ਸਕੂਲ ਵੱਲੋਂ ਤਿੰਨ ਰੋਜ਼ਾ ਵਿਦਿਆਰਥੀ ਸਾਹਿਤ ਸੰਮੇਲਣ ਦਾ ਆਯੋਜਨ

ss1

ਸਕੂਲ ਵੱਲੋਂ ਤਿੰਨ ਰੋਜ਼ਾ ਵਿਦਿਆਰਥੀ ਸਾਹਿਤ ਸੰਮੇਲਣ ਦਾ ਆਯੋਜਨ
ਚੰਗੀਆ ਸਾਹਿਤਕ ਕਿਤਾਬਾਂ ਜੀਵਨ ਨੂੰ ਅੱਗੇ ਲਿਜਾਣ ਵਿਚ ਸਹਾਈ ਬਣਦੀਆਂ ਹਨ ਡਾ: ਕੁਲਦੀਪ ਦੀਪ

1-ramgarshahpuriaa-schoolਬੋਹਾ 5 ਅਕਤੂਬਰ( ਦਰਸਨ ਹਾਕਮਵਾਲਾ) ਸ.ਸ.ਸ. ਰਾਮਗੜ ਸ਼ਾਹਪੁਰੀਆਂ ਵੱਲੋਂ ਤਿੰਨ ਰੋਜ਼ਾ ਵਿਦਿਆਰਥੀ ਸਾਹਿਤ ਸੰਮੇਲਨ ਦਾ ਆਯੋਜਨ ਕੀਤਾ ਗਿਆਸਕੂਲ ਦੇ ਕੈਰੀਅਰ ਗਾਈਡੈਂਸ ਕਲੱਬ ਵੱਲੋਂ ਕਰਵਾਏ ਗਏ ਇਸ ਸੰਮੇਲਨ ਸਮੇਂ ਪੁੱਜੇ ਲੇਖਕਾਂ ਨੇ ਵਿਦਿਆਰਥੀਆਂ ਨੂੰ ਸਾਹਿਤ ਵਿਭਿੰਨ ਰੰਗਾਂ ਦੇ ਰੂ-ਬ-ਰੂ ਕਰਵਾਇਆ ਗਿਆ ਸਮਾਗਮ ਦੇ ਪਹਿਲੇ ਦਿਨ ਦੀ ਸ਼ੁਰੂਆਤ ਸਕੂਲ ਪ੍ਰਿੰਸੀਪਲ ਨਿਰਮਲ ਸਿੰਘ ਦੇ ਸੁਆਗਤੀ ਸ਼ਬਦਾਂ ਨਾਲ ਹੋਈ ਉਹਨਾਂ ਕਿਹਾ ਕਿ ਅਜਿਹੇ ਸਾਹਿਤਕ ਪ੍ਰੋਗਰਾਮ ਵਿਦਿਆਰਥੀਆ ਅੰਦਰ ਛੁਪੀ ਕਲਾ ਪ੍ਰਤਿਭਾ ਨੂੰ ਬਾਹਰ ਲਿਆਉਚ ਵਿਚ ਵਿਸ਼ੇਸ਼ ਤੌਰ ਤੇ ਸਹਾਈ ਬਣਦੇ ਹਨ ਸਮਾਗਮ ਵਿਚ ਉਚੇਚੇ ਤੌਰ ਤੇ ਪਟਿਆਲਾ ਤੋਂ ਪੁੱਜੇ ਉੱਘੇ ਨਾਟਕਕਾਰ ਤੇ ਆਲੋਚਕ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਪੰਜਾਬ ਦੀ ਧਰਤੀ ਸਾਹਿਤਕ ਪੱਖ ਤੋਂ ਸੰਸਾਰ ਭਰ ਦੇ ਇਤਿਹਾਸ ਵਿੱਚ ਮਹੱਤਵ ਪੂਰਨ ਸਥਾਨ ਰੱਖਦੀ ਹੈਉਹਨਾਂ ਕਿਹਾ ਕਿ ਦੁਨੀਆਂ ਦੇ ਪਹਿਲੇ ਗ੍ਰੰਥ (ਰਿਗ ਵੇਦ) ਦੀ ਰਚਨਾਂ ਪੰਜਾਬ ਦੀ ਧਰਤੀ ਤੇ ਹੀ ਹੋਈ ਹੈ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਸਦੀਵੀ ਸਾਂਝ ਪਾਉਣ ਦੀ ਪ੍ਰੇਰਣਾ ਦੇਂਦਿਆ ਉਹਨਾਂ ਕਿਹਾ ਕਿ ਚੰਗੀਆ ਸਾਹਿਤਕ ਕਿਤਾਬਾਂ ਹਰ ਖੇਤਰ ਵਿਚ ਮਨੁੱਖ ਦੀ ਅਗਵਾਈ ਕਰਦੀਆਂ ਤੇ ਜੀਵਨ ਤੋਰ ਨੂੰ ਅੱਗੇ ਲਿਜਾਣ ਵਿਚ ਸਹਾਈ ਬਣਦੀਆ ਹਨ ਉਹਨਾਂ ਕਿਹਾ ਕਿ ਸ਼ਰਾਬ ਤੇ ਹਥਿਆਰ ਸਾਡੇ ਸਭਿਆਚਾਰ ਦਾ ਹਿੱਸਾ ਨਹੀਂ ਹਨ , ਜੇ ਅਸੀਂ ਤਰੱਕੀ ਦੀ ਬੁਲੰਦੀਆ ਤੱਕ ਪਹੁੰਚਣਾ ਹੈ ਤਾਂ ਸਾਨੂੰ ਇਹਨਾਂ ਦਾ ਤਿਆਗ ਕਰਕੇ ਚੰਗੇ ਸਾਹਿਤ ਨਾਲ ਜੁੜਣਾ ਪਵੇਗਾ ਇਸ ਸਮੇ ਉਹਨਾਂ ਵਿਦਿਆਰਥੀਆਂ ਵੱਲੋਂ ਪੁੱਛੇ ਸੁਆਲਾਂ ਦੇ ਜੁਆਬ ਵੀ ਬੜੇ ਭਾਵਪੂਤ ਢੰਗ ਨਾਲ ਦਿੱਤੇ ਸਮਾਗਮ ਦੇ ਆਖਰੀ ਦਿਨ ਲੇਖਕ ਤੇ ਰੰਗਕਰਮੀ ਗੁਰਨਾਇਬ ਮੰਘਾਣੀਆਂ ਤੇ ਸੰਤੋਖ ਸਾਗਰ ਬੱਚਿਆਂ ਦੇ ਰੂ-ਬ-ਰੂ ਹੋਏ ਉਹਨਾਂ ਸਮੂਹਿਕ ਤੌਰ ਤੇ ਥੀਏਟਰ ਨਾਲ ਸਬੰਧਤ ਕਈ ਵੰਨਗੀਆਂ ਪੇਸ਼ ਕੀਤੀਆਂ ਅਤੇ ਬੱਚਿਆਂ ਨੂੰ ਥੀਏਟਰ ਤੇ ਨਾਟਕ ਕਲਾ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ ਉਹਨਾਂ ਵੱਲੋਂ ਕੱਠਪੁਤਲੀਆ ਦੀ ਮੱਦਦ ਨਾਲ ਥੀਏਟਰ ਦੀਆ ਵੱਖ ਵੱਖ ਵੰਨਗੀਆਂ ਬਾਰੇ ਦਿੱਤੀ ਜਾਣਕਾਰੀ ਦਾ ਵਿਦਿਆਰਥੀਆ ਨੇ ਖੂਬ ਅਨੰਦ ਮਾਣਿਆ ਮਾਸਟਰ ਦਿਲਬਾਗ ਸਿੰਘ ਰਿਉਂਦ ਕਲਾ ਨੇ ਵਿਦਿਆਰਥੀ ਨੂੰ ਜੀਵਨ ਵਿਚ ਸਫਲਤਾ ਪ੍ਰਾਪਤ ਕਰਨ ਦੇ ਗੁਰ ਦੱਸਦਿਆ ਕਿਹਾ ਕਿ ਮਿਹਨਤ ਤੇ ਆਪਣੇ ਟੀਚੇ ਪ੍ਰਤੀ ਸੱਚੀ ਲਗਨ ਹੀ ਉਹਨਾਂ ਨੂੰ ਜੀਵਨ ਵਿਚ ਸਫਲ ਬਣਾ ਸਕਦੀ ਹੈ ਇਸ ਸਮਾਗਮ ਸਮੇ ਵਿਦਿਆਰਥੀਆਂ ਦੇ ਲੇਖ ਲਿੱਖਣ ਮੁਕਾਬਲੇ ਵੀ ਹੋਏ ਜਿਹਨਾਂ ਵਿੱਚੋ ਜਸਵੀਰ ਸਿੰਘ ਨੇ ਪਹਿਲਾ, ਲਵਪ੍ਰੀਤ ਕੌਰ ਨੇ ਦੂਸਰਾ ਅਤੇ ਮਨਦੀਪ ਕੌਰ ਨੇ ਤੀਸਰਾ ਸਥਾਨਪ੍ਰਾਪਤਕੀਤਾ ਕੈਰੀਅਰ ਗਾਈਡੈਂਸ ਕਲੱਬ ਦੇ ਇੰਚਾਰਜ ਸz.ਗੁਰਦੀਪ ਗਾਮੀਵਾਲਾ ਨੇ ਤਿੰਨੇ ਦਿਨ ਮੰਚ ਸੰਚਾਲਣ ਦੀ ਭੂਮਿਕਾ ਸਫਲਤਾ ਪੂਰਬਕ ਨਿਭਾਈ ਇਸ ਮੌਕੇ ਤੇ ਜਸਵੀਰ ਸਿੰਘ,ਗੁਰਬਖ਼ਸ਼ਸਿੰਘ, .ਗੁਰਦੀਪ ਸਿੰਘ ਪੁਰੀ, ਗੁਰਦੀਪ ਗਾਮੀਵਾਲਾ .ਕੂੜਾਸਿੰਘ. ਸੁਰਿੰਦਰਸਿੰਘ, ਸੁਰਜੀਤਸਿੰਘ, .ਕੁਲਦੀਪਸਿੰਘ, ਜਗਦੀਪਸਿੰਘ. ਸਚਿਨਸਿੰਗਲਾ, ਕੁਲਵੰਤਸਿੰਘ, ਹਰਜਿੰਦਰਸਿੰਘ, ਬਚਿੱਤਰਸਿੰਘ, ਮੈਡਮ ਲਾਭ ਕੌਰ, ਸੁਖਵਿੰਦਰ ਮੰਘਾਣੀਆਂ, ਰਾਜਦੀਪਕੌਰ,ਤੇ ਸੁਖਵਿੰਦਰ ਕੌਰ ਆਦਿ ਵੀ ਹਾਜ਼ਰ ਸਨ|

print
Share Button
Print Friendly, PDF & Email