ਜ਼ਾਅਲੀ ਡੀ. ਐਸ. ਪੀ. ਬਣਕੇ ਫ਼ਿਰੋਤੀ ਮੰਗਣ ਵਾਲੀ ਔਰਤ ਸਣੇ ਤਿੰਨ ਹੋਰ ਵਿਅਕਤੀ ਕਾਬੂ

ss1

ਜ਼ਾਅਲੀ ਡੀ. ਐਸ. ਪੀ. ਬਣਕੇ ਫ਼ਿਰੋਤੀ ਮੰਗਣ ਵਾਲੀ ਔਰਤ ਸਣੇ ਤਿੰਨ ਹੋਰ ਵਿਅਕਤੀ ਕਾਬੂ
ਅਸਲਾ ਅਤੇ ਫਿਰੋਤੀ ਦੀ ਰਕਮ ਵੀ ਬਰਾਮਦ

15-29 (2)

ਪਟਿਆਲਾ 14 ਮਈ: (ਧਰਮਵੀਰ ਨਾਗਪਾਲ) ਪਟਿਆਲਾ ਪੁਲਿਸ ਨੇ ਜਾਅਲੀ ਡੀ. ਐਸ. ਪੀ. ਬਣਕੇ ਫ਼ਿਰੋਤੀਆਂ ਮੰਗਣ ਵਾਲੀ ਔਰਤ ਅਤੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ ਕੀਤਾ ਹੈ ਜੋ ਕਾਫੀ ਮੇ ਸਮੇਂ ਤੋਂ ਨਕਲੀ ਪੁਲਿਸ ਪਾਰਟੀ ਬਣਕੇ ਲੋਕਾਂ ਤੋਂ ਫਿਰੋਤੀਆਂ ਵਸੂਲ ਕਰ ਰਹੇ ਸਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸ. ਪੀ. ਇਨਵੈਸਟੀਗੇਸ਼ਨ ਸ੍ਰ: ਹਰਵਿੰਦਰ ਸਿੰਘ ਵਿਰਕ ਨੇ ਪੁਲਿਸ ਲਾਈਨ ਪਟਿਆਲਾ ਵਿਖੇ ਕੀਤੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਸਮਾਣਾ ਦ ਸੂਰਜ ਕੁਮਾਰ ਪੁੱਤਰ ਸ੍ਰੀ ਅਸ਼ੋਕ ਕੁਮਾਰ ਨੇ ਸਿਟੀ ਸਮਾਣਾ ਦੇ ਐਸ. ਐਚ. ਓ ਸ੍ਰ: ਰਣਵੀਰ ਸਿੰਘ ਕੋਲ ਇਹ ਸੂਚਨਾ ਦਿੱਤੀ ਕਿ ਮਿਤੀ 8-5-2016 ਨੂੰ ਰਾਤੀ ਕਰੀਬ ਸਾਢੇ ਨੋ ਵਜੇ ਪੰਜ ਮਰਦ ਅਤੇ ਇਕ ਔਰਤ ਨੇ ਆ ਕੇ ਇਹ ਕਿਹਾ ਕਿ ਲੱਡਾ ਕੋਠੀ ਸੀ.ਆਈ. ਏ. ਸਟਾਫ ਤੋਂ ਆਏ ਹਨ ਅਤੇ ਉਨਾਂ ਨਾਲ ਜੋ ਔਰਤ ਉਹ ਡੀ. ਐਸ. ਪੀ ਸਾਨੀਆ ਬਰਾੜ ਹੈ ਅਤੇ ਉਹਨਾਂ ਵਿਚੋ ਇਕ ਵਿਅਕਤੀ ਕੋਲ ਪਿਸਤੋਲ ਵੀ ਸੀ ਅਤੇ ਉਹਨਾਂ ਨੇ ਘਰ ਦੀ ਤਲਾਸ਼ੀ ਕੀਤੀ ਅਤੇ ਕਿਹਾ ਕਿ ਤੁਸੀਂ ਭੁੱਕੀ ਵੇਚਦੇ ਹੋ, ਇਕ ਲੱਖ ਰੁਪਏ ਦੇ ਆਪਣਾ ਖਹਿੜਾ ਛੁਡਾਓ। ਪੈਸੇ ਦੇਣ ਤੋਂ ਮਨਾ ਕਰਨ ’ਤੇ ਉਹ ਸੂਰਜ ਕੁਮਾਰ ਨੂੰ ਆਪਣੀ ਟਵੇਰਾ ਗੱਡੀ ਵਿੱਚ ਚੁੱਕ ਕੇ ਲੈ ਗਏ ਅਤੇ ਪਰਿਵਾਰਕ ਮੈਂਬਰਾਂ ਦੇ ਮੋਬਾਇਲ ਵੀ ਖੋਹ ਲਏ। ਐਸ ਪੀ. ਸ: ਵਿਰਕ ਨੇ ਦੱਸਿਆ ਕਿ ਸੂਰਜ ਕੁਮਾਰ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਹ ਰਾਹ ਵਿੱਚ ਉਸ ਦੇ ਪਿਤਾ ਨਾਲ ਫੋਨ ’ਤੇ ਗੱਲ ਕਰਕੇ ਪੈਸੇ ਲਿਆਉਣ ਦੀ ਗੱਲ ਵੀ ਕਰਦੇ ਰਹੇ ਅਤੇ ਉਸ ਨੂ ਸੰਗਰੂਰ ਲੈ ਗਏ ਜਿਥੇ ਉਸ ਦੇ ਪਿਤਾ ਨੇ ਪਹੁੰਚ ਕਰਕੇ 22 ਹਜਾਰ ਰੁਪਏ ਦੇ ਕੇ ਆਪਣੇ ਬੇਟੇ ਨੂੰ ਮੁਕਤ ਕਰਵਾਇਆ । ਪਰ ਜਦੋਂ ਉਹਾਂ ਨੂੰ ਇਹ ਪਤਾ ਲਗਾ ਕਿ ਉਹ ਜਾਅਲੀ ਪੁਲਿਸ ਵਾਲੇ ਹਨ ਤਾਂ ਉਹਨਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ਸਬੰਧੀ ਥਾਣਾ ਸਿਟੀ ਸਮਾਣਾ ਵਿਖੇ ਮੁਕੱਦਮਾ ਨੰ: 64 ਮਿਤੀ 10-05-2016 ਅ/ਧ 457,364-1,384,389,506,148,149 ਹਿੰ:ਦੰ: ਥਾਣਾ ਸਿਟੀ ਸਮਾਣਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਦੀ ਗਈ।
ਐਸ. ਪੀ. ਨੇ ਦੱਸਿਆ ਕਿ ਪੁਲਿਸ ਵੱਲੋਂ ਬਰੀਕੀ ਨਾਲ ਕੀਤੀ ਗਈ ਤਫਤੀਸ਼ ਤੋਂ ਅਨੀਤਾ ਰਾਣੀ ਸ਼ਰਮਾ ਪੁੱਤਰੀ ਪ੍ਰੇਮ ਕੁਮਾਰ ਸ਼ਰਮਾ ਵਾਸੀ ਦਾਨਸ਼ਮੰਦਾ ਗਲੀ ਨੰ:1 ਥਾਣਾ ਡਵੀਜ਼ਨ ਨੰ: 5 ਜਲੰਧਰ,ਹਾਲ ਕਿਰਾਏਦਾਰ ਸ਼ੇਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਮਲਕਾਣਾ ਪੱਤੀ ਸਮਾਣਾ, ਕੁਲਦੀਪ ਸਿੰਘ ਉਰਫ ਫਲਦੀਪ ਸਿੰਘ ਪੁੱਤਰ ਜ਼ਸਵਿੰਦਰ ਸਿੰਘ ਵਾਸੀ ਪਿੰਡ ਚਾਬਾ ਥਾਣਾ ਗੁਹਲਾ ਜ਼ਿਲਾ ਕੈਥਲ ਹਰਿਆਣਾ, ਪ੍ਰਗਟ ਸਿੰਘ ਪੁੱਤਰ ਪਾਲੀ ਸਿੰਘ ਵਾਸੀ ਪਿੰਡ ਬਗਰੌਲ ਥਾਣਾ ਦਿੜਬਾ ਜ਼ਿਲਾ ਸੰਗਰੂਰ, ਮਨਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਨੇੜੇ ਮੱਛੀ ਫਾਰਮ ਚੁਨਾਗਰਾ ਰੋਡ ਪਾਤੜਾਂ ਨੂੰ ਖੁਫੀਆ ਇਤਲਾਹ ਮਿਲਣ ’ਤੇ ਮਿਤੀ 13-05-2016 ਨੂੰ ਕੁਲਾਰਾਂ ਰੋਡ ਸਮਾਣਾ ਵਿਖੇ ਕੀਤੀ ਨਾਕਾਬੰਦੀ ਦੌਰਾਨ ਸਹਾਇਕ ਥਾਣੇਦਾਰ ਗੁਰਬਚਨ ਸਿੰਘ ਨੇ ਜਦੋੋਂ ਟਵੇਰਾ ਗੱਡੀ ਨੰ:ਫ2-੧੧-ਏ ਵਾਈ-੮੨੫੭ ਨੂੰ ਕੁਲਾਰਾਂ ਸਾਈਡ ਤੋ ਆਉਦੀ ਨੂੰ ਰੋਕ ਕੇ ਚੈਕ ਕੀਤਾ ਤਾਂ ਉਸ ਵਿੱਚ ਸਾਰੇ ਦੋਸ਼ੀ ਸਵਾਰ ਸਨ। ਉਹਨਾਂ ਦੱਸਿਆ ਕਿ ਸ਼ਿਾਕਾਇਤ ਕਰਤਾ ਸੂਰਜ ਕੁਮਾਰ ਨੂੰ ਮੌਕੇ ’ਤੇ ਬੁਲਾ ਕੇ ਸਨਾਖਤ ਕਰਵਾ ਕੇ ਚਾਰੇ ਦੋਸ਼ੀਆ ਨੂੰ ਮਿਤੀ 13-05-2016 ਨੂੰ ਗ੍ਰਿਫਤਾਰ ਕੀਤਾ ਗਿਆ। ਸ: ਵਿਰਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਨਜੀਤ ਸਿੰਘ ਪਾਸੋ ਇੱਕ ਦੇਸੀ ਬੱਤੀ ਬੋਰ ਪਿਸਤੌਲ, ਅਨੀਤਾ ਰਾਣੀ ਪਾਸੋ ਫਿਰੋਤੀ ਵਿੱੱਚ ਲਈ ਗਈ ਬਾਈ ਹਜ਼ਾਰ ਰੁਪਏ ਦੀ ਰਕਮ ਬ੍ਰਾਮਦ ਕੀਤੀ ਗਈ। ਇਸ ਵਿੱਚ ਦੋਸ਼ੀ ਅਵਤਾਰ ਸਿੰਘ ਉਰਫ ਜਗਤਾਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਬਗਰੌਲ ਅਤੇ ਬਿਮਲ ਕੁਮਾਰ ਪੁੱਤਰ ਰਾਮ ਚੰਦਰ ਵਾਸੀ ਚੁਨਾਗਰਾ ਰੋਡ ਪਾਤੜਾਂ ਅਜੇ ਭਗੌੜੇ ਹਨ। ਉਕਤ ਟਵੇਰਾ ਗੱਡੀ ਜੋ ਵਾਰਦਾਤ ਸਮੇ ਵਰਤੀ ਗਈ ਸੀ। ਇਹ ਗੱਡੀ ਅਵਤਾਰ ਸਿੰਘ ਉਰਫ ਜਗਤਾਰ ਸਿੰਘ ਦੀ ਹੈ। ਟਵੇਰਾ ਗੱਡੀ ਨੂੰ ਵੀ ਪੁਲਿਸ ਕਬਜੇ ਵਿੱਚ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਚਾਰੇ ਦੋਸ਼ੀਆ ਨੂੰ ਅਦਾਲਤ ਵਿੱਚ ਪੇਸ਼ ਕਰਕੇ ਮਿਤੀ 16-05-2016 ਤੱਕ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਹ ਦੋਸ਼ੀ ਅਪਰਾਧਿਕ ਪਿਛੋਕੜ ਵਾਲੇ ਹਨ। ਇਨਾ ਖਿਲਾਫ ਪਹਿਲਾ ਵੀ ਵੱਖ-ਵੱਖ ਧਰਾਵਾਂ ਤਹਿਤ ਕਈ-ਕਈ ਮੁਕੱਦਮੇ ਦਰਜ਼ ਹਨ। ਸ: ਵਿਰਕ ਨੇ ਦੱਸਿਆ ਕਿ ਦੋਸ਼ੀ ਮਨਜੀਤ ਸਿੰਘ ਵਾਸੀ ਚੁਨਾਗਰਾ ਰੋਡ ਪਾਤੜਾਂ ਖਿਲਾਫ ਮੁਕੱਦਮਾ ਨੰ: 69 ਮਿਤੀ 13-05-2016 ਅ/ਧ 25-54-59 ਆਰਮਜ਼ ਐਕਟ ਥਾਣਾ ਸਿਟੀ ਸਮਾਣਾ ਵਿਖੇ ਦਰਜ਼ ਕੀਤਾ ਗਿਆ ਹੈ ਅਤੇ ਪੁੱਛਗਿੱਛ ਦੌਰਾਨ ਇੰਨਾਂ ਦੋਸ਼ੀਆਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੱਤਰਕਾਰ ਸੰਮੇਲਨ ਦੌਰਾਨ ਡੀ. ਐਸ. ਪੀ ਘਨੌਰ, ਪ੍ਰਿਤਪਾਲ ਸਿੰਘ ਘੁੰਮਣ, ਐਸ. ਐਚ. ਓ ਸਮਾਣਾ ਸਿਟੀ ਇੰਸਪੈਕਟਰ ਸ: ਰਣਬੀਰ ਸਿੰਘ, ਏ. ਐਸ. ਆਈ ਸੰਭੂ ਸ: ਪ੍ਰੇਮ ਸਿੰਘ ਵੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *