ਜਿਲਾ ਪੱਧਰੀ ਟੂਰਨਾਮੈਂਟ ਵਿੱਚ ਸੀ.ਐਮ.ਐਸ. ਸਕੂਲ ਦੇ ਬੱਚਿਆਂ ਨੇ ਮਾਰੀਆਂ ਮੱਲਾਂ

ss1

ਜਿਲਾ ਪੱਧਰੀ ਟੂਰਨਾਮੈਂਟ ਵਿੱਚ ਸੀ.ਐਮ.ਐਸ. ਸਕੂਲ ਦੇ ਬੱਚਿਆਂ ਨੇ ਮਾਰੀਆਂ ਮੱਲਾਂ

04btdh84ਭਗਤਾ ਭਾਈ ਕਾ 5 ਨਵੰਬਰ (ਸਵਰਨ ਸਿੰਘ ਭਗਤਾ)- ਸ਼ਹਿਰ ਦੇ ਕਰਨਲ ਮਹਿੰਦਰ ਸਿੰਘ ਗੁਰੂ ਕਾਂਸ਼ੀ ਪਬਲਿਕ ਸਕੂਲ ਦੇ ਹੋਣਹਾਰ ਵਿਦਿਆਰਥੀ ਵਿੱਦਿਆ ਦੇ ਖੇਤਰ ਦੇ ਨਾਲ ਨਾਲ ਖੇਡਾਂ ਵਿੱਚ ਵੀ ਮੱਲਾਂ ਮਾਰ ਰਹੇ ਹਨ ਅਤੇ ਆਪਣੀ ਸ਼ਾਨਦਾਰ ਖੇਡ ਨਾਲ ਆਪਣੇ ਸਕੂਲ ਦਾ ਹੀ ਨਹੀਂ ਸਗੋਂ ਆਪਣੇ ਇਲਾਕੇ ਦਾ ਨਾਂ ਵੀ ਰੌਸ਼ਨ ਕਰ ਰਹੇ ਹਨ। ਇਸ ਸਕੂਲ ਦੇ ਵਿਦਿਆਰਥੀਆਂ ਨੇ ਜਿਲ ਪੱਧਰ ਤੇ ਹੋਣ ਵਾਲੀਆਂ ਖੇਡਾਂ ਵਿੱਚ ਅਥਲੈਟਿਕਸ ਦੇ ਮੁਕਾਬਲਿਆਂ ਵਿੱਚ ਵਿੱਚ ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਕੇ ਨਾ ਸਿਰਫ ਰਾਜ ਪੱਧਰ ਤੇ ਹੋਣ ਵਾਲੀਆਂ ਖੇਡਾਂ ਵਿੱਚ ਜਗਾਂ ਬਣਾਈ ਬਲਕਿ ਇਨਾਂ ਖੇਡਾਂ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ ਇੱਕ ਚਾਂਦੀ ਦਾ ਅਤੇ 2 ਕਾਂਸੀ ਦੇ ਮੈਡਲ ਜਿੱਤ ਕੇ ਸਕੂਲ ਦੇ ਪ੍ਰਬੰਧਕਾਂ, ਪ੍ਰਿੰਸੀਪਲ ਸਾਹਿਬ ਅਤੇ ਅਧਿਆਪਕਾਂ ਦਾ ਸਿਰ ਫਖਰ ਨਾਲ ਉੱਚਾ ਕਰ ਦਿੱਤਾ ਹੈ । ਬਹੁਮੰਤਵੀ ਖੇਡ ਸਟੇਡੀਅਮ ਬਠਿੰਡਾ ਵਿਖੇ ਹੋਈਆਂ ਅਥਲੈਟਿਕ ਖੇਡਾਂ ਵਿੱਚ ਲੜਕੇ ਲੜਕੀਆਂ ਦੀ ਟੀਮ ਵਿੱਚ ਸੀ. ਐਮ. ਐਸ. ਪਬਲਿਕ ਸਕੂਲ ਭਗਤਾ ਭਾਈਕਾ ਦੇ ਤਿੰਨ ਵਿਦਿਆਰਥੀ ਹਰਵਿੰਦਰ ਸਿੰਘ ਭਗਤਾ ਨੇ ਸ਼ਾਟਪੁਟ ਵਿੱਚ ਦੂਸਰਾ ਸਥਾਨ, ਸਿਮਰਨਜੀਤ ਕੌਰ ਭਗਤਾ ਨੇ ਜੈਵਲਿਨ ਥ੍ਰੋ ਅਤੇ ਜਸਦੀਪ ਕੌਰ ਥਰਾਜ ਨੇ 1500 ਮੀਟਰ ਰੇਸ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਇਨਾਂ ਵਿਦਿਆਰਥੀਆਂ ਨੂੰ ਜਿਲਾ ਸਪੋਟਰਸ ਅਫਸਰ ਵੱਲੋਂ ਮੈਡਲਾਂ ਨਾਲ ਸਨਮਾਨਿਤ ਕੀਤਾ। ਸਕੂਲ ਦੇ ਐਮ. ਡੀ. ਜੈ ਸਿੰਘ ਅਤੇ ਪ੍ਰਿੰਸੀਪਲ ਰਮਨ ਕੁਮਾਰ ਨੇ ਇਨਾਂ ਵਿਦਿਆਰਥੀਆਂ ਅਤੇ ਸਕੂਲ ਦੇ ਡੀ.ਪੀ.ਈ. ਸੁਰਜੀਤ ਸਿੰਘ ਨੂੰ ਉਨਾਂ ਦੀ ਇਸ ਕਾਮਯਾਬੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਹਰ ਸਫਲਤਾ ਪਿੱਛੇ ਲਗਾਤਾਰ ਕੀਤੀ ਜਾਣ ਵਾਲੀ ਮਿਹਨਤ ਦਾ ਹੀ ਹੱਥ ਹੁੰਦਾ ਹੈ ਅਤੇ ਇਨਾਂ ਵਿਦਿਆਰਥੀਆਂ ਦੁਆਰਾ ਕੀਤੀ ਮਿਹਨਤ ਰੰਗ ਲਿਆਈ ਹੈ । ਉਨਾਂ ਨੇ ਵਿਦਿਆਰਥੀਆਂ ਨੂੰ ਅੱਗੇ ਤੋਂ ਵੀ ਇਸੇ ਤਰਾਂ ਮਿਹਨਤ ਕਰਨ ਲਈ ਪ੍ਰੇੇਰਿਆ।

print
Share Button
Print Friendly, PDF & Email

Leave a Reply

Your email address will not be published. Required fields are marked *