ਸਰਕਾਰ ਨੇ ਆਟੇ ਦਾ ਰੇਟ ਵਧਾ ਗ਼ਰੀਬਾਂ ਦਾ ਜਿਉਣਾ ਦੁੱਬਰ ਕੀਤਾ – ਧਾਲੀਵਾਲ

ss1

ਸਰਕਾਰ ਨੇ ਆਟੇ ਦਾ ਰੇਟ ਵਧਾ ਗ਼ਰੀਬਾਂ ਦਾ ਜਿਉਣਾ ਦੁੱਬਰ ਕੀਤਾ – ਧਾਲੀਵਾਲ

ਲੁਧਿਆਣਾ (ਪ੍ਰੀਤੀ ਸ਼ਰਮਾ) ਜਨਰਲ ਸਮਾਜ ਪਾਰਟੀ ਦੀ ਇੱਕ ਜ਼ਰੂਰੀ ਮੀਟਿੰਗ ਬੀਬੀ ਪਰਮਿੰਦਰ ਕੌਰ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬੀ ਧਾਲੀਵਾਲ ਨੇ ਕਿਹਾ ਕਿ 20 ਰੁਪਏ ਵਿਕਣ ਵਾਲਾ ਆਟਾ ਅੱਜ ਇੱਕੋਦਮ 25 ਰੁਪਏ ਕਿਲੋ ਕਰ ਦਿੱਤਾ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਤੋਂ ਸਸਤੇ ਮੁੱਲ ਦੀ ਕਣਕ ਲੈ ਕੇ ਵੀ ਆਟੇ ਦੇ ਭਾਅ ਵਧਾ ਦਿੱਤੇ ਹਨ, ਗ਼ਰੀਬ ਲੋਕਾਂ ਦੀ ਰੋਟੀ ਖਾਣੀ ਦੁੱਬਰ ਕਰ ਦਿੱਤੀ ਹੈ। ਉਨਾਂ ਮੀਟਿੰਗ ਵਿੱਚ ਹਾਜ਼ਰ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ-ਪਿੰਡ ਲੋਕਾਂ ਨੂੰ ਮਿਲ ਕੇ ਦੱਸਣ ਕਿ ਅਕਾਲੀ-ਭਾਜਪਾ, ਕਾਂਗਰਸ ਅਤੇ ਆਪ ਨੇ ਤੁਹਾਡਾ ਕੁਝ ਨਹੀਂ ਕਰਨਾ ਸਗੋਂ ਉਨਾਂ ਤੁਹਾਨੂੰ ਲੁੱਟਣਾਂ ਅਤੇ ਕੁੱਟਣਾ ਹੈ। ਇਨਾਂ ਨੇ ਵੋਟਾਂ ਤੋਂ ਬਾਅਦ ਮਹਿੰਗਾਈ ਵਧਾ ਦੇਣੀ ਹੈ ਜਦਕਿ ਜਨਰਲ ਸਮਾਜ ਪਾਰਟੀ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਪਾਰਟੀ ਦੀ ਸਰਕਾਰ ਬਨਣ ‘ਤੇ ਕੋਈ ਕੀਮਤ ਨਹੀਂ ਵਧੇਗੀ ਅਤੇ ਨਾ ਹੀ ਕੋਈ ਬੇਰੁਜ਼ਗਾਰ ਹੋਵੇਗਾ। ਅੰਤ ਵਿੱਚ ਪਾਰਟੀ ਦੇ ਚੇਅਰਮੈਨ ਸ੍ਰੀ ਜੋਗਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਵੱਲੋਂ 117 ਸੀਟਾਂ ‘ਤੇ ਚੋਣ ਲੜ 100 ਸੀਟਾਂ ‘ਤੇ ਜਿੱਤ ਦਰਜ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਨਾਰਸੀ ਗੁਪਤਾ, ਰਾਜ ਰਾਣੀ, ਸੂਰਜ ਗੁਪਤਾ, ਰੂਪੀ ਕੌਰ, ਸੂਰਜ ਮੱਲ, ਆਸ਼ਾ ਰਾਣੀ, ਭਜਨ ਸਿੰਘ, ਦਲਜਿੰਦਰ ਸਿੰਘ, ਜੋਗਿੰਦਰ ਕੌਰ, ਅਵਤਾਰ ਸਿੰਘ, ਉਜਾਗਰ ਸਿੰਘ, ਬਚਿੱਤਰ ਸਿੰਘ, ਗੁਰਵੀਰ ਸਿੰਘ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *