ਟੀ.ਐਸ.ਯੂ ਡਵੀਜ਼ਨ ਭਦੌੜ ਦੇ ਬਲੌਰ ਸਿੰਘ ਧਾਲੀਵਾਲ ਅਤੇ ਡਵੀਜ਼ਨ ਸ਼ਹਿਣਾ ਦੇ ਗੁਰਮੇਲ ਸਿੰਘ ਜੋਧਪੁਰ ਪ੍ਰਧਾਨ ਚੁਣੇ

ss1

ਟੀ.ਐਸ.ਯੂ ਡਵੀਜ਼ਨ ਭਦੌੜ ਦੇ ਬਲੌਰ ਸਿੰਘ ਧਾਲੀਵਾਲ ਅਤੇ ਡਵੀਜ਼ਨ ਸ਼ਹਿਣਾ ਦੇ ਗੁਰਮੇਲ ਸਿੰਘ ਜੋਧਪੁਰ ਪ੍ਰਧਾਨ ਚੁਣੇ

vikrant-bansalਭਦੌੜ 05 ਨਵੰਬਰ (ਵਿਕਰਾਂਤ ਬਾਂਸਲ) ਟੈਕਨੀਕਲ ਸਰਵਸਿਜ ਯੂਨੀਅਨ(ਰਜਿ) ਦੀ ਜਥੇਬੰਦਕ ਚੋਣ ਸੂਬਾ ਕਮੇਟੀ ਵੱਲੋਂ ਉਲੀਕੇ ਗਏ ਚੋਣ ਨੋਟੀਫੀਕੇਸ਼ਨ ਅਨੁਸਾਰ ਜਗਦੀਸ ਸਿੰਘ ਮੰਡਲ ਸਕੱਤਰ ਦਿਹਾਤੀ ਮੰਡਲ ਬਰਨਾਲਾ ਦੀ ਪ੍ਰਧਾਨਗੀ ਹੇਠ ਹੋਈ ਇਸ ਚੋਣ ਵਿੱਚ ਸਮੂਹ ਸਾਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਪਿਛਲੇ ਤਿੰਨ ਸਾਲ ਦੀ ਕਾਰੁਗਜਾਰੀ ਸਕੱਤਰ ਰਾਜਵਿੰਦਰ ਸਿੰਘ ਨੇ ਪੇਸ਼ ਕੀਤੀ ਜਿਸ ਉੱਪਰ ਹਾਜਰ ਸਾਥੀਆਂ ਪੜਚੋਲਵੀ ਉਸਾਰੂ ਬਹਿਸ ਕਰਦਿਆਂ ਰਿਪੋਰਟ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਖਜਾਨਚੀ ਦੀ ਰਿਪੋਰਟ ਸਾਥੀ ਗੁਰਮੇਲ ਸਿੰਘ ਨੇ ਪੇਸ਼ ਕੀਤੀ ਜੋ ਹਾਜਰ ਸਾਥੀਆਂ ਨੇ ਸਰਬਸੰਮਤੀ ਨਾਲ ਪ੍ਰਵਾਨ ਕੀਤੀ ਇਸ ਸਮੇਂ ਸੰਬੋਧਨ ਕਰਦਿਆਂ ਸਾਥੀ ਬਲੌਰ ਸਿੰਘ, ਜਗਦੀਸ਼ ਸਿਂਘ, ਨਰਾਇਣ ਦੱਤ, ਬਲਵੰਤ ਸਿੰਘ ਨੇ ਕਿਹਾ ਕਿ ਅੱਜ ਦੀ ਹਾਲਾਤ ਵਿੱਚ ਬਿਜਲੀ ਕਾਮਿਆਂ ਸਾਹਮਣੇ ਅਨੇਕਾਂ ਚੁਣੌਤੀਆਂ ਹਨ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਸਾਮਰਾਜੀ ਦਿਸ਼ਾ ਨਿਰਦੇਸ਼ਤ ਦੇਸੀ-ਬਦੇਸ਼ੀ ਬਹੁਕੌਮੀ ਕੰਪਨੀਆਂ ਦੇ ਹਿੱਤਾਂ ਲਈ ਬਿਜਲੀ ਬੋਰਡ ਨੂੰ ਤੋੜਕੇ ਕਾਰਪੋਰੇਟ ਦੇ ਹਿੱਤਾਂ ਅਨੁਸਾਰ ਬਿਜਲੀ ਕਾਮਿਆਂ ਦੇ ਹਿੱਤਾਂ ਨੂੰ ਦਰਕਿਨਾਰ ਕਰਦਿਆਂ ਪਾਵਰਕਾਮ ਵਿਚ ਤਬਦੀਲ ਕਰ ਦਿੱਤਾ ਸੀ ਮੁੱਖ ਮੰਤਰੀ ਪੰਜਾਬ ਨੇ ਉਸ ਸਮੇਂ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਹਿੱਤ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਬੇਹਤਰ ਮਿਆਰੀ ਸੇਵਾਵਾਂ ਦਿੱਤੀਆਂ ਜਾਣਗੀਆਂ, ਮੁਲਾਜਮਾਂ ਦੀਆਂ ਸੇਵਾਂ ਸ਼ਰਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ ਪਰ ਪਾਵਰਕਾਮ ਦੀ ਮਨੇਜਮੈਂਟ ਨੇ ਅਪਣੇ ਅਸਲ ਤੇਵਰ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ ਯਾਰਡ ਸਟਿੱਕ ਹੀ ਬਦਲ ਦਿੱਤੀ ਹੈ ਤਕਨੀਕੀ ਸਟਾਫ ਇੱਕ ਲੱਖ ਤੋਂ ਘਟਕੇ 35 ਹਜਾਰ ਰਹਿ ਗਿਆ ਹੈ ਜਦ ਕਿ ਇਸ ਸਮੇਂ ਲੱਖਾਂ ਨਵੇਂ ਕੁਨੈਕਸ਼ਨ ਜਾਰੀ ਕੀਤੇ ਜਾ ਚੁੱਕੇ ਹਨ ਮਨੇਜਮੈਂਟ ਆਰਥਿਕ ਸੁਧਾਰਾਂ ਦੀ ਪ੍ਰਕਿਰਿਆ ਤੇਜੀ ਨਾਲ ਵਧਾਉਂਦਿਆਂ ਆਊਟਸੋਰਸਿੰਗ ਦੀ ਨੀਤੀ ਬਹੁਤ ਤੇਜੀ ਨਾਲ ਲਾਗੂ ਕਰ ਰਹੀ ਹੈ ਜਿਸ ਦਾ ਸਿੱਟਾ ਇਹ ਹੈ ਕਿ ਬਿਜਲੀ ਹਾਦਸੇ ਲਗਾਤਾਰ ਵਧ ਰਹੇ ਹਨਨਵੇਂ ਭਰਤੀ ਹੋਣ ਵਾਲੇ ਕਾਮਿਆਂ ਨੂੰ ਬਹੁਤ ਸਾਰੇ ਲਾਭਾਂ ਤੋਂ ਵਾਂਝਾ ਕੀਤਾ ਜਾ ਚੁੱਕਾ ਹੈ ਇਸੇ ਹੀ ਤਰਾਂ ਸੰਘਰਸ਼ਾਂ ਦੀ ਅਗਵਾਈ ਕਰਨ ਵਾਲੇ ਆਗੂਆਂ ਨੂੰ ਖਾਸ ਕਰ ਪਟਿਆਲਾ ਸਰਕਲ ਦੇ ਟੀ.ਐੱਸ.ਯੂ. ਦੇ ਆਗੂਆਂ ਨੂੰ ਬਿਨਾਂ ਵਜਾਂ ਅਦਾਲਤੀ ਫੈਸਲਿਆਂ ਦੇ ਲੰਗੜੇ ਬਹਾਨੇ ਤਹਿਤ ਮੁੜ ਟਰਮੀਨੇਟ ਕੀਤਾ ਗਿਆ ਹੈ ਆਗੂਆਂ ਨੇ ਪਾਵਰਕਾਮ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਧੱਕੇਸ਼ਾਹੀਆਂ ਖਿਲਾਫ ਮੁੱਖ ਮੰਤਰੀ ਪੰਜਾਬ ਦੇ ਫੀਲਡ ਵਿੱਚ ਆਉਣ ਤੇ ਕਾਲੇ ਝੰਡਿਆਂ ਨਾਲ ਰੋਸ ਵਿਖਾਵਿਆਂ ਸਮੇਤ ਹਰ ਸੰਘਰਸ਼ ਵਿੱਚ ਵਧ ਚੜਕੇ ਹਿੱਸਾ ਲੈਣ ਦੀ ਜੋਰਦਾਰ ਅਪੀਲ ਕੀਤੀ ਨਵੀਂ ਚੁਣੀ ਗਈ ਕਮੇਟੀ ਵਿੱਚ ਪ੍ਰਧਾਨ ਬਲੌਰ ਸਿੰਘ ਧਾਲੀਵਾਲ,ਮੀਤ ਪ੍ਰਧਾਨ ਊਧਮ ਸਿੰਘ ਜੇਈ,ਸਕੱਤਰ ਕੇਵਲ ਸਿੰਘ ਘੰਡਾਬੰਨਾ,ਸ.ਸਕੱਤਰ ਗੁਰਮੇਲ ਸਿੰਘ ਮਹਿਰਾਜ,ਖਨਾਨਚੀ ਮਨਜੀਤ ਸਿੰਘ ਤਲਵਾੜ ਚੁਣੇ ਗਏਨਵੀਂ ਚੁਣੀ ਗਈ ਟੀਮ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਪੂਰੀ ਤਨਦੇਹੀ ਨਾਲ ਆਪਣੇ ਜਥੇਬੰਦਕ ਫਰਜ ਅਦਾ ਕਰਨਗੇਇਸੇ ਤਰਾ ਸ਼ਹਿਣਾ ਵਿਖੇ ਕੀਤੀ ਚੋਣ ਵਿੱਚ ਗੁਰਮੇਲ ਸਿੰਘ ਐਸ.ਐਸ.ਏ ਪ੍ਰਧਾਨ, ਅਮਰਜੀਤ ਸਿੰਘ ਮੀਤ ਪ੍ਰਧਾਨ, ਸੁਖਪਰਨ ਸਿੰਘ ਸਕੱਤਰ, ਸੁਖਪਾਲ ਸਿੰਘ ਮੀਤ ਸਕੱਤਰ, ਮਲਕੀਤ ਸਿੰਘ ਖਜਾਨਚੀ ਚੁਣੇ ਗਏ ।

print
Share Button
Print Friendly, PDF & Email