ਨਗਰ ਕੋਂਸਲ ਦਾ ਕੰਮ ਕੀਤਾ ਦਾਖਾ ਪੁਲਿਸ ਨੇ

ss1

ਨਗਰ ਕੋਂਸਲ ਦਾ ਕੰਮ ਕੀਤਾ ਦਾਖਾ ਪੁਲਿਸ ਨੇ
ਨਗਰ ਕੋਂਸਲ ਲੰਬੇ ਸਮੇਂ ਤੋਂ ਕਰਦੀ ਆ ਰਹੀ ਸੀ ਚਸ਼ਮਪੋਸ਼ੀ
ਟਰੈਫਿਕ ਸਮੱਸਿਆ ਸੁਧਾਰਨ ਲਈ ਪੁਲਿਸ ਨੇ ਚੁਕਵਾਈਆਂ ਰੇਹੜੀਆਂ ਤੇ ਦੁਕਾਨਦਾਰਾਂ ਦੇ ਤੋੜੇ ਸ਼ੈੱਡ

Exif_JPEG_420

ਮੁੱਲਾਂਪੁਰ ਦਾਖਾ, 5 ਨਵੰਬਰ(ਮਲਕੀਤ ਸਿੰਘ) ਸਥਾਨਕ ਕਸਬੇ ਅੰਦਰ ਲੰਬੇ ਸਮੇਂ ਤੋਂ ਚਲੀ ਆ ਰਹੀ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਜਿੱਥੇ ਨਗਰ ਕੋਂਸਲ ਲੰਬੇ ਸਮੇਂ ਚਸ਼ਮਪੋਸ਼ੀ (ਨਜ਼ਰਅੰਦਾਜ਼ ) ਕਰਦੀ ਆ ਰਹੀ ਸੀ ਉਥੇ ਬੀਤੀ ਦੇਰ ਸ਼ਾਮ ਥਾਣਾ ਦਾਖਾ ਦੇ ਮੁੱਖੀ ਨੇ ਲੋਕਾਂ ਦੀ ਇਸ ਸਮੱਸਿਆ ਨੂੰ ਵੇਖਦਿਆਂ ਪਹਿਲਾਂ ਤਾਂ ਸੜਕ ਕਿਨਾਰੇ ਟਰੈਫਿਕ ਦੀ ਆਵਾਜਾਈ ਵਿੱਚ ਵਿਘਨ ਪਾ ਰਹੀਆਂ ਰੇਹੜੀਆਂ ਨੂੰ ਹਟਵਾਇਆ ਅਤੇ ਫੇਰ ਦੁਕਾਨਦਾਰਾਂ ਵਲੋਂ ਦੁਕਾਨਾ ਦੇ ਬਾਹਰ ਪਾਏ ਲੰਬੇ ਲੰਬੇ ਸ਼ੈਡਾਂ ਨੂੰ ਜੇ.ਸੀ.ਬੀ ਮਸ਼ੀਨ ਦੀ ਸਹਾਇਤਾ ਨਾਲ ਢਵਾਹ ਦਿੱਤਾ ਗਿਆ । ਜਿੱਥੇ ਪੁਲਿਸ ਦੀ ਇਸ ਕਾਰਵਾਈ ਤੋਂ ਰੋਜਾਨਾ ਲੰਘਣ ਵਾਲੇ ਲੋਕ ਖੁਸ਼ ਸਨ ਉਥੇ ਕੁੱਝ ਦੁਕਾਨਦਾਰਾਂ ਪੁਲਿਸ ਵਲੋਂ ਕੀਤੀ ਗਈ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ । ਜਿਵੇਂ ਹੀ ਇਸ ਗੱਲ ਦੀ ਖਬਰ ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਉਮੀਂਦਵਾਰ ਹਰਵਿੰਦਰ ਸਿੰਘ ਫੂਲਕਾ ਨੂੰ ਮਿਲੀ ਤਾਂ ਉਹ ਵੀ ਦੁਕਾਨਦਾਰਾਂ ਦੇ ਹੱਕ ਵਿੱਚ ਜੇ.ਸੀ.ਬੀ ਮਸ਼ੀਨ ਅੱਗੇ ਧਰਨਾ ਲਾਕੇ ਬੈਠ ਗਏ ਅਤੇ ਫਿਰ ਆਖਰਕਾਰ ਪੁਲਿਸ ਨੂੰ ਇਹ ਕਾਰਵਾਈ ਰੋਕਣੀ ਪਈ । ਇਸ ਮੌਕੇ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਜੇਕਰ ਸ਼ਹਿਰ ਅੰਦਰ ਟਰੈਫਿਕ ਦੀ ਸਮੱਸਿਆ ਆ ਰਹੀ ਸੀ ਤਾਂ ਸੜਕ ਤੋਂ ਰੇਹੜੀਆਂ ਅਤੇ 5mlp002ਦੁਕਾਨਦਾਰਾਂ ਦੇ ਸਮਾਨ ਨੂੰ ਹਟਵਾਉਣ ਲਈ ਨਗਰ ਕੌਂਸਲ ਵਲੋਂ ਦੁਕਾਨਦਾਰਾਂ ਨੂੰ ਪਹਿਲਾਂ ਸੂਚਿਤ ਕਰਨਾ ਜਰੂਰੀ ਸੀ । ਉਹਨਾਂ ਇਹ ਵੀ ਕਿਹਾ ਕਿ ਉਕਤ ਕੰਮ ਨਗਰ ਕੋਂਸਲ ਦਾ ਹੈ ਨਾ ਕਿ ਪੰਜਾਬ ਪੁਲਿਸ ਦਾ । ਫੂਲਕਾ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਗੇ ਅਤੇ ਦੁਕਾਨਦਾਰਾ ਨਾਲ ਧੱਕੇਸ਼ਾਹੀ ਕਰਨ ਵਾਲੇ ਪੁਲਿਸ ਕਰਮਚਾਰੀਆਂ ਖਿਲਾਫ ਕਾਰਵਾਈ ਦੀ ਮੰਗ ਕਰਨਗੇ । ਫਿਰ ਕੁਝ ਸਮੇਂ ਬਾਅਦ ਕਾਂਗਰਸੀ ਆਗੂ ਬਜਰੰਗ ਬਾਂਸਲ ਦੀ ਅਗਵਾਈ ਵਿੱਚ ਰੇਹੜੀ ਫੜੀ ਵਾਲੇ ਦੁਬਾਰਾ ਫਿਰ ਸੜਕ ਤੇ ਜਾਮ ਲਾਕੇ ਬੈਠ ਗਏ ਜਿਹੜੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਸਰਵਰਿੰਦਰ ਸਿੰਘ ਚੀਮਾਂ ਵਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਉਠਕੇ ਘਰਾਂ ਨੂੰ ਚਲੇ ਗਏ । ਜਦੋਂ ਉਕੱਤ ਮਾਮਲਾ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਧਿਆਨ ਵਿੱਚ ਆਇਆ ਤਾਂ ਉਹ ਵੀ ਬਾਜਾਰ ਵਿੱਚ ਆ ਗਏ । ਜਦੋਂ ਪਤੱਰਕਾਰਾਂ ਵਲੋਂ ਇਸ ਮਾਮਲੇ ਬਾਰੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਦੁਕਾਨਦਾਰ ਯੂਨੀਅਨ ਸਰਵਰਿੰਦਰ ਸਿੰਘ ਚੀਮਾਂ ਅਤੇ ਥਾਣਾ ਮੁੱਖੀ ਕੁਲਵੰਤ ਸਿੰਘ ਨੂੰ ਬੁਲਾਕੇ ਮਾਮਲੇ ਦਾ ਹੱਲ ਕਰ ਦਿੱਤਾ ਹੈ ਅਤੇ ਪ੍ਰਧਾਨ ਸਰਵਰਿੰਦਰ ਸਿੰਘ ਚੀਮਾਂ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾ ਅੱਗੇ ਲਵਾਈਆਂ ਰੇਹੜੀਆਂ ਅਤੇ ਸ਼ੈੱਡਾਂ ਦੇ ਬਾਹਰ ਰੱਖੇ ਵਾਧੂ ਸਮਾਨ ਨੂੰ ਖੁਦ ਹੀ ਹਟਵਾ ਦੇਣਗੇ ਤਾਂ ਜੋ ਟਰੈਫਿਕ ਦੀ ਆਵਾਜਾਈ ਵਿੱਚ ਵਿਘਨ ਨਾ ਪਵੇ ।

print
Share Button
Print Friendly, PDF & Email