ਸ਼ਹਿਣੇ ‘ਚ ਬਿਜਲੀ ਸਪਲਾਈ ਠੱਪ ਰਹਿਣ ਕਾਰਨ ਦੇ ਲੋਕਾਂ ‘ਚ ਮੱਚੀ ਹਾਹਾਕਾਰ

ss1

ਸ਼ਹਿਣੇ ‘ਚ ਬਿਜਲੀ ਸਪਲਾਈ ਠੱਪ ਰਹਿਣ ਕਾਰਨ ਦੇ ਲੋਕਾਂ ‘ਚ ਮੱਚੀ ਹਾਹਾਕਾਰ

ਭਦੌੜ 06 ਨਵੰਬਰ (ਵਿਕਰਾਂਤ ਬਾਂਸਲ) ਐਤਵਾਰ ਨੂੰ ਕਸਬਾ ਸ਼ਹਿਣਾ ‘ਚ ਸਵੇਰੇ ਸੁਖਵਤੇ ਤੋਂ ਹੀ ਬਿਜਲੀ ਦੇ ਲਗਾਤਾਰ ਲੰਬੇ ਸਮੇਂ ਤੱਕ ਠੱਪ ਰਹਿਣ ਨਾਲ ਜਿੱਥੇ ਲੋਕਾਂ ‘ਚ ਜਿੱਥੇ ਹਾਹਾਕਾਰ ਮੱਚ ਗਈ ਉੱਥੇ ਉਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਲੋਕਾਂ ਦੇ ਬਿਜਲੀ ਨਾਲ ਸਬੰਧਤ ਸਾਰੇ ਕਾਰੋਬਾਰ ਠੱਪ ਰਹੇ ਜਾਣਕਾਰੀ ਅਨੁਸਾਰ ਖਰਾਬ ਬਿਜਲੀ ਸਪਲਾਈ ਨੂੰ ਠੀਕ ਕਰਨ ਕਾਰਨ ਸਪਲਾਈ ਬੰਦ ਬਾਰੇ ਦੱਸਿਆ ਗਿਆ, ਪਰ ਇਸਦੀ ਕੋਈ ਸੂਚਨਾ ਨਾ ਹੋਣ ਕਾਰਨ ਕਸਬੇ ਦੇ ਲੋਕ ਖੱਜਲ ਖੁਆਰ ਹੁੰਦੇ ਦੇਖੇ ਗਏ ਬਿਜਲੀ ਦਾ ਲੰਬਾ ਅਣ-ਐਲਾਨਿਆ ਕੱਟ ਲੱਗਣ ਕਾਰਨ ਪਾਣੀ ਲਈ ਵੀ ਲੋਕਾਂ ਨੂੰ ਇਧਰ-ਓਧਰ ਭਟਕਣਾ ਪਿਆ ਇਸ ਸਬੰਧੀ ਕਾਂਗਰਸ ਦੇ ਸਤਵੀਰ ਸਿੰਘ ਢਿੱਲੋਂ ਤੇ ਬੀਬੀ ਮਲਕੀਤ ਕੌਰ ਸਹੋਤਾ ਨੇ ਕਿਹਾ ਕਿ ਬਿਜਲੀ ਸਾਰਾ ਦਿਨ-ਠੱਪ ਰਹਿਣ ਨਾਲ ਜਨਜੀਵਨ ਅਸਤ-ਵਿਅਸਤ ਹੋ ਗਿਆ ਹੈ ਉਨਾਂ ਨੇ ਕਿਹਾ ਕਿ ਪਾਵਰਕਾਮ ਆਏ ਦਿਨ ਵੱਡੇ-ਵੱਡੇ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਤਾਂ ਆਮ ਲੋਕਾਂ ਨੂੰ ਭੇਜ ਦਿੰਦਾ ਹੈ, ਪਰ ਸੁਵਿਧਾ ਦੇ ਨਾਮ ਤੇ ਤਾਂ ਅਜਿਹੇ ਘੰਟਿਆਂਬੰਧੀ ਲੰਬੇ ਅਣ-ਐਲਾਨੇ ਕੱਟ ਦਿੱਤੇ ਜਾ ਰਹੇ ਹਨ ਕਾਂਗਰਸ ਦੇ ਸੁਖਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਘੰਟਿਆਂ ਬੰਧੀ ਬਿਜਲੀ ਸਪਲਾਈ ਠੱਪ ਰਹਿਣ ਨਾਲ ਕਸਬੇ ਦੇ ਲੋਕਾਂ ਨੂੰ ਮੁੱਢਲੀ ਜ਼ਰੂਰਤ ਪਾਣੀ ਦੀ ਸਪਲਾਈ ਵੀ ਉਪਲੱਬਧ ਨਹੀਂ ਹੋ ਪਾਈ ਉਨਾਂ ਕਿਹਾ ਕਿ ਲੰਬੇ ਸਮੇਂ ਤੱਕ ਬਿਜਲੀ ਸਪਲਾਈ ਠੱਪ ਰਹਿਣਾ ਕੀ ਇਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਾਜ ਨਹੀਂ ਸੇਵਾ ਦੀ ਜਿਉਂਦੀ ਜਾਗਦੀ ਮਿਸਾਲ ਹੈ ਇਸ ਸਬੰਧੀ ਜਦ ਪਾਵਰਕਾਮ ਦੇ ਅਧਿਕਾਰੀਆਂ ਨਾਲ ਸੰਪਰਕ ਕਰਨਾ ਚਾਹਿਆ ਤਾਂ ਐਤਵਾਰ ਹੋਣ ਕਾਰਨ ਸੰਪਰਕ ਨਹੀਂ ਹੋ ਸਕਿਆ।

print
Share Button
Print Friendly, PDF & Email

Leave a Reply

Your email address will not be published. Required fields are marked *