ਅੱਖਾਂ ‘ਚ ਟੀਰ ਕਿਉਂ ਪੈਂਦਾ ਤੇ ਕੀ ਹੈ ਇਸਦਾ ਹੱਲ ਜਾਣੋ

ss1

ਅੱਖਾਂ ‘ਚ ਟੀਰ ਕਿਉਂ ਪੈਂਦਾ ਤੇ ਕੀ ਹੈ ਇਸਦਾ ਹੱਲ ਜਾਣੋ

estrabismo5_g1-580x287ਚੰਡੀਗੜ੍ਹ : ਅੱਖਾਂ ਸਾਡੇ ਸਰੀਰ ਦੇ ਸਭ ਤੋਂ ਅਹਿਮ ਅੰਗਾਂ ਵਿੱਚੋਂ ਇੱਕ ਹਨ। ਅਹਿਮ ਹੋਣ ਦੇ ਨਾਲ ਨਾਲ ਇਹ ਬੇਹੱਦ ਸੰਵੇਦਨਸ਼ੀਲ ਅੰਗ ਹੈ। ਜੇ ਜਦੋਂ ਕਿਤੇ ਅੱਖ ਦੇ ਕੋਰਨੀਆ ਵਿੱਚ ਚਿੱਟਾ ਮੋਤੀਆ ਪੈ ਜਾਵੇ, ਰੈਟੀਨਾ ਵਿੱਚ ਕੋਈ ਨੁਕਸ ਪੈ ਜਾਵੇ, ਨਜ਼ਰ ਨਸ ਜਾਂ ਪੱਠਿਆਂ ਵਾਲੀਆਂ ਨਸਾਂ ਵਿੱਚ ਕਮਜ਼ੋਰੀ ਆ ਜਾਵੇ ਅਤੇ ਪੱਠਿਆਂ ਦੀ ਤਾਣ ਸ਼ਕਤੀ ਵਿੱਚ ਕਮੀ ਹੋ ਜਾਂਦੀ ਹੈ ਤਾਂ ਕੋਰਨੀਆਂ ਦਾ ਆਪਸੀ ਫ਼ਾਸਲਾ ਵਿਗੜ ਜਾਂਦਾ ਹੈ ਅਤੇ ਕੋਰਨੀਆ ਦੇ ਇਸ ਵਿਗੜੇ ਫ਼ਾਸਲੇ ਨੂੰ ਟੀਰ ਕਿਹਾ ਜਾਂਦਾ ਹੈ। ਇਸ ਰੋਗ ਵਿੱਚ ਅੱਖ ਦਾ ਡੇਲਾ ਅੰਦਰਵਾਰ ਜਾਂ ਬਾਹਰਵਾਰ ਮੁੜ ਜਾਂਦਾ ਹੈ।

ਸਾਧਾਰਨ ਅੱਖ ਦਾ ਡੇਲਾ ਸਿੱਧਾ ਰਹਿੰਦਾ ਹੈ, ਪਰ ਰੋਗੀ ਅੱਖ ਦਾ ਡੇਲਾ ਅੰਦਰ ਜਾਂ ਬਾਹਰ ਵੱਲ ਮੁੜ ਜਾਂਦਾ ਹੈ। ਕਈ ਵਾਰ ਟੀਰ ਦੋਵਾਂ ਅੱਖਾਂ ਵਿੱਚ ਵੀ ਹੋ ਸਕਦਾ ਹੈ। ਖਸਰਾ, ਟਾਈਫਾਈਡ ਬੁਖਾਰ, ਕਾਲੀ ਖੰਘ ਜਾਂ ਸੱਟ ਲਗਣ ਮਗਰੋਂ ਵੀ ਟੀਰ ਦਾ ਰੋਗ ਹੋ ਜਾਂਦਾ ਹੈ। ਪੇਟ ਵਿੱਚ ਕੀੜੇ ਹੋਣ ਕਾਰਨ, ਕੈਲਸ਼ੀਅਮ ਦੀ ਕਮੀ ਜਾਂ ਐਲੋਪੈਥੀ ਦਵਾਈਆਂ ਦੀ ਜ਼ਿਆਦਾ ਵਰਤੋਂ ਕਾਰਨ ਵੀ ਇਹ ਰੋਗ ਹੋ ਜਾਂਦਾ ਹੈ। ਕਈ ਵਾਰ ਇਹ ਰੋਗ ਜਮਾਂਦਰੂ ਵੀ ਹੋ ਸਕਦਾ ਹੈ।

ਟੀਰ ਕਰਕੇ ਅੱਖਾਂ ਦੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ। ਇਸ ਲਈ ਇਸ ਰੋਗ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਕਈ ਲੋਕ ਇਹ ਸੋਚਦੇ ਹਨ ਕਿ ਟੀਰ ਦਾ ਕੋਈ ਇਲਾਜ ਨਹੀਂ, ਇਹ ਗ਼ਲਤ ਰਾਇ ਹੈ। ਸਹੀ ਇਲਾਜ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਟੀਰ ਦੀ ਸਮੱਸਿਆ ਹੋਣ ’ਤੇ ਵਧੇਰੇ ਸਮਾਂ ਨਸ਼ਟ ਦੀ ਥਾਂ ਸਮੇਂ ਸਿਰ ਇਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ।

ਅੱਖਾਂ ਦੀ ਕਸਰਤ ਕਰਨ ਨਾਲ ਭਾਵ ਅੱਖਾਂ ਨੂੰ ਉੱਪਰ-ਹੇਠਾਂ, ਖੱਬੇ-ਸੱਜੇ ਦੇਖਣਾ ਅਤੇ ਐਨਕ ਲਗਾਉਣ ਨਾਲ ਵੀ ਠੀਕ ਹੋ ਸਕਦਾ ਹੈ। ਸਵੇਰ ਦੀ ਸੈਰ, ਹਲਕੀ ਕਸਰਤ ਅਤੇ ਅੱਖਾਂ ਵਿੱਚ ਪਾਉਣ ਵਾਲੀ ਅਤੇ ਖਾਣ ਵਾਲੀ ਦਵਾਈ ਦੀ ਵਰਤੋਂ ਨਾਲ ਇਹ ਰੋਗ ਹਮੇਸ਼ਾਂ ਲਈ ਠੀਕ ਹੋ ਜਾਂਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *