6 ਨੂੰ ਗੁਰਪ੍ਰੀਤ ਘੁੱਗੀ ਕੋਟਲਾ ਵਿਖੇ ਕਬੱਡੀ ਕੱਪ ਮੌਕੇ ਇਨਾਮਾਂ ਦੀ ਕਰਨਗੇ ਵੰਡ

ss1

6 ਨੂੰ ਗੁਰਪ੍ਰੀਤ ਘੁੱਗੀ ਕੋਟਲਾ ਵਿਖੇ ਕਬੱਡੀ ਕੱਪ ਮੌਕੇ ਇਨਾਮਾਂ ਦੀ ਕਰਨਗੇ ਵੰਡ

aapਸ਼੍ਰੀ ਅਨੰਦਪੁਰ ਸਾਹਿਬ, 3 ਨਵੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਆਮ ਆਦਮੀ ਪਾਰਟੀ ਸ਼੍ਰੀ ਅਨੰਦਪੁਰ ਸਾਹਿਬ ਦੀ ਇਕ ਅਹਿਮ ਮੀਟਿੰਗ ਅੱਜ ਜੋਨ ਇੰਚਾਰਜ ਦਰਸ਼ਨ ਸਿੰਘ ਧਾਲੀਵਾਲ ਦੀ ਪਰਧਾਨਗੀ ਹੇਠ ਹੋਈ। ਇਸ ਮੌਕੇ ਵਰਕਰਾਂ ਵਲੋਂ ਪੰਜਾਬ ਅਧਰ ਵੱਧ ਰਿਹਾ ਨਸ਼ਾ, ਭ੍ਰਿਸ਼ਟਾਚਾਰ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਮਾਇਨਿੰਗ ਆਦਿ ਮੁੱਦਿਆਂ ਉੱਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਉਹਨਾਂ ਕਿਹਾ 6 ਨਵੰਬਰ ਨੂੰ ਕੋਟਲਾ ਪਾਵਰ ਹਾਊਸ ਵਿਖੇ ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਘੁੱਗੀ ਕਬੱਡੀ ਕੱਪ ਦੇ ਇਨਾਮਾਂ ਦੀ ਵੰਡ ਕਰਨ ਲਈ ਪਹੁੰਚ ਰਹੇ ਹਨ। ਉਹਨਾਂ ਗੁਰਪ੍ਰੀਤ ਘੁੱਗੀ ਦੇ ਵਿਚਾਰ ਸੁਣਨ ਲਈ ਵਰਕਰਾਂ ਨੂੰ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਵੀ ਕੀਤੀ। ਇਸ ਮੌਕੇ ਤਰਲੋਚਨ ਸਿੰਘ, ਜਗਜੀਤ ਸਿੰਘ ਜੱਗੀ, ਮਾ:ਹਰਦਿਆਲ ਸਿੰਘ, ਜਸਵੀਰ ਸਿੰਘ ਜੱਸੂ, ਬਾਬੂ ਚਮਨ ਲਾਲ, ਸੋਹਣ ਸਿੰਘ ਨਿੱਕੂਵਾਲ, ਜਰਨੈਲ ਸਿੰਘ ਔਲਖ, ਗੁਰਿੰਦਰ ਸਿੰਘ ਗੋਗੀ, ਡਾ:ਸੰਜੀਵ ਗੌਤਮ, ਕਮਿੱਕਰ ਸਿੰਘ, ਮਨਿੰਦਰਪਾਲ ਸਿੰਘ ਮਨੀ, ਜਸਪਾਲ ਸਿੰਘ ਪੰਮੀ, ਅਸ਼ੋਕ ਹੰਸ, ਐਡ: ਪਰਮਜੀਤ ਸਿੰਘ ਪੰਮਾ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *