ਮੋਗਾ ‘ਚ ਭਿਆਨਕ ਹਾਦਸਾ, ਤਿੰਨ ਵਾਹਨ ਟਕਰਾਏ

ss1

ਮੋਗਾ ‘ਚ ਭਿਆਨਕ ਹਾਦਸਾ, ਤਿੰਨ ਵਾਹਨ ਟਕਰਾਏ

accidentਮੋਗਾ: ਕਿਸਾਨਾਂ ਵੱਲੋਂ ਪਰਾਲੀ ਨੂੰ ਲਾਈ ਅੱਗ ਕਾਰਨ ਛਾਏ ਧੂੰਏਂ ਕਾਰਨ ਮੋਗਾ-ਫ਼ਿਰੋਜ਼ਪੁਰ ਮਾਰਗ ਉੱਤੇ ਤਿੰਨ ਵਾਹਨ ਆਪਸ ਵਿੱਚ ਟਕਰਾਅ ਗਏ। ਇਸ ਹਾਦਸੇ ਵਿੱਚ ਛੇ ਲੋਕ ਜ਼ਖਮੀ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ ਧੂੰਏਂ ਕਾਰਨ ਸਭ ਤੋਂ ਪਹਿਲਾਂ ਇੱਕ ਟਰੱਕ ਤੇ ਟੈਂਪੂ ਟਕਰਾ ਗਏ। ਇਸ ਤੋਂ ਬਾਅਦ ਟੈਂਪੂ ਵਿੱਚ ਕਾਰ ਵੱਜੀ।
ਹਾਦਸੇ ਵਿੱਚ ਫ਼ਿਰੋਜ਼ਪੁਰ ਦੇ ਜਲ ਸਪਲਾਈ ਵਿਭਾਗ ਜੇ.ਐਸ.ਸੀ. ਗੁਰਪ੍ਰੀਤ ਸਿੰਘ ਤੇ ਉਨ੍ਹਾਂ ਦਾ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ। ਇਸ ਤੋਂ ਇਲਾਵਾ ਟੈਂਪੂ ਵਿੱਚ ਸਵਾਰ ਛੇ ਲੋਕ ਵੀ ਗੰਭੀਰ ਜ਼ਖਮੀ ਹੋਏ ਹਨ।
ਮਿਲੀ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ-ਮੋਗਾ ਮਾਰਗ ਉੱਤੇ ਧੂੰਏਂ ਕਾਰਨ ਸਭ ਤੋਂ ਪਹਿਲਾਂ ਇੱਕ ਟਰੱਕ ਸੜਕ ਉੱਤੇ ਬਣੇ ਫੁੱਟਪਾਥ ਉੱਤੇ ਜਾ ਚੜ੍ਹਿਆ। ਉਸ ਦੇ ਪਿੱਛੇ ਆ ਰਿਹਾ ਟੈਂਪੂ ਟਰੱਕ ਦੇ ਵਿੱਚ ਜਾ ਵਜਾ। ਇਸ ਟੱਕਰ ਤੋਂ ਬਾਅਦ ਟੈਂਪੂ ਦੇ ਪਿੱਛੇ ਆ ਰਹੀ ਕਾਰ ਉਸ ਵਿੱਚ ਜਾ ਵੱਜੀ।
print
Share Button
Print Friendly, PDF & Email

Leave a Reply

Your email address will not be published. Required fields are marked *