ਮਰੇ ਹੋਏ ਅਵਾਰਾ ਪਸ਼ੂ ਦਾ ਸੜਕ ਵਿੱਚ ਲਾਵਾਰਿਸ ਪਿਆ ਹੋਣ ਕਰਕੇ ਹੋਇਆ ਹਾਦਸਾ

ss1

ਮਰੇ ਹੋਏ ਅਵਾਰਾ ਪਸ਼ੂ ਦਾ ਸੜਕ ਵਿੱਚ ਲਾਵਾਰਿਸ ਪਿਆ ਹੋਣ ਕਰਕੇ ਹੋਇਆ ਹਾਦਸਾ

_20161103_102812ਜੰਡਿਆਲਾ ਗੁਰੂ 3 ਨਵੰਬਰ (ਵਰਿਦਰ ਸਿਂਘ ):ਅੱਜ ਸਵੇਰੇ ਕਰੀਬ 5 ਵਜੇ ਜੀ ਟੀ ਰੋਡ ਜੰਡਿਆਲਾ ਗੁਰੂ ਤੇ ਓਵਰਬ੍ਰਿਜ ਤੇ ਕਈ ਦਿਨਾਂ ਤੋਂ ਮਰੀ ਹੋਈ ਲਾਵਾਰਿਸ ਗਾਂ ਦੇ ਕਾਰਨ ਭਿਆਨਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਏਆ ਹੈ ।ਇੱਕ ਮਾਰੂਤੀ ਕਾਰ ਨੰਬਰ ਪੀ ਬੀ 02 ਐਕਸ 3004 ਜਿਸਨੂੰ ਗੁਰਪ੍ਰੀਤ ਸਿੰਘ ਨਿਵਾਸੀ ਦੋਲੋਨੰਗਲ ਨਜ਼ਦੀਕ ਬਿਆਸ ਚਲਾ ਰਿਹਾ ਸੀ। ਉਸੇ ਕਾਰ ਵਿੱਚ ਦੋ ਹੋਰ ਵਿਅਕਤੀ ਰਣਜੀਤ ਸਿੰਘ ਅਤੇ ਦੂਸਰਾ ਮਰੀਜ਼ ਜਗਜੀਤ ਸਿੰਘ ਨਿਵਾਸੀ ਦੋਲੋਨੰਗਲ ਸਨ। ਉਹ ਮਰੀਜ਼ ਨੂੰ ਅੰਮ੍ਰਿਤਸਰ ਇਲਾਜ ਵਾਸਤੇ ਲਿਜਾ ਰਹੇ ਸਨ।ਜਦੋਂ ਉਹਨਾਂ ਦੀ ਕਾਰ ਓਵਰਬ੍ਰਿਜ ਜੰਡਿਆਲਾ ਪਹੁੰਚੀ ਤਾਂ ਇੱਕ ਮਰੀ ਹੋਈ ਗਾਂ ਜੋ ਕਿ ਗਹਿਰੀ ਧੁੰਦ ਕਾਰਣ ਦਿਖਾਈ ਨਹੀਂ ਦਿੱਤੀ ਦੇ ਨਾਲ ਕਾਰ ਜਾ ਟਕਰਾਈ । ਇਹ ਹਾਦਸਾ ਇਨ੍ਹਾਂ ਜਬਰਦਸਤ ਸੀ ਕਿ ਕਾਰ ਮਰੀ ਹੋਈ ਗਾਂ ਨਾਲ ਟਕਰਾ ਕੇ ਸੜਕ ਦੇ ਦੂਜੇ ਪਾਸੇ ਚਲੀ ਗਈ। ਇਸ ਹਾਦਸੇ ਵਿੱਚ ਕਾਰ ਦਾ ਅਗਲਾ ਹਿੱਸਾ ਕਾਫੀ ਨੁਕਸਾਨੀਆ ਗਿਆ । ਜਿਸ ਵਿੱਚ ਮਰੀਜ਼ ਜਗਜੀਤ ਸਿੰਘ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਜਦਕਿ ਦੂਸਰਿਆਂ ਦੋਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ । ਇੱਥੇ ਇਹ ਗੱਲ ਵਰਨਣਯੋਗ ਹੈ ਕਿ ਇਹ ਮ੍ਰਿਤਕ ਗਾਂ ਸੜਕ ਵਿੱਚ ਕਈ ਦਿਨਾਂ ਤੋਂ ਲਾਵਾਰਿਸ ਪਈ ਹੋਈ ਹੈ। ਜਿਸ ਤੋਂ ਗੰਦੀ ਬਦਬੂ ਆ ਰਹੀ ਹੈ ਅਤੇ ਇਹ ਸੜਕ ਤੇ ਹਾਦਸਿਆਂ ਦਾ ਕਾਰਣ ਵੀ ਬਣ ਰਹੀ ਹੈ। ਇਸ ਗਾਂ ਨੂੰ ਨਾ ਤੇ ਹਾਈਵੇ ਅਥਾਰਟੀ ,ਟ੍ਰੈਫਿਕ ਪੁਲਿਸ , ਗਊਸ਼ਾਲਾ ਅਤੇ ਨਾ ਹੀ ਨਗਰ ਕੌਂਸਲ ਨੇ ਹਟਾਉਣ ਦੀ ਕੋਸ਼ਿਸ ਕੀਤੀ।

print
Share Button
Print Friendly, PDF & Email