ਭੂੰਦੜ ਦੇ ਕੋਟੇ ਚੋ ਪਰਿਆਸ ਵੈਲਫੇਅਰ ਟਰੱਸਟ ਨੂੰ ਦਿੱਤੀ ਐਂਬੂਲੈਂਸ

ss1

ਭੂੰਦੜ ਦੇ ਕੋਟੇ ਚੋ ਪਰਿਆਸ ਵੈਲਫੇਅਰ ਟਰੱਸਟ ਨੂੰ ਦਿੱਤੀ ਐਂਬੂਲੈਂਸ
ਸਰਦੂਲਗੜ੍ਹ ਦੇ ਸਿਵਲ ਹਸਪਤਾਲ ਚ ਖੜੀ ਐਂਬੂਲੈਂਸ ਰੋਡ ਐਕਸੀਡੈਂਟਾਂ ਆਦਿ ਚ ਹੋਵੇਗੀ ਸਹਾਈ:ਕਾਕਾ ਉੱਪਲ

12345ਸਰਦੂਲਗੜ੍ਹ 3 ਨਵੰਬਰ(ਗੁਰਜੀਤ ਸ਼ੀਂਹ) ਸ਼੍ਰੋਮਣੀ ਅਕਾਲੀਦਲ ਦੇ ਸੂਬਾ ਮੀਤ ਪ੍ਰਧਾਨ ਅਤੇ ਰਾਜਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਸਬ ਡਵੀਜਨ ਸਰਦੂਲਗੜ੍ਹ ਚ ਕੋਈ ਐਂਬੂਲੈਂਸ ਨਾ ਹੋਣ ਕਰਕੇ ਉਹਨਾਂ ਬੀਤੇ ਦਿਨੀ ਪਰਿਆਸ ਵੈਲਫੇਅਰ ਚੈਰੀਟੇਬਲ ਟਰੱਸਟ ਨੂੰ ਸੌਂਪ ਦਿੱਤੀ ਹੈ।ਜਿਸ ਦਾ ਰਸਮੀ ਉਦਘਾਟਨ ਸ਼੍ਰੋਮਣੀ ਅਕਾਲੀਦਲ ਦੇ ਹਲਕਾ ਇੰਚਾਰਜ ਦਿਲਰਾਜ ਸਿੰਘ ਭੂੰਦੜ ਨੇ ਕੀਤਾ।ਹਲਕਾ ਵਾਸੀਆਂ ਦੀ ਸੁਵਿਧਾ ਲਈ ਐਮ ਪੀ ਕੋਟੇ ਵਿੱਚੋ ਸ.ਭੂੰਦੜ ਨੇ ਆਪਣੇ ਸਵਰਗੀ ਸਪੁੱਤਰ ਬਲਰਾਜ ਸਿੰਘ ਭੂੰਦੜ ਦੀ ਯਾਦ ਨੂੰ ਸਮਰਪਿਤ ਇਸ ਐਂਬੂਲੈਂਸ ਨਾਲ ਲੋਕਾਂ ਨੂੰ ਰੋਡ ਹਾਦਸਿਆਂ ਆਦਿ ਚ ਮਦਦ ਮਿਲੇਗੀ।ਪਰਿਆਸ ਵੈਲਫੇਅਰ ਚੈਰੀਟੇਬਲ ਟਰੱਸਟ ਵੱਲੋ ਇਸ ਐਂਬੂਲੈਂਸ ਨੂੰ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਲੋਕਾਂ ਦੀ ਸੇਵਾ ਲਈ ਲਗਾ ਦਿੱਤੀ ਗਈ ਹੈ।ਪਰਿਆਸ ਵੈਲਫੇਅਰ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਪ੍ਰਦੀਪ ਕੁਮਾਰ ਕਾਕਾ ਉੱਪਲ ,ਹੈਪੀ ਅਰੋੜਾ ,ਗੁਰਲਾਲ ਸੋਨੀ ,ਚਰਨਦਾਸ ਚਰਨੀ ਆਦਿ ਮੈਂਬਰਾਂ ਨੇ ਦੱਸਿਆ ਕਿ ਲੋੜਵੰਦਾਂ ਦੀ ਸਹਾਇਤਾ ਲਈ ਟਰੱਸਟ ਵੱਲੋ ਪਹਿਲਾਂ ਹੀ ਪਿੰਡਾਂ ਅਤੇ ਸ਼ਹਿਰਾਂ ਚ ਸਿਹਤ ਅਤੇ ਸਮਾਜ ਭਲਾਈ ਦੇ ਕੰੰਮਾਂ ਦਾ ਕੈਂਪ ਲਗਾ ਕੇ ਲੋਕਾਂ ਨੂੰ ਵੱਧ ਤੋ ਵੱਧ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ।ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਐਂਬੂਲੈੈਂਸ ਦਾ ਕਿਸੇ ਵੀ ਸਮੇਂ ਤੇ ਲਾਭ ਉਠਾ ਸਕਦੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *