ਵਿਦਿਆ ਰਤਨ ਗਰੁੱਪ ਆਫ ਕਾਲਜਜ਼ ਖੋਖਰ ਕਲਾਂ ਵਿਖੇ ਬਲਵ ਭਾਈ ਪਟੇਲ ਦਾ ਜਨਮ ਦਿਨ ਮਨਾਇਆ

ss1

ਵਿਦਿਆ ਰਤਨ ਗਰੁੱਪ ਆਫ ਕਾਲਜਜ਼ ਖੋਖਰ ਕਲਾਂ ਵਿਖੇ ਬਲਵ ਭਾਈ ਪਟੇਲ ਦਾ ਜਨਮ ਦਿਨ ਮਨਾਇਆ

lehra-22ਲਹਿਰਾਗਾਗਾ, 04 ਨਵੰਬਰ (ਅਮਨ ਸਿੰਗਲਾ) ਵਿਦਿਆ ਰਤਨ ਗਰੁੱਪ ਆਫ ਕਾਲਜਜ਼ ਖੋਖਰ ਕਲਾਂ ਵਿਖੇ ਸਰਦਰ ਬਲਵ ਭਾਈ ਪਟੇਲ ਦਾ ਜਨਮ ਦਿਹਾੜਾਂ ਐਨ. ਐਸ. ਐਸ. ਵਿਭਾਗ ਵੱਲੋਂ ਪ੍ਰੋਗਰਾਮ ਅਫਸਰ ਲੈਕ: ਮਨਜੀਤ ਸਿੰਘ ਸਰਮਾ, ਸਹਾਇਕ ਮੈਡਮ ਕਮਲਜੀਤ ਕੌਰ, ਲੈਕ: ਹਰਜਿੰਦਰ ਸਿੰਘ ਦੀ ਅਗਵਾਈ ਅਧੀਨ ਮਨਾਇਆ ਗਿਆ ਇਸ ਮੌਕੇ ਸੰਸਥਾਂ ਦੇ ਚੈਅਰਮੇਨ ਸ੍ਰੀ ਚੈਰੀ ਗੋਇਲ ਅਤੇ ਐਮ. ਡੀ ਹਿਮਾਂਸੂ ਗਰਗ ਨੇ ਕਿਹਾ ਕਿ ਸਰਦਾਰ ਬੱਲਵ ਭਾਈ ਪਟੇਲ ਨੇ ਸਾਡੇ ਦੇਸ ਲਈ ਜੋ ਕੰਮ ਕੀਤਾ ਹੈ ਉਹ ਕਿਸੇ ਹੋਰ ਨੇ ਨਹੀਂ ਕੀਤਾ।ਉਹਨਾ ਨੇ ਅਜਾਦੀ ਸੰਘਰਸ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਤੇ ਦੇਸ ਦੀ ਅਖੰਡਤਾ ਅਤੇ ਏਕਤਾ ਕਾਇਮ ਰੱਖਣ ਲਈ ਬਹੁਤ ਯੋਗਦਾਨ ਪਾਇਆ।ਇਸ ਮੌਕੇਂ ਸੰਸਥਾ ਦੇ ਪ੍ਰਿੰਸੀਪਲ ਡਾ: ਲੀਨਾਂ ਲੋਰ ਅਤੇ ਪ੍ਰਿੰਸੀਪਲ ਇੰਜ: ਵਿਜੇ ਗਰਗ ਨੇ ਕਿਹਾ ਕਿ ਸਰਦਾਰ ਬਲਵ ਭਾਈ ਪਟੇਲ ਨੇ ਭਾਰਤ ਦੀ ਅਜਾਦੀ ਲਈ ਵੱਖਵੱਖ ਅੰਦੋਲਨ ਵਿੱਚ ਹਿੱਸਾ ਲਿਆ ਅਤੇ ਲੋਕ ਏਕਤਾ ਨੂੰ ਕਾਇਮ ਰੱਖਣ ਲਈ ਬਹੁਤ ਯੋਗਦਾਨ ਪਾਇਆ ਅਤੇ ਉਹਨਾਂ ਨੂੰ ਭਾਰਤ ਦੇ ਲੋਹ ਪੁਰਸ ਦੇ ਨਾਮ ਨਾਲ ਜਾਣਿਆ ਜਾਦਾ ਹੈ। ਇਸ ਮੌਕੇ ਐਨ. ਐਸ.ਐਸ ਦੇ ਪ੍ਰੋਗਰਾਮ ਅਫਸਰ ਮਨਜੀਤ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਸਰਦਾਰ ਬੱਲਵ ਭਾਈ ਪਟੇਲ ਦੇ ਜੀਵਨ ਤੋਂ ਸੇਧ ਲੈਦੇ ਹੋਏ ਏਕਤਾ ਦਾ ਪ੍ਰਾਣ ਲਿਆ।ਇਸ ਮੌਕੇ ਲੈਕ: ਰੂਬੀ ਨੇ ਖਾਸ ਤੌਰ ਤੇ ਵਿਦਿਆਰਥੀਆਂ ਨੂੰ ਸਬੋਧਨ ਕੀਤਾ ਅਤੇ ਸਮੂਹ ਸਟਾਂਫ ਦੁਆਰਾ ਵਿਦਿਆਰਥੀਆਂ ਨੂੰ ਸਬੋਧਨ ਕੀਤਾ ਅਤੇ ਬਲਵ ਭਾਈ ਪਟੇਲ ਦੇ ਜਨਮ ਦਿਨ ਤੇ ਮੁਬਾਰਕਬਾਦ ਆਖਿਆ।

print
Share Button
Print Friendly, PDF & Email

Leave a Reply

Your email address will not be published. Required fields are marked *