ਗੁਰੂ ਨਾਨਕ ਸਕੂਲ ਸੀਂਗੋ ਦੇ ਜਸਪ੍ਰੀਤ ਨੇ ਮਾਰੀ ਐਥਲੈਕਿਟਸ ‘ਚ ਬਾਜੀ

ss1

ਗੁਰੂ ਨਾਨਕ ਸਕੂਲ ਸੀਂਗੋ ਦੇ ਜਸਪ੍ਰੀਤ ਨੇ ਮਾਰੀ ਐਥਲੈਕਿਟਸ ‘ਚ ਬਾਜੀ

dalip-singh-jaspreet-mirzeanaਤਲਵੰਡੀ ਸਾਬੋ, 04 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਰਦ ਰੁੱਤ ਦੇ ਜ਼ਿਲ੍ਹਾ ਪੱਧਰੀ ਐਥਲੈਕਿਟਸ ਮੁਕਾਬਲਿਆਂ ਵਿੱਚ ਨਜ਼ਦੀਕੀ ਸਕੂਲ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੀਂਗੋ ਦੇ ਵਿਦਿਆਰਥੀ ਨੇ ਚੰਗੀ ਪੁਜ਼ੀਸ਼ਨ ਪ੍ਰਾਪਤ ਕਰਕੇ ਆਪਣੇ ਸਕੂਲ਼ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।
ਉਕਤ ਮੁਕਾਬਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਖੇਡ ਪ੍ਰਬੰਧਕ ਮਾ. ਦਲੀਪ ਸਿੰਘ ਮਿਰਜ਼ੇਆਣਾ ਨੇ ਦੱਸਿਆ ਕਿ ਬਠਿੰਡਾ ਦੇ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ ਐਥਲੈਕਿਟਸ ਵਿੱਚ 600 ਮੀਟਰ ਅਤੇ 100 ਮੀਟਰ ਲੜਕੇ ਅੰਡਰ-14 ਸਾਲ ਵਰਗ ਵਿੱਚ ਉਕਤ ਸਕੂਲ ਦੇ ਜਸਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਹਰਡਲ ਦੌੜ ਵਿੱਚ ਵੀ ਜਸਪ੍ਰੀਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਪ੍ਰਿੰਸੀਪਲ ਨੇ ਸਵੇਰ ਦੀ ਸਭਾ ਦੌਰਾਨ ਜਸਪ੍ਰੀਤ ਸਿੰਘ ਜੋ ਕਿ ਅੱਠਵੀਂ ਜਮਾਤ ਦਾ ਵਿਦਿਆਰਥੀ ਹੈ ਦੀ ਹੌਂਸਲਾ ਅਫਜ਼ਾਈ ਕਰਦਿਆਂ ਖੁਸ਼ੀ ਪ੍ਰਗਟ ਕੀਤੀ ਅਤੇ ਵਧਾਈ ਦਿੰਦਿਆਂ ਬੱਚਿਆਂ ਨੂੰ ਆਪਣੀਆਂ ਖੇਡਾਂ ਨੂੰ ਅੱਗੇ ਲਗਾਤਾਰ ਜਾਰੀ ਰੱਖਣ ਦੀ ਪ੍ਰੇਰਣਾ ਦਿੱਤੀ।

print
Share Button
Print Friendly, PDF & Email

Leave a Reply

Your email address will not be published. Required fields are marked *