ਵਿਧਾਇਕ ਮੁਹੰਮਦ ਸਦੀਕ ਨੇ ਢਿੱਲੋਂ (ਮਝੈਲ) ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ss1

ਵਿਧਾਇਕ ਮੁਹੰਮਦ ਸਦੀਕ ਨੇ ਢਿੱਲੋਂ (ਮਝੈਲ) ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

vikrant-bansal-1ਭਦੌੜ 06 ਨਵੰਬਰ (ਵਿਕਰਾਂਤ ਬਾਂਸਲ) ਸਮਾਜਸੇਵੀ ਅਮਰਜੀਤ ਸਿੰਘ ਢਿੱਲੋਂ ਉਰਫ਼ ਭੋਲਾ ਮਝੈਲ ਦੀ ਡੇਂਗੂ ਬੁਖਾਰ ਨਾਲ ਹੋਈ ਅਚਾਨਕ ਮੌਤ ‘ਤੇ ਦੁੱਖ ਸਾਂਝਾ ਕਰਨ ਲਈ ਹਲਕਾ ਭਦੌੜ ਦੇ ਵਿਧਾਇਕ ਜਨਾਬ ਮੁਹੰਮਦ ਸਦੀਕ ਉਹਨਾਂ ਦੇ ਗ੍ਰਹਿ ਵਿਖੇ ਪੁੱਜੇ। ਜਨਾਬ ਮੁਹੰਮਦ ਸਦੀਕ ਨੇ ਭੋਲਾ ਮਝੈਲ ਦੇ ਭਤੀਜੇ ਕੇਵਲ ਸਿੰਘ ਢਿੱਲੋਂ, ਲੜਕੇ ਮਾ: ਚਰਨਜੀਤ ਸਿੰਘ ਢਿੱਲੋਂ, ਮਨਦੀਪ ਸਿੰਘ ਅਤੇ ਸਮੁੱਚੇ ਢਿੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਭੋਲਾ ਸਿੰਘ ਦੇ ਅਚਾਨਕ ਚਲੇ ਜਾਣ ਨਾਲ ਪਰਿਵਾਰ ਦੇ ਨਾਲ-ਨਾਲ ਸਮੁੱਚੇ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਕਿਉਂਕਿ ਭੋਲਾ ਸਿੰਘ ਮਝੈਲ ਨੇ ਸਦਾ ਹੀ ਸਮਾਜਸੇਵਾ ਨੂੰ ਪਹਿਲ ਦਿੱਤੀ ਹੈ ਜਿਸ ਕਰਕੇ ਉਹਨਾਂ ਦੇ ਅਚਾਨਕ ਵਿਛੋੜੇ ਨੇ ਸਾਨੂੰ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਪ੍ਰੰਤੂ ਸਾਡੇ ਕੋਲ ਪ੍ਰਮਾਤਮਾ ਦਾ ਭਾਣਾ ਮੰਨਣ ਤੋਂ ਸਿਵਾਏ ਕੋਈ ਚਾਰਾ ਨਹੀਂ ਹੈ। ਇਸ ਮੌਕੇ ਜਿਲਾ ਕਾਂਗਰਸ ਮੀਤ ਪ੍ਰਧਾਨ ਵਿਜੈ ਭਦੌੜੀਆ, ਸਾਬਕਾ ਸਰਪੰਚ ਮੁਕੰਦ ਸਿੰਘ ਛੰਨਾ, ਆੜਤੀਆ ਗੁਰਮੇਲ ਸਿੰਘ ਨੈਣੇਵਾਲ, ਇੰਦਰ ਸਿੰਘ ਭਿੰਦਾ, ਭੋਲਾ ਸਿੰਘ ਸੰਘੇੜਾ, ਸੂਰਜ ਭਾਰਦਵਾਜ ਆਦਿ ਹਾਜ਼ਰ ਸਨ।

print
Share Button
Print Friendly, PDF & Email