ਲੁਧਿਆਣਾ ਕਾਂਗਰਸ ਨੇ ਫੂਕਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ

ss1

ਲੁਧਿਆਣਾ ਕਾਂਗਰਸ ਨੇ ਫੂਕਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ
ਕਿਹਾ ਭਾਜਪਾ ਸ਼ਹੀਦਾ ਦੇ ਨਾ ਤੇ ਸਿਆਸਤ ਕਰ ਰਹੀ ਹੈ

congressਲੁਧਿਆਣਾ (ਪ੍ਰੀਤੀ ਸ਼ਰਮਾ) ਸੇਵਾ ਮੁਕਤ ਫੋਜੀ ਵੱਲੋ ਦਿੱਲੀ ਵਿੱਚ ਕੀਤੀ ਗਈ ਆਤਮ ਹੱਤਿਆ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਾਹੁਲ ਗਾਧੀ ਨੂੰ ਕੇਦਰ ਸਰਕਾਰ ਦੀ ਸ਼ਹਿ ਤੇ ਦਿੱਲੀ ਪੁਲਿਸ ਵੱਲੋ ਗ੍ਰਿਫਤਾਰ ਕਰਨ ਦੇ ਵਿਰੋਧ ਵਿੱਚ ਜਿਲਾਂ ਕਾਂਗਰਸ ਕਮੇਟੀ ਲੁਧਿਆਣਾ ਦਿਹਾਤੀ ਅਤੇ ਸ਼ਹਿਰੀ ਵੱਲੋ ਪ੍ਰਧਾਨ ਗੁਰਦੇਵ ਸਿੰਘ ਲਾਪਰਾ ਅਤੇ ਗੁਰਪ੍ਰੀਤ ਗੋਗੀ ਦੀ ਅਗਵਾਈ ਹੇਠ ਮਿੰਨੀ ਸਕਤਰੇਤ ਵਿੱਖੇ ਰੋਸ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਉੱਪ ਨੇਤਾ ਭਾਰਤ ਭੂਸ਼ਨ ਆਸ਼ੂ, ਵਿਧਾਇਕ ਗੁਰਚਰਨ ਸਿੰਘ ਬੋਪਾਰਾਏ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਬਾਵਾ, ਡਾ ਅਮਰ ਸਿੰਘ ਬੋਪਾਰਾਏ, ਜਗਪਾਲ ਸਿੰਘ ਖੰਗੂੜਾ, ਅਮਰਜੀਤ ਸਿੰਘ ਟਿੱਕਾ, ਸਕੱਤਰ ਕੁਲਵੰਤ ਸਿੰਘ ਸਿੱਧੂ, ਸੰਜੇ ਤਲਵਾੜ, ਕਰਤਿੰਦਰਪਾਲ ਸਿੰਘ ਸਿੰਘਪੁਰਾ, ਮੇਜਰ ਸਿੰਘ ਮੁਲਾਪੁਰ, ਲੁਧਿਆਣਾ ਮਹਿਲਾ ਕਾਂਗਰਸ ਦਿਹਾਤੀ ਦੀ ਪ੍ਰਧਾਨ ਬੀਬੀ ਗੁਰਦੀਪ ਕੋਰ ਲੁਧਿਆਣਾ ਯੂਥ ਕਾਂਗਰਸ ਦੇ ਪ੍ਰਧਾਨ ਰਾਜੀਵ ਰਾਜਾ ਅਤੇ ਮੀਤ ਪ੍ਰਧਾਨ ਸੰਨੀ ਕੈਥ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ। ਰੋਸ ਪ੍ਰਦਰਸ਼ਨ ਵਿੱਚ ਸੰਬੋਧਨ ਕਰਦੇ ਹੋਏ ਉਪਰੋਕਤ ਆਗੂਆ ਨੇ ਦੋਸ਼ ਲਗਾਇਆ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਤੋ ਪਹਿਲਾ ਨਰਿੰਦਰ ਮੋਦੀ ਨੇ ਦੇਸ਼ ਦੇ ਸਾਬਕਾ ਫੋਜੀਆ ਨਾਲ ਵਾਅਦਾ ਕੀਤਾ ਸੀ ਕਿ ਉਹ ਇੱਕ ਰੈਂਕ ਇੱਕ ਪੈਨਸ਼ਨ ਦੇਣਗੇ ਪਰੰਤੂ ਹੁਣ ਦੋ ਸਾਲ ਬੀਤ ਜਾਣ ਤੇ ਵੀ ਉਹ ਆਪਣਾ ਵਾਅਦਾ ਪੂਰਾ ਨਹੀ ਕਰ ਸਕਿਆ। ਕੇਂਦਰੀ ਰੱਖਿਆ ਮੰਤਰੀ ਵੱਲੋ ਆਤਮ ਹੱਤਿਆ ਕਰਨ ਵਾਲੇ ਰਾਮ ਕ੍ਰਿਸ਼ਨ ਨੂੰ ਕਾਂਗਰਸ ਦਾ ਵਰਕਰ ਦੱਸਣ ਦੀ ਨਿਖੇਧੀ ਕਰਦੇ ਹੋਏ ਕਾਂਗਰਸੀ ਆਗੂਆ ਨੇ ਕਿਹਾ ਕਿ ਕਾਂਗਰਸੀ ਹੋਣਾ ਇੱਕ ਸ਼ਾਨ ਵਾਲੀ ਗੱਲ ਹੈ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਹਰੇਕ ਕਾਂਗਰਸੀ ਹਰ ਤਰਾਂ ਦੀ ਕੁਰਬਾਨੀ ਦੇਣ ਲਈ ਤਿਆਰ ਚੱਲਦਾ। ਕੁੱਲ ਹਿੰਦ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਧੀ ਨੂੰ ਦਿੱਲੀ ਪੁਲਿਸ ਵੱਲੋ ਗ੍ਰਿਫਤਾਰ ਕੀਤੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਗਾਂਧੀ ਪਰਿਵਾਰ ਨੇ ਭਾਰਤ ਦੀ ਏਕਤਾ ਲਈ ਬਹੁਤ ਵੱਡੀਆ ਕੁਰਬਾਨੀਆ ਦਿੱਤੀਆ ਹਨ, ਦੂਜੇ ਪਾਸੇ ਭਾਜਪਾ ਆਗੂਆ ਨੇ ਕਾਰਗਿੱਲ ਦੀ ਜੰਗ ਵੇਲੇ ਸ਼ਹੀਦਾ ਮ੍ਰਿਤਕ ਦੇਹਾਂ ਲਿਆਉਣ ਵਾਲੇ ਤਾਬੂਤਾ ਵਿੱਚੋ ਵੀ ਕਮਿਸ਼ਨਾਂ ਖਾਧੀਆ ਅਤੇ ਹੁਣ ਵੀ ਸਰਜੀਕਲ ਸਟ੍ਰਾਈਕ ਦੇ ਨਾ ਤੇ ਸਿਆਸੀ ਲਾਹਾ ਲੈਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ। ਇਸ ਰੋਸ ਪ੍ਰਦਰਸ਼ਨ ਵਿੱਚ ਉਪਰੋਕਤ ਆਗੂਆ ਤੋ ਇਲਾਵਾ ਜਰਨੈਲ ਸਿੰਘ ਸ਼ਿਮਲਾਪੁਰੀ, ਮਨਜੀਤ ਸਿੰਘ ਹੰਬੜਾ, ਕਿਸਾਨ ਸੈਲ ਦੇ ਜਿਲਾਂ ਚੇਅਰਮੈਨ ਹਿਰਦੇਪਾਲ ਸਿੰਘ ਢੀਡਸਾ, ਚਰਨ ਸਿੰਘ ਗੁਰਮ, ਮੈਨੇਜਰ ਰਣਜੀਤ ਸਿੰਘ, ਦਰਸ਼ਨ ਸਿੰਘ ਲੱਖਾ , ਗੋਪਾਲ ਸ਼ਰਮਾਂ, ਅਜਮੇਰ ਸਿੰਘ ਢੋਲਣਵਾਲ, ਐਡਵੋਕੇਟ ਰਮਨੀਤ ਸਿੰਘ ਗਿੱਲ, ਮਨਜੀਤ ਸਿੰਘ ਕੈਲਪੁਰ, ਜਗਦੇਵ ਸਿੰਘ ਰਾਊਵਾਲ, ਬਲੋਰ ਬਾਸੀਆ, ਦਰਸ਼ਨ ਅਖਾੜਾ, ਤਰਸੇਮ ਜਸੂਜਾ, ਐਡਵੋਕੇਟ ਰਾਹੁਲ ਪੁਹਾਲ, ਭਜਨ ਸਿੰਘ ਸਵਦੀ, ਭਜਨ ਸਿੰਘ ਦੇਤਵਾਲ, ਹਰਜਿੰਦਰ ਲਾਲ, ਮੋਨੂੰ ਖਿੰਡਾ, ਕਮਲਦੀਪ ਸਿੰਘ, ਕੇ.ਪੀ. ਰਾਣਾ, ਸਿੰਮੀ ਪਸ਼ਾਨ, ਅਮਨ ਬੂਲ, ਮਹਿਤਾਬ ਬੰਟੀ, ਅਬਾਸ ਰਾਜਾ, ਰਾਜਿੰਦਰ ਸਿੰਘ ਬਾਜਵਾ, ਗੁਰਪ੍ਰੀਤ ਗਿੱਲ, ਰੇਸ਼ਮ ਸੱਗੂ, ਮੋਹਣ ਸਿੰਘ ਭੈਣੀ ਸਾਹਿਬ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।

print
Share Button
Print Friendly, PDF & Email