ਡਾ ਬੋਪਾਰਾਏ ਨੇ ਹੰਬੜਾਂ ਮੰਡੀ ਵਿੱਚ ਸੁਣੀਆ ਕਿਸਾਨਾਂ/ਮਜਦੂਰਾਂ ਦੀਆਂ ਮੁਸ਼ਕਲਾਂ

ss1

ਡਾ ਬੋਪਾਰਾਏ ਨੇ ਹੰਬੜਾਂ ਮੰਡੀ ਵਿੱਚ ਸੁਣੀਆ ਕਿਸਾਨਾਂ/ਮਜਦੂਰਾਂ ਦੀਆਂ ਮੁਸ਼ਕਲਾਂ

3-nov-mlp-02ਮੁੱਲਾਂਪੁਰ ਦਾਖਾ 3 ਨਵੰਬਰ(ਮਲਕੀਤ ਸਿੰਘ) ਡਾ. ਅਮਰ ਸਿੰਘ ਬੋਪਾਰਾਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੀਤ ਪ੍ਰਧਾਨ ਨੇ ਮਾਰਕੀਟ ਕਮੇਟੀ ਅੱਡਾ ਦਾਖਾ ਅਧੀਨ ਅਨਾਜ਼ ਮੰਡੀ ਹੰਬੜਾਂ ਵਿੱਚ ਕਿਸਾਨਾਂ ਤੇ ਆੜਤੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਝੋਨੇ ਦੀ ਅਦਾਇਗੀ ਪਿਛਲੇ ਇੱਕ ਮਹੀਨੇ ਤੋਂ ਨਹੀ ਹੋਈ, ਜਿਸ ਕਾਰਨ ਕਿਸਾਨਾਂ ਦੀ ਦੀਵਾਲੀ ਮੰਡੀਆ ਵਿੱਚ ਝੋਨੇ ਦੀ ਰਾਖੀ ਕਰਦਿਆ ਲੰਘੀ ਤੇ ਦੀਵਾਲੀ ਤੋਂ ਬਾਅਦ ਵੀ ਲਿਫਟਿੰਗ ਦਾ ਪ੍ਰਬੰਧ ਸਹੀ ਨਾ ਹੋਣ ਕਾਰਨ ਮੰਡੀਆਂ ਅੰਦਰ ਲੱਖਾਂ ਬੋਰੀਆਂ ਰੱਬ ਆਸਰੇ ਹੀ ਪਈਆਂ ਹਨ ਤੇ ਕਿਸਾਨਾਂ ਨੂੰ ਫਸਲ ਕੱਚੇ ਫੜਾਂ ਤੇ ਹੀ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਉਹਨਾਂ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਦੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਹਰ ਕਿਸਾਨ ਦਾ ਕਰਜ਼ਾ ਪਹਿਲ ਦੇ ਅਧਾਰ ਤੇ ਮਾਫ ਕੀਤਾ ਜਾਵੇਗਾ ਤੇ ਫਸਲਾਂ ਦਾ ਪੂਰਾ ਮੁੱਲ ਦਿੱਤਾ ਜਾਵੇਗਾ। ਇਸ ਮੋਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਤੇ ਆੜਤੀ ਐਸ਼ੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਬੀਰਮੀ ਨੇ ਵਿਚਾਰ ਸਾਂਝੇ ਕੀਤੇ। ਇਸ ਮੋਕੇ ਠੇਕੇਦਾਰ ਛਿੰਦਰ ਸਿੰਘ, ਪ੍ਰਧਾਨ ਸੋਨੂੰ, ਸਾਬਕਾ ਸਰਪੰਚ ਲਖਵਿੰਦਰ ਸਿੰਘ ਘਮਨੇਵਾਲ, ਆਗੂ ਗੁਰਪ੍ਰੀਤ ਸਿੰਘ ਗਿੱਲ, ਹਲਕਾ ਦਾਖਾ ਦੇ ਪ੍ਰਧਾਨ ਰਮਨਦੀਪ ਸਿੰਘ ਚੌਹਾਨ, ਸਾਬਕਾ ਸਰਪੰਚ ਗੁਰਬੰਤ ਸਿੰਘ ਕੌਟਲੀ, ਅਰਸ਼ਦੀਪ ਸਿੰਘ, ਅਮਨਦੀਪ ਸਿੰਘ ਧਾਲੀਵਾਲ, ਅਤੇ ਵੱਡੀ ਗਿਣਤੀ ‘ਤੇ ਕਿਸਾਨ ਹਾਜਰ ਸਨ।

print
Share Button
Print Friendly, PDF & Email