ਝੋਨੇ ਦੀ ਅਦਾਇਗੀ ਨਾ ਹੋਣ ‘ਤੇ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆ ਨੇ ਸਰਕਾਰ ਦਾ ਪੁਤਲਾ ਫੂਕਿਆ

ss1

ਝੋਨੇ ਦੀ ਅਦਾਇਗੀ ਨਾ ਹੋਣ ‘ਤੇ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆ ਨੇ ਸਰਕਾਰ ਦਾ ਪੁਤਲਾ ਫੂਕਿਆ

5mlp003ਮੁੱਲਾਂਪੁਰ ਦਾਖਾ, 5 ਨਵੰਬਰ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਏਜੰਸੀਆ ਰਾਂਹੀ ਮੰਡੀਆ ਵਿੱਚੋ ਖ੍ਰੀਦੇ ਗਏ ਝੋਨੇ ਦੀ ਪਿਛਲੇ 15 ਦਿਨਾਂ ਤੋਂ ਅਦਾਇਗੀ ਨਾ ਹੋਣ ਕਰਕੇ ਅੱਜ ਕਾਂਗਰਸ ਦੇ ਸੀਨੀਅਰ ਆਗੂ ਆਨੰਦ ਸਰੂਪ ਸਿੰਘ ਮੋਹੀ ਦੀ ਅਗਵਾਈ ਹੇਠ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆ ਵੱਲੋਂ ਸਥਾਨਕ ਮੁੱਖ ਚੌਂਕ ਵਿਖੇ ਪੰਜਾਬ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।

      ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਆਨੰਦਸਰੂਪ ਸਿੰਘ ਮੋਹੀ ਨੇ ਕਿਹਾ ਕਿ ਝੋਨੇ ਤੋਂ ਬਾਅਦ ਜਿੱਥੇ ਹੁਣ ਕਣਕ ਦੀ ਬੀਜਾਈ ਸ਼ੁਰੂ ਹੋ ਗਈ ਹੈ ਉੱਥੇ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਮੰਡੀਆ ਵਿੱਚ ਆਏ ਝੋਨੇ ਦੀ ਅਦਾਇਗੀ ਨਾ ਕੀਤੇ ਜਾਣ ਕਰਕੇ ਕਣਕ ਦੀ ਬਿਜਾਈ ਪੱਛੜ ਰਹੀ ਹੈ। ਕਿਉਂਕਿ ਕਣਕ ਬੀਜਣ ਲਈ ਕਿਸਾਨ ਨੂੰ ਹੋਰ ਖੇਤੀ ਸਬੰਧੀ ਬੀਜ, ਖਾਦ, ਤੇਲ ਅਤੇ ਸਪਰੇਅ ਆਦਿ ਦੀ ਲੋੜ ਪੈਂਦੀ ਹੈ। ਅਦਾਇਗੀ ਨਾ ਹੋਣ ਕਾਰਨ ਮੰਡੀਆ ਵਿੱਚ ਕਿਸਾਨ ਨਿਹੱਥਾ ਹੋ ਕੇ ਬੈਠਾ ਹੈ। ਇਸ ਲਈ ਸਰਕਾਰ ਜਲਦੀ ਤੋਂ ਜਲਦੀ ਅਦਾਇਗੀ ਕਰੇ ਤਾਂ ਕਿ ਕਿਸਾਨ ਆਪਣਾ ਰੁਕਿਆ ਕੰਮ ਨਿਬੇੜ ਸਕੇ।

     ਇਸ ਮੌਕੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਤੇਲੂ ਰਾਮ ਬਾਂਸਲ, ਆੜਤੀ ਰਾਮ ਪ੍ਰਤਾਪ ਗੋਇਲ, ਲਖਵਿੰਦਰ ਸਿੰਘ ਸਪਰਾ, ਜੱਗੀ ਪਮਾਲ, ਜੱਗੂ ਮੁੱਲਾਂਪੁਰ, ਰਿੱਕੀ ਦਾਖਾ, ਸੁਰਿੰਦਰ ਸਿੰਘ ਢੱਟ ਸਮੇਤ ਹੋਰ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *