਾ ਅਤੇ ਉਨਾ ਦੇ ਵਿਸਵਾਸ ਦਿਵਾਉਣ ਤੇ ਧਰਨਾ ਸਮਾਪਤ ਕੀਤਾ।ਇਸ ਮੋਕੇ ਨਾਇਬ ਸਿੰਘ ਝੁਨੀਰ,ਅਭੇ ਰਾਮ ਗੋਦਾਰਾ,ਕੁਲਵੰਤ ਸਿੰਘ ਭਲਾਈਕੇ,ਗਗਨਦੀਪ ਕੌਰ ਝੁਨੀਰ,ਨਿਰਮਲ ਫੱਤਾ,ਮਲਕੀਤ ਸਿੰਘ ਜੌੜਕੀਆਂ ,ਤਰਸੇਮ ਸਿੰਘ ਹੀਰਕੇ ,ਭਰਪੂਰ ਸਿੰਘ ਚਚੋਹਰ ,ਗੁਰਸੇਵਕ ਸਿੰਘ ,ਰਣਜੀਤ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *