ਚੇਅਰਮੈਨ ਚੈਨੇਵਾਲਾ ਵੱਲੋ ਪੰਚਾਇਤ ਮੰਤਰੀ ਮਲੂਕਾ ਦੇ ਬੇਟੇ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ss1

ਚੇਅਰਮੈਨ ਚੈਨੇਵਾਲਾ ਵੱਲੋ ਪੰਚਾਇਤ ਮੰਤਰੀ ਮਲੂਕਾ ਦੇ ਬੇਟੇ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਬੋਹਾ,6 ਨਵੰਬਰ(ਜਸਪਾਲ ਸਿੰਘ ਜੱਸੀ):ਪੰਚਾਇਤ ਮੰਤਰੀ ਸਿਕੰਦਰ ਸਿੰਘ ਦੇ ਬੇਟੇ ਅਤੇ ਜਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦੇ ਛੋਟੇ ਭਰਾ ਚਰਨਜੀਤ ਸਿੰਘ ਮਲੂਕਾ ਦੀ ਕਨੇਡਾ ਵਿਖੇ ਹੋਈ ਬੇਵਕਤੀ ਮੌਤ ਦੇ ਡਾਢੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਸੁਖਦੇਵ ਸਿੰਘ ਚੈਨੇਵਾਲਾ,ਪੰਜਾਬ ਪੰਚਾਇਤ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਬਲਾਕ ਸੰਮਤੀ ਮੈਬਰ ਜਸਵੀਰ ਸਿੰਘ ਮੱਲ ਸਿੰਘ ਵਾਲਾ, ਜਥੇਬੰਦੀ ਦੇ ਜਿਲ੍ਹਾ ਬਠਿੰਡਾ ਪ੍ਰਧਾਨ ਹਰਜੀਤ ਸਿੰਘ ਕਲਿਆਣ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭਾਗੀਬਾਂਦਰ, ਸੁਰਜੀਤ ਸਿੰਘ ਰਾਮਸਰਾ, ਮਾਨਸਾ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਝਲਬੂਟੀ ਨੇ ਮਲੂਕਾ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਚਰਨਜੀਤ ਸਿੰਘ ਮਲੂਕਾ ਜੋਕਿ ਮਿਲਾਪੜੇ ਸੁਭਾਅ ਦੇ ਮਾਲਕ ਸਨ।ਉਨਾਂ ਵੱਲੋ ਲੋੜਵੰਦਾਂ ਦੀ ਹਮੇਸ਼ਾਂ ਮੱਦਦ ਕੀਤੀ ਜਾਂਦੀ ਸੀ ਅਤੇ ਸਮਾਜ ਸੇਵਾ ਦੇ ਨਾਲ ਨਾਲ ਰਾਜਨੀਤਿਕ ਗਤੀਵਿਧੀਆਂ ਵਿੱਚ ਵੀ ਆਪਣੇ ਪਿਤਾ ਅਤੇ ਭਰਾ ਦੇ ਮੋਢੇ ਨਾਲ ਮੋਢਾ ਜੋੜਕੇ ਕੰਮ ਕਰਦੇ ਸਨ, ਉਥੇ ਹੀ ਕਨੇਡਾ ਵਿਖੇ ਪਾਰਟੀ ਦੀ ਚੜ੍ਹਦੀਕਲਾ ਲਈ ਕੰਮ ਕਰਦੇ ਸਨ।ਉਨਾ ਕਿਹਾ ਪਰਿਵਾਰ ਨੂੰ ਅਚਾਨਕ ਲੱਗੇ ਇਸ ਸਦਮੇ ਨਾਲ-ਨਾਲ ਪਾਰਟੀ ਨੂੰ ਵੀ ਕਦੀ ਵੀ ਪੂਰਾ ਨਾ ਹੋ ਸਕਣ ਵਾਲਾ ਘਾਟਾ ਪਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *