ਝੋਨੇ ਦੀ 25 ਕਰੋੜ ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨ ਤੇ ਆੜਤੀ ਪਰੇਸ਼ਾਨ

ss1

ਝੋਨੇ ਦੀ 25 ਕਰੋੜ ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨ ਤੇ ਆੜਤੀ ਪਰੇਸ਼ਾਨ
ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ ਦੀਆਂ ਮੰਡੀਆਂ ਵਿੱਚ 16 ਲੱਖ 77 ਹਜਾਰ 330 ਕੁਅੰਟਲ ਹੋਈ ਝੋਨੇ ਦੀ ਖ੍ਰੀਦ

4mlp001ਮੁੱਲਾਂਪੁਰ ਦਾਖਾ, 4 ਨਵੰਬਰ(ਮਲਕੀਤ ਸਿੰਘ) ਸਥਾਨਕ ਮਾਰਕੀਟ ਕਮੇਟੀ ਅਧੀਨ ਪੈਂਦੀਆਂ 11 ਮੰਡੀਆਂ ਵਿੱਚ 3 ਨਵੰਬਰ ਤੱਕ 16 ਲੱਖ 77 ਹਜਾਰ 330 ਕੁਅੰਟਲ ਝੋਨੇ ਦੀ ਖ੍ਰੀਦ ਹੋਈ ਅਤੇ ਦੋ ਹਫਤਿਆਂ ਤੋਂ ਸਵਾ 25 ਕਰੋੜ ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨ ਅਤੇ ਆੜਤੀ ਡਾਹਢੇ ਪੇਰਸ਼ਾਨੀ ਦੇ ਆਲਮ ਵਿੱਚ ਹਨ । ਮਾਰਕੀਟ ਕਮੇਟੀ ਦੇ ਰਿਕਾਰਡ ਅਨੁਸਾਰ ਖ੍ਰੀਦ ਏਜੰਸੀ ਪਨਗਰੇਨ ਦੀ 25 ਅਕਤੂਬਰ , ਪਨਸਪ ਦੀ 23 ਅਕਤੂਬਰ, ਵੇਅਰਹਾਊਸ ਦੀ 24 ਅਕਤੂਬਰ , ਮਾਰਫੈਡ ਦੀ 18 ਅਕਤੂਬਰ ਅਤੇ ਪੰਜਾਬ ਐਗਰੋ ਦੀ 20 ਅਕਤੂਬਰ ਤੋਂ ਬਾਅਦ ਅਦਾਇਗੀ ਨਹੀਂ ਹੋਈ । ਇਸਤੋਂ ਇਲਾਵਾ ਲਿਫਟਿੰਗ ਦੀ ਸੁਸਤ ਰਫਤਾਰ ਕਾਰਨ 12 ਲੱਖ 32 ਹਜਾਰ ਬੋਰੀ ਦੀ ਚੁਕਾਈ ਨਾ ਹੋਣ ਕਾਰਨ ਫੜ ਖਚਾਖਚ ਭਰੇ ਪਏ ਹਨ। ਮੁੱਖ ਮੰਡੀ ਤੋਂ ਇਲਾਵਾ ਪੇਂਡੂ ਖਰੀਦ ਕੇਂਦਰਾਂ ਵਿੱਚ ਸਵੱਦੀ ਮੰਡੀ ਵਿੱਚ ਸੱਭ ਤੋਂ ਵੱਧ 2 ਲੱਖ 38 ਹਜਾਰ 540 ਕੁਅੰਟਲ ਅਤੇ ਚੱਕ ਮੰਡੀ ਸੱਭ ਤੋਂ ਘੱਟ 2130 ਕੁਅੰਟਲ ਝੋਨੇ ਦੀ ਆਮਦ ਹੋਈ।

print
Share Button
Print Friendly, PDF & Email