ਗੱਗੜਭਾਣਾ ਵਿਖੇ ਬਾਦਲ ਸਰਕਾਰ ਵਿਰੁੱਧ ਬਾਈਕਾਟ ਕਰਨ ਦਾ ਵਜਾਇਆ ਬਿੰਗਲ

ss1

ਗੱਗੜਭਾਣਾ ਵਿਖੇ ਬਾਦਲ ਸਰਕਾਰ ਵਿਰੁੱਧ ਬਾਈਕਾਟ ਕਰਨ ਦਾ ਵਜਾਇਆ ਬਿੰਗਲ

chk-1ਚੋਕ ਮਹਿਤਾ 5 ਸਤੰਬਰ (ਬਲਜਿੰਦਰ ਸਿੰਘ ਰੰਧਾਵਾ)-ਜਿਉਂ ਜਿਉਂ ਵਿਧਾਨ ਸਭਾ ਚੋਣਾ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ, ਤੀਸਰੀ ਧਿਰ ਚੋਣ ਮੈਦਾਨ ਚ, ਹੋਣ ਕਰਕੇ ਲੋਕਾਂ ਦੇ ਤੇਵਰ ਵੀ ਬਦਲਦੇ ਨਜ਼ਰ ਆ ਰਹੇ ਹਨ।ਅਜਿਹਾ ਨਜ਼ਾਰਾ ਇੱਥੋ ਨਜਦੀਕੀ ਪਿੰਡ ਗੱਗੜਭਾਣਾ ਵਿਖੇ ਵੇਖਣ ਨੂੰ ਮਿਲਿਆ ਜਦੋਂ ਟਕਸਾਲੀ ਅਕਾਲੀ ਆਗੂ ਅਜੈਬ ਸਿੰਘ ਦੀ ਬਹਿਕ ਤੇ ਦਰਜ਼ਨਾ ਅਕਾਲੀ ਆਗੂਆ ਨੇ ਆਪਣੀ ਹੀ ਪਾਰਟੀ ਵਿਰੁੱਧ ਆਉਦੀਆ ਵਿਧਾਨ ਸਭਾ ਚੋਣਾ ਦੌਰਾਨ ਮੁਕੱਮਲ ਤੋਰ ਤੇ ਬਾਈਕਾਟ ਕਰਨ ਦਾ ਬਿੰਗਲ ਵਜ਼ਾ ਦਿੱਤਾ।ਵੱਖ- ਵੱਖ ਆਗੂਆ ਨੇ ਆਪਣਾ ਦੁਖੜਾ ਪੱਤਰਕਾਰਾ ਸਾਹਮਣੇ ਸੁਣਾਉਂਦੇ ਹੋਏ ਦੱਸਿਆ ਕਿ ਅਕਾਲੀਆ ਤੇ ਕਾਂਗਰਸ਼ੀ ਸਰਕਾਰਾਂ ਵੱਲੋਂ ਕੀਤੀ ਅੱਤ ਦਾ ਅੰਤ ਆ ਗਿਆ ਹੈ,ਕੇ ਅਸੀਂ ਜਿੱਥੇ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਦੀ ਅਕਾਲੀ ਪਾਰਟੀ ਦੀ ਸੇਵਾ ਕਰਦਿਆ ਲਗਾਤਾਰ ਜਤਾਉਦੇ ਆ ਰਹੇ ਹਾਂ ਜਿਸਦਾ ਖਮਿਆਜਾ ਵੀ ਸਾਨੂੰ ਭੁਗਤਣਾ ਪੈ ਰਿਹਾ ਹੈ।ਉਹਨਾਂ ਹਲਕਾ ਵਿਧਾਇਕ ਦੀ ਮਿਲੀ ਭੁਗਤ ਨਾਲ ਪਿੰਡ ਦੇ ਮਜੂਦਾ ਤੇ ਸਾਬਕਾ ਸਰਪੰਚ ਤੇ ਕਰੋੜਾ ਰੁਪਏ ਦੀ ਗਰਾਟ ਖੁਰਦ-ਬੁਰਦ ਕਰਨ ਦਾ ਗੰਭੀਰ ਦੋਸ ਲਗਾਉਦੇ ਹੋਏ ਕਿਹਾ ਸਾਡੇ ਵੱਲੋਂ ਪਾਈਆ ਆਰ.ਟੀ.ਆਈਆ ਰਾਹੀ ਖੁਲਾਸਾ ਹੋਇਆ ਹੈ ਕੇ ਕਰੋੜਾ ਰੁਪਏ ਦੀ ਗ੍ਰਾਟ ਪਿੰਡ ਤੇ ਬਹਿਕਾ ਦੇ ਰਸਤਿਆ ਤੇ ਸਮਸਾਨਘਾਟ ਆਦਿ ਲਈ ਜਾਰੀ ਹੋ ਚੁੱਕੀ ਹੈ ਸਮੂਹ ਪਿੰਡ ਵਾਸੀਆ ਨੇ ਬਾਦਲ ਸਰਕਾਰ ਨੁੰ ਤਾੜਨਾ ਕਰਦੇ ਹੋਏ ਕਿਹਾ ਜੇ ਗ੍ਰਾਂਟਾ ਖੁਰਦ-ਬੁਰਦ ਕਰਨ ਵਾਲਿਆ ਖਿਲਾਫ ਬਣਦੀ ਕਾਰਵਾਈ ਅਤੇ ਵਿਕਾਸ ਨਾ ਕਰਵਾਇਆ ਤਾਂ ਆਉਦੀਆ ਵਿਧਾਨ ਸਭਾ ਚੋਣਾ ਦੌਰਾਨ ਖਮਿਆਜਾ ਭੁਗਤਣ ਲਈ ਤਿਆਰ ਰਹਿਣ ਉਹਨਾਂ ਆਖਿਆ ਕਿ ਸਾਨੂੰ ਮਜਬੂਰਨ ਅਕਾਲੀ ਦੱਲ ਪਾਰਟੀ ਛੱਡ ਕਿ ਆਮ ਆਦਮੀ ਪਾਰਟੀ ਚ, ਸਾਮਿਲ ਹੋਣਾ ਪਵੇਗਾ।ਇਸ ਮੋਕੇ ਮੁੱਖ ਤੋਰ ਤੇ ਅਜੈਬ ਸਿੰਘ ਤੋਂ ਇਲਾਵਾ ਕਰਨੈਲ ਸਿੰਘ, ਅਮਰੀਕ ਸਿੰਘ, ਬਲਕਾਰ ਸਿੰਘ, ਸਰਵਣ ਸਿੰਘ ਪ੍ਰਧਾਨ, ਲਖਵਿੰਦਰ ਸਿੰਘ, ਕਰਮ ਸਿੰਘ ਅਜੀਤ ਸਿੰਂਘ, ਜੱਸਾ ਸਿੰਘ, ਕੇਵਲ ਸਿੰਘ, ਆਤਮਾ ਸਿੰਘ, ਕਾਬਲ ਸਿੰਘ, ਜਗਤਾਰ ਸਿੰਘ , ਸੁੱਚਾ ਸਿੰਘ ( ਚਰਨ ਸਿੰਘ, ਜੱਸਾ ਸਿੰਘ, ਹਰਦਿਆਲ ਸਿੰੰਘ, ਕਿਸਾਨ ਸੰਘਰਸ ਕਮੇਟੀ ) ਧਰਮ ਸਿੰਘ, ਜਰਨੈਲ ਸਿੰਘ, ਗੁਰਮੁੱਖ ਸਿੰਘ, ਸਰਬਜੀਤ ਸਿੰਘ, ਜਸਵੰਤ ਸਿੰਘ, ਅਜੀਤ ਸਿੰਘ, ਸਰਬਜੀਤ ਸਿੰਘ, ਨਰਿੰਦਰ ਸਿੰਘ ਡਾਕਟਰ, ਅਮਰੀਕ ਸਿੰਘ, ਤਰਲੋਕ ਸਿੰਘ ਫੋਜੀ, ਪ੍ਰਿਤਪਾਲ ਸਿੰਘ ਬੁੱਟਰ, ਹਰਵਿੰਦਰ ਸਿੰਘ, ਬਲਦੇਬ ਸਿੰਘ, ਦਿਲਬਾਗ ਸਿੰਘ, ਰਣਜੀਤ ਸਿੰਘ, ਮਨਿੰਦਰ ਸਿੰਘ ਸੁਖਵਿੰਦਰ ਸਿੰਘ, ਦਲਬੀਰ ਸਿੰਘ, ਗੁਰਮੇਜ਼ ਸਿੰਘ, ਪ੍ਰੇਮ ਸਿੰਘ, ਤਰਸੇਮ ਸਿੰਘ, ਗੁਰਦਿਆਲ ਸਿੰਘ, ਮੇਜ਼ਰ ਸਿੰਘ, ਮਲੂਕ ਸਿੰਘ, ਮੰਗਲ ਸਿੰਘ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਗੁਰਜੀਤ ਸਿੰਘ, ਜੋਗਿੰਦਰ ਸਿੰਘ, ਨਰਿੰਜਨ ਸਿੰਘ, ਮੰਗਲ ਸਿੰਘ ਸੂਬੇਦਾਰ, ਨਿੰਦਰ ਸਿੰਘ, ਮਹਿੰਦਰ ਸਿੰਘ, ਸਰਵਣ ਸਿੰਘ ਆਦਿ ਵੱਡੀ ਗਿਣਤੀ ਚ, ਹਾਜਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *