ਸਰਬੱਤ ਖਾਲਸਾਂ ਸਿੱਖ ਕੋਮ ਦੇ ਭਵਿੱਖ ਦੀ ਰੂਪ ਰੇਖਾ ਉਲੀਕਣ ਦਾ ਇਕ ਵੱਡਾ ਉਪਰਾਲਾ-ਭਾਈ ਚੱਕ-ਭਾਈ ਖਿਆਲੀਵਾਲਾ-ਭਾਈ ਸੰਘਾਂ

ss1

ਸਰਬੱਤ ਖਾਲਸਾਂ ਸਿੱਖ ਕੋਮ ਦੇ ਭਵਿੱਖ ਦੀ ਰੂਪ ਰੇਖਾ ਉਲੀਕਣ ਦਾ ਇਕ ਵੱਡਾ ਉਪਰਾਲਾ-ਭਾਈ ਚੱਕ-ਭਾਈ ਖਿਆਲੀਵਾਲਾ-ਭਾਈ ਸੰਘਾਂ

fdk-1ਫਰੀਦਕੋਟ/ਦੁਬਈ,4 ਨਵੰਬਰ (ਜਗਦੀਸ਼ ਬਾਂਬਾ ) ਸਰਬੱਤ ਖਾਲਸਾਂ ਕਿਸੇ ਇਕ-ਦੋ ਪਾਰਟੀਆਂ ਜਾ ਕਿਸੇ ਇਕੱਲੀ ਜਥੇਬੰਦੀ ਦਾ ਨਹੀ ਹੈ ਇਹ ਸਮੁੱਚੇ ਪੰਥ ਦਾ ਆਪਣੀ ਕੋਮ ਦੇ ਭਵਿੱਖ ਦੀ ਰੂਪ ਰੇਖਾ ਉਲੀਕਣ ਲਈ ਇਕ ਵੱਡਾ ਉਪਰਾਲਾ ਹੈ,ਜਿਸ ਦੇ ਐਲ਼ਾਨ ਹੋਣ ਤੋ ਲੈ ਕੇ ਹੁਣ ਤੱਕ ਸਿੱਖ ਵਿਰੋਧੀ ਜਮਾਤਾਂ ਅਤੇ ਰਿਵਾਇਤੀ ਪਾਰਟੀਆਂ ਦੀ ਨੀਦ ਹਰਾਮ ਹੋਈ ਪਈ ਹੈ ਕਿਉਕਿ ਇਸ ਨਾਲ ਸਿੱਖ ਕੋਮ ਨੂੰ ਗੁਲਾਮ ਬਣਾ ਕੇ ਰੱਖਣ ਦੇ ਉਹਨਾਂ ਦੇ ਮਨਸੂਬਿਆਂ ਨੂੰ ਵੱਡੀ ਢਾਹ ਲੱਗ ਰਹੀ ਹੈ,ਜਿਸ ਕਰਕੇ ਇਹ ਰਿਵਾਇਤੀ ਪਾਰਟੀਆਂ ਸਰਬੱਤ ਖਾਲਸੇ ਦਾ ਵਿਰੋਧ ਕਰ ਰਹੀਆਂ ਹਨ,ਇਹਨਾਂ ਸ਼ਬਦਾ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਦੁਬਈ ਯੂਨਿਟ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਚੱਕ,ਭਾਈ ਅਜੈਬ ਸਿੰਘ ਖਿਆਲੀਵਾਲਾ ਪ੍ਰਧਾਨ ਰਾਇਸਲਖੇਮਾਂ ਅਤੇ ਭਾਈ ਹਰਦੀਪ ਸਿੰਘ ਸੰਘਾਂ ਪ੍ਰਧਾਨ ਆਬੂਧਾਵੀ ਨੇ ਇਕ ਸਾਂਝੇ ਪ੍ਰੈਸ ਨੋਟ ਰਾਹੀ ਕਹੇ। ਉਹਨਾਂ ਕਿਹਾਂ ਕੇ ਸਰਬੱਤ ਖਾਲਸੇ ਤੋ ਪੰਜਾਬ ਸਰਕਾਰ ਹੀ ਨਹੀ ਬਲ ਕੇ ਸੈਟਰ ਦੀ ਮੋਦੀ ਸਰਕਾਰ ਵੀ ਘਬਰਾਈ ਹੋਈ ਹੈ,ਜਿਸ ਕਰਕੇ ਬਠਿੰਡਾ ਜਿਲੇ ਦੇ ਡਿਪਟੀ ਕਮਿਸ਼ਨਰ ਸਾਹਿਬ ਸਰਬੱਤ ਖਾਲਸਾਂ ਕਰਨ ਦੀ ਇਜਾਜਤ ਹੀ ਨਹੀ ਦੇ ਰਹੇ,ਉਹਨਾਂ ਕਿਹਾ ਕੇ ਇਹ ਸਿੱਖਾਂ ਦੀ ਗੁਲਾਮੀ ਦੀ ਇਕ ਵੱਡੀ ਨਿਸ਼ਾਨੀ ਵੀ ਹੈ ਕੇ ਇਕ ਪਾਸੇ ਸਿੱਖਾਂ ਨੂੰ ਇਕੱਠੇ ਹੋ ਕੇ ਸਾਂਤਮਈ ਤਰੀਕੇ ਆਪਣੇ ਮਸਲੇ ਵਿਚਾਰਨ ਦੀ ਆਗਿਆਂ ਵੀ ਨਹੀ ਦੂਜੇ ਪਾਸੇ ਸਿੱਖ ਪੰਥ ਨੂੰ ਚੈਲਜ਼ ਕਰਨ ਵਾਲਿਆਂ ਦੀਆਂ ਫਿਲਮਾਂ ਅਤੇ ਸਮਾਗਮ ਪੁਲਿਸ ਦੇ ਪਹਿਰੇ ਹੇਠ ਕਰਵਾਏ ਜਾਂ ਰਹੇ ਹਨਉਨਾਂ ਸਰਕਾਰਾਂ ਨੂੰ ਸਵਾਲ ਕਰਦਿਆਂ ਕਿਹਾਂ ਕੇ ਜਦੋ ਹਰਿਆਣਾ ਵਿੱਚ ਜਾਂਟਾ ਵਲੋ ਆਪਣੇ ਰਾਖਵਾਕਰਨ ਲਈ ਕਰੋੜਾਂ ਰੁਪਏ ਦੀ ਸਰਕਾਰੀ ਸੰਪਤੀ ਜਲਾ ਕੇ ਰਾਖ ਕਰ ਦੇਣ ਅਤੇ ਬੀਬੀਆਂ ਨਾਲ ਬਲਾਤਕਾਰ ਕਰਨ ਤੋ ਬਆਦ ਵੀ ਹਾਲਾਤ ਖਰਾਬ ਨਹੀ ਹੁੰਦੇ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੀ ਸਿੱਖ ਕੋਮ ਦੇ ਆਪਣੇ ਧਾਰਮਿਕ ਸਮਾਗਮਾ ਨਾਲ ਦੇਸ਼ ਦੇ ਹਾਲਾਤ ਕਿਵੇ ਖਰਾਬ ਹੋ ਸਕਦੇ ਹਨ,ਉਹਨਾਂ ਪਿੰਡਾਂ ਅਤੇ ਸਹਿਰਾਂ ਦੀਆਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕੇ ੧੦ ਨਵੰਬਰ ਨੂੰ ਸਰਬੱਤ ਖਾਲਸਾਂ ਸਾਬੋ ਕੀ ਤਲਵੰਡੀ ਵਿੱਖੇ ਹੋ ਰਿਹਾ ਹੈ ਤੁਸੀ ਆਪੋ ਆਣਾ ਫਰਜ ਸਮਝਦੇ ਹੋਏ ਜੋ ਵੀ ਸਾਧਨ ਮਿਲਿਆਂ ਆਪਣੇ ਤੌਰ ਤੇ ਵਹੀਰਾ ਘੱਤ ਕੇ ਇਸ ਵਿੱਚ ਸਾਮਲ ਹੋਵੋ ਅਤੇ ਸਰਕਾਰਾ ਨੂੰ ਮੂਹ ਤੋੜ ਜਵਾਬ ਦੇਵੋ ਕਿਉਕੇ ਇਹ ਸਾਡਾ ਸਾਰਿਆ ਦਾ ਫਰਜ਼ ਹੈ ਅਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰੇ ਦੇ ਹੁਕਮਾਂ ਤੇ ਪਹਿਰਾ ਦੇ ਕੇ ਇਸ ਨੂੰ ਕਾਮਜਾਬ ਕਰੋ|

print
Share Button
Print Friendly, PDF & Email