ਪ੍ਰੋਫੈਸਰ ਈਨਾ ਵਾਟਸ ਨੇ ਛਾਪਿਆਂਵਾਲੀ ਕਾਲਜ ਲਾਇਬਰੇਰੀ ਨੂੰ 50 ਕਿਤਾਬਾਂ ਭੇਂਟ ਕੀਤੀਆਂ

ss1

ਪ੍ਰੋਫੈਸਰ ਈਨਾ ਵਾਟਸ ਨੇ ਛਾਪਿਆਂਵਾਲੀ ਕਾਲਜ ਲਾਇਬਰੇਰੀ ਨੂੰ 50 ਕਿਤਾਬਾਂ ਭੇਂਟ ਕੀਤੀਆਂ

04malout01ਮਲੋਟ, 4 ਨਵੰਬਰ (ਆਰਤੀ ਕਮਲ) : ਇਲਾਕੇ ਦੀ ਨਾਮਵਰ ਸੰਸਥਾ ਗੁਰੂ ਤੇਗ ਬਹਾਦਰ ਖਾਲਸਾ ਗਰੁੱਪ ਆਫ ਇੰਸਟੀਚਿਊਟਸ਼ਨ, ਛਾਪਿਆਂ ਵਾਲੀ ਵੱਲੋ ਚਲਾਏ ਜਾ ਰਹੇ ਜੀ.ਟੀ.ਬੀ. ਖਾਲਸਾ ਇੰਜੀਨੀਅਰਿੰਗ ਕਾਲਜ ਨੂੰ ਕਾਲਜ ਦੀ ਸਾਬਕਾ ਪ੍ਰੋਫੈਸਰ ਈਨਾ ਵਾਟਸ ਨੇ 50 ਦੇ ਕਰੀਬ ਕਿਤਾਬਾਂ ਭੇਂਟ ਕੀਤੀਆਂ ਹਨ । ਜਿਕਰਯੋਗ ਹੈ ਕਿ ਪ੍ਰੋ. ਈਨਾ ਵਾਟਸ ਉਕਤ ਕਾਲਜ ਦੇ ਫੈਕਲਟੀ ਮੈਂਬਰ ਐਮ.ਏ. (ਅੰਗਰੇਜ਼ੀ) ਸਨ ਅਤੇ ਉਹਨਾਂ ਨੇ ਅਗਸਤ 1999 ਤੋਂ ਜੁਲਾਈ 2016 ਤੱਕ ਸੇਵਾ ਨਿਭਾਈ । ਉਹਨਾਂ ਬਤੌਰ ਲੈਕਚਰਾਰ ਅਪਲਾਈਡ ਸਾਇੰਸ ਵਿਭਾਗ ਵਿੱਚ ਜੁਆਇੰਨ ਕੀਤਾ ਸੀ ਅਤੇ ਬਤੌਰ ਐਸੋਸੀਏਟ ਪ੍ਰੋਫੈਸਰ ਦੇ ਅਹੁੱਦੇ ਤੋਂ ਸੰਸਥਾ ਵਿੱਚੋ ਸੇਵਾ ਮੁਕਤ ਹੋ ਗਏ ਸਨ । ਅੱਜ ਇਹ ਕਿਤਾਬਾਂ ਭੇਂਟ ਕਰਦਿਆਂ ਪ੍ਰੋ ਈਨਾ ਵਾਟਸ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਚੰਗੀ ਸੇਧ ਦੇਣ ਦੇ ਮਕਸਦ ਨਾਲ ਉਹਨਾਂ ਦਾ ਜੀਵਨ ਪੱਧਰ ਉਚਾ ਚੁੱਕਣ ਅਤੇ ਮਨੋਬਲ ਵਧਾਉਣ ਵਾਲੀਆਂ ਇਹ ਕਿਤਾਬਾਂ ਲਾਇਬਰੇਰੀ ਨੂੰ ਦੇ ਰਹੇ ਹਨ । ਇਸ ਤੋਂ ਇਲਾਵਾ ਕੁਝ ਕਿਤਾਬਾਂ ਇੰਗਲਿਸ਼ ਅਤੇ ਹਿਊਮਨ ਵੈਲਯੂ ਨਾਲ ਵੀ ਸੰਬੰਧਤ ਹਨ। ਸੰਸਥਾ ਦੇ ਡਾਇਰੈਕਟਰ-ਪ੍ਰਿੰਸੀਪਲ ਡ੍ਰਾ. ਰਾਹੁਲ ਮਲਹੋਤਰਾ ਨੇ ਪ੍ਰੋ: ਈਨਾ ਵਾਟਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਮੈਡਮ ਵੱਲੋ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ, ਜਿਸ ਨੂੰ ਕਦੇ ਭੁਲਾਇਆ ਨਹੀ ਜਾਵੇਗਾ । ਇਹਨਾਂ ਕਿਤਾਬਾਂ ਨੂੰ ਪੜਨ ਨਾਲ ਵਿਦਿਆਰਥੀਆਂ ਨੂੰ ਜੀਵਨ ਵਿੱਚ ਇਕ ਚੰਗੀ ਸੇਧ ਮਿਲੇਗੀ ਅਤੇ ਮਨ ਹਮੇਸ਼ਾਂ ਕੰਟਰੋਲ ਵਿੱਚ ਰਹੇਗਾ, ਕਦੇ ਵੀ ਭਟਕੇਗਾ ਨਹੀਂ । ਇਸ ਤੋਂ ਇਲਾਵਾ ਜੀਟੀਬੀ ਐਜੂਕੇਸ਼ਨਲ ਟਰੱਸਟ ਦੇ ਚੇਅਰਮੈਨ ਨੱਥਾ ਸਿੰਘ ਮੱਕੜ, ਵਾਈਸ-ਚੇਅਰਮੈਨ ਡਾ: ਐਸ.ਪੀ.ਐਸ. ਮੋਂਗਾ, ਕਰਤਾਰ ਸਿੰਘ ਮੱਕੜ, ਸਕੱਤਰ ਜਗੀਰ ਸਿੰਘ ਸੇਖੋਂ, ਜੁਆਇੰਟ ਸਕੱਤਰ ਸੰਪੂਰਨ ਸਿੰਘ ਮੱਕੜ, ਪੀ.ਆਰ.ਓ. ਮਹਿੰਦਰ ਸਿੰਘ, ਉਂਕਾਰ ਸਿੰਘ ਸੇਖੋਂ, ਟਰੱਸਟੀ ਮਾਨ ਸਿੰਘ ਮੱਕੜ, ਗੁਰਬਚਨ ਸਿੰਘ ਮੱਕੜ, ਪ੍ਰੀਤ ਮਹਿੰਦਰ ਸਿੰਘ, ਸ੍ਰੀਮਤੀ ਚਰਨਜੀਤ ਕੌਰ ਅਤੇ ਅਮ੍ਰਿੰਤਪਾਲ ਸਿੰਘ, ਪ੍ਰਿੰਸੀਪਲ ਆਈਟੀ ਕਾਲਜ ਡਾ: ਉਮੇਸ਼ ਗਰਗ, ਪ੍ਰਿੰਸੀਪਲ ਪੋਲੀਟੈਕਨਿਕ ਪ੍ਰੋ: ਅਮਰਪ੍ਰੀਤ ਸਿੰਘ ਲਾਬਾਂ, ਪ੍ਰਿੰਸੀਪਲ ਫਾਰਮੇਸੀ ਪ੍ਰੋ: ਬਲਜੀਤ ਸਿੰਘ ਖੁਰਾਣਾ, ਵਿਭਾਗੀ ਮੁੱਖੀ ਅਪਲਾਈਡ ਸਾਇੰਸ ਵਿਭਾਗ ਪ੍ਰੋ: ਸ਼ਿਵਜਿੰਦਰ ਕੌਰ ਅਤੇ ਲਾਇਬ੍ਰੇਰੀਅਨ. ਗੁਰਵੰਤ ਸਿੰਘ ਨੇ ਮੈਡਮ ਈਨਾ ਵਾਟਸ ਦੀ ਭਰਪੂਰ ਸ਼ਲਾਘਾ ਕੀਤੀ ।

print
Share Button
Print Friendly, PDF & Email

Leave a Reply

Your email address will not be published. Required fields are marked *