ਇਹ ਹੋਰ ਕੀਹਦੀ ਮਿਹਰਬਾਨੀ ਹੋ ਗਈ?

ss1

ਇਹ ਹੋਰ ਕੀਹਦੀ ਮਿਹਰਬਾਨੀ ਹੋ ਗਈ?

ਕੈਨੇਡਾ, ਅਮਰੀਕਾ, ਦੁਬਈ ਤੇ ਹੋਰ ਬਾਹਰਲੇ ਦੇਸ਼ਾਂ ਵਾਲਿਆਂ ਦੀ ਜ਼ਿੰਦਗੀ ਜਿਵੇਂ ਬੀਤਦੀ ਹੈ। ਉਹੀ ਜਾਣਦੇ ਹਨ। ਬੰਦਾ ਹਰ ਸਮੇਂ ਹੈਰਾਨ, ਪ੍ਰੇਸ਼ਾਨ, ਝੱਲਾ ਹੋਇਆ ਫਿਰਦਾ ਹੈ। ਚੰਗੀ ਜ਼ਿੰਦਗੀ ਜਿਊਣ ਲਈ ਲੋਕ ਆਪਣਾ ਦੇਸ਼ ਛੱਡ ਕੇ,ਦੂਜੇ ਦੇਸ਼ ਵਿੱਚ ਜਾਂਦੇ ਹਨ। ਇਸੇ ਕਰਕੇ ਜੋ ਹੱਥ ਵਿੱਚ ਸੀ। ਉਹ ਵੀ ਖਿਸਕ ਗਿਆ ਹੈ। ਕਈਆਂ ਦੇ ਬਾਹਰ ਆਉਣ ਪਿੱਛੋਂ ਜੱਦੀ ਘਰ ਢਹਿ ਗਏ ਹਨ। ਕਈ ਜੋ ਨਵੇਂ ਘਰ ਵੀ ਬਣਾਂ ਆਏ ਹਨ। ਉਨ੍ਹਾਂ ਨੂੰ ਕੋਈ ਸੰਭਾਲਦਾ ਨਹੀਂ  ਹੈ। ਚੰਗੇ ਭਲੇ ਘਰ ਜ਼ਮੀਨਾਂ ਦੇ ਹੁੰਦੇ ਹੋਏ, ਲੋਕ ਬਾਹਰਲੇ ਦੇਸ਼ਾਂ ਵਿੱਚ ਦਿਹਾੜੀਆਂ ਜੋਤੇ ਲਗਾਉਂਦੇ ਫਿਰਦੇ ਹਨ। ਕਈ ਸਬ ਕੁੱਝ ਹੁੰਦੇ ਹੋਏ ਵੀ ਟੱਕਰਾਂ ਮਾਰਦੇ ਫਿਰਦੇ ਹਨ। ਕੈਨੇਡਾ, ਅਮਰੀਕਾ, ਦੁਬਈ ਤੇ ਹੋਰ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੀ ਕੁੱਝ ਹਾਸਲ ਨਹੀਂ ਹੁੰਦਾ। ਕਿਸੇ ਰੰਗ, ਜਾਤ, ਕਾਲੇ, ਗੋਰੇ, ਦੇਸੀ ਕਿਸੇ ਬੁੱਢੇ ਨੂੰ ਪੁੱਛੋ, ਸਾਰੀ ਜ਼ਿੰਦਗੀ ਕੀ ਖੱਟਿਆ ਹੈ?ਉਹ ਵੀ ਹੱਥ ਤੇ ਪੱਲਾ ਝਾੜ ਦਿੰਦਾ ਹੈ। ਜਿੰਨਾ ਬੱਚਿਆਂ, ਰਿਸ਼ਤੇਦਾਰਾਂ, ਦੋਸਤਾਂ ਤੋਂ ਜਾਨ ਵਾਰਨ ਤੱਕ ਬੰਦਾ ਜਾਂਦਾ ਹੈ। ਆਪਦੇ ਮੂੰਹ ਵਿੱਚੋਂ ਬੁਰਕੀ ਕੱਢ ਕੇ, ਉਨ੍ਹਾਂ ਲਈ ਦਿੰਦਾ ਸੀ। ਉਮਰ ਵਧਣ ਨਾਲ ਸਬ ਖਿਸਕ ਜਾਂਦੇ ਹਨ। ਬੁੱਢੇ ਬੰਦੇ ਤੇ ਕੁੱਤੇ ਉੱਲੂਆਂ ਵਾਂਗ ਬੈਠੇ, ਨਵੀਂ ਚੱਲਦੀ ਦੁਨੀਆ ਨੂੰ ਦੇਖਦੇ ਰਹਿੰਦੇ ਹਨ। ਜਵਾਨੀ ਵਿੱਚ ਬੰਦਾ ਅੰਬਰੀ ਉੱਡਦਾ ਹੈ। ਇਕੱਲੇ ਭਾਰਤੀ ਹੀ ਦੇਸ਼, ਪਿੰਡ ਜੱਦੀ ਥਾਂ ਛੱਡ ਕੇ ਤੁਰੇ ਨਹੀਂ ਫਿਰਦੇ। ਬਹੁਤਾ ਹਾਸਲ ਕਰਨ ਲਈ ਹਰ ਕੋਈ ਚੀਨੇ,ਗੋਰੇ, ਕਾਲੇ ਐਸਾ ਕਰਦੇ ਹਨ। ਸੁਖ ਤੇ ਖ਼ੁਸ਼ੀਆਂ ਭਾਲਦਾ, ਬੰਦਾ ਪੈਰ ਜਮਾਉਂਦਾ ਹੋਇਆ, ਪੂਰਾ ਹੀ ਹਿੱਲ ਜਾਂਦਾ ਹੈ। ਬੰਦਾ ਪੋਚੇ ਮਾਰਨ ਲਈ ਪਰਦੇ ਪਾਉਂਦਾ ਹੈ। ਬੰਦਾ ਜੀਵਨ ਵਿੱਚ ਕਰਦਾ ਕੁੱਝ ਹੋਰ ਹੈ। ਦੱਸਦਾ ਕੁੱਝ ਹੋਰ ਹੈ। ਤਾਂਹੀਂ ਤਾਂ ਹੋਰ ਲੋਕ ਬਾਹਰਲੇ ਦੇਸ਼ਾਂ ਨੂੰ ਭੱਜਦੇ ਹਨ। ਉਨ੍ਹਾਂ ਨੂੰ ਕੈਨੇਡਾ, ਅਮਰੀਕਾ, ਇੰਗਲੈਂਡ ਤੋਂ ਗਿਆ ਕੋਲੇ, ਡਾਲਰ, ਪੌਂਡ ਛਣਕਦੇ ਦਿਸਦੇ ਹਨ। ਇਹ ਨਹੀਂ ਪਤਾ ਹੁੰਦਾ। ਇੰਨਾ ਨੂੰ ਕਮਾਉਣ ਲਈ ਖ਼ੂਨ, ਪਸੀਨਾ ਵਹਾ ਕੇ, ਹੱਡ ਭੰਨਵੀਂ ਮਿਹਨਤ ਕਰਨੀ ਪੈਂਦੀ ਹੈ।

           ਜੋ ਨੋਟਾਂ ਦੀ ਲੱਖਾਂ ਦੀ ਗਿਣਤੀ ਕਰਦਾ ਹੈ। ਟਰੱਕਾਂ ਦੀ ਟਰਾਂਸਪੋਰਟ ਦਾ ਮਾਲਕ ਵੀ ਦੋ-ਚਾਰ ਰੋਟੀਆਂ ਖਾਂਦਾ ਹੈ। ਬਾਥਰੂਮ ਨੂੰ ਕਲੀਨ ਕਰਨ ਵਾਲਾ ਦੋ-ਚਾਰ ਹਜ਼ਾਰ ਡਾਲਰ ਬਣਾਉਣ ਵਾਲਾ ਵੀ ਦੋ-ਚਾਰ ਹੀ ਰੋਟੀਆਂ ਖਾਂਦਾ ਹੈ। ਸਬ ਦੀ ਇੱਕ ਡੰਗ ਦੀ ਇੰਨੀ ਕੁ ਹੀ ਖ਼ੁਰਾਕ ਹੈ। ਭਾਵੇਂ ਕੋਈ ਅਮਰੀਕਾ ਵਿੱਚ ਰਹਿੰਦਾ ਹੈ। ਜਾਂ ਭਾਰਤ ਦੇ  ਪਿੰਡ ਦਾ ਮਜ਼ਦੂਰ ਹੈ। ਬਾਹਰਲੇ ਦੇਸ਼ਾਂ ਵਿੱਚ ਵੀ ਕਈ ਕਮਾ ਕੇ ਖਾਂਦੇ ਹਨ। ਚੰਗਾ ਗੁਜ਼ਾਰਾ ਕਰੀ ਜਾਂਦੇ ਹਨ। ਕਈ ਮੰਗ ਕੇ ਖਾਂਦੇ ਹਨ। ਕੁੱਤੇ ਵਾਂਗ ਲੋਕਾਂ ਦੀ ਪਾਈ ਬੋਟੀ ਉੱਤੇ ਪਲ਼ਦੇ ਹਨ। ਕੁੱਤਾ ਜਿਸ ਦਾ ਖਾਂਦਾ ਹੈ। ਉਸ ਦੀ ਜਾਨ-ਮਾਲ ਦੀ ਰਾਖੀ ਵਫ਼ਾਦਾਰੀ ਨਾਲ ਕਰਦਾ ਹੈ। ਬੰਦਾ ਜਿਸ ਦਾ ਖਾਂਦਾ ਹੈ। ਉਸੇ ਦੇ ਭਾਂਡੇ ਭੰਨਦਾ ਹੈ। ਜੜਾ ਵੰਡਦਾ ਹੈ। ਉਸੇ ਦੇ ਜੁੰਡੇ ਪੱਟਦਾ ਹੈ। ਮਤਲਬ ਸਮੇਂ, ਕੰਮ ਕੱਢਣ ਲਈ ਕੁੱਝ ਵੀ ਕਰ ਸਕਦਾ ਹੈ। ਪੈਰ ਫੜ ਸਕਦਾ ਹੈ। ਲਾੜਾ ਚੱਟ ਸਕਦਾ ਹੈ। ਕੰਮ ਕੱਢਕੇ, ਅਗਲੇ ਦਾ ਗੱਲਾਂ ਵੀ ਘੁੱਟ ਸਕਦਾ ਹੈ। ਆਪਦੇ ਮਤਲਬ ਨੂੰ ਬੰਦਾ ਗੂੰਹ ਦੀਆਂ ਰੋੜੀਆਂ ਚੁਗ ਸਕਦਾ ਹੈ।

         ਨੌਕਰੀ ਦੇਣ ਵੇਲੇ, ਘਰ ਤੇ ਜਾਇਦਾਦ ਲਈ ਕਰਜ਼ਾ ਲੈਣ ਸਮੇਂ, ਜਾਂ ਹੋਰ ਸਰਕਾਰੀ ਕੰਮਾਂ ਸਮੇਂ, ਬੰਦੇ ਤੋਂ ਉਸ ਦੀ ਜਾਣਕਾਰੀ ਲਈ ਜਾਂਦੀ ਹੈ। ਉਸ ਦਾ ਫ਼ੋਨ ਨੰਬਰ, ਘਰ ਦਾ ਨੰਬਰ, ਉਸ ਨੂੰ ਜਾਣਨ ਵਾਲੇ ਬੰਦਿਆਂ ਤੋਂ ਉਸ ਬਾਰੇ ਪੁੱਛਦਾ ਹੈ। ਬੰਦਾ ਹੀ ਬੰਦੇ ਉੱਤੇ ਰੱਤੀ ਭਰ ਵੀ ਭਰੋਸਾ ਨਹੀਂ ਕਰਦਾ। ਜੇ ਘਰ ਵਿੱਚ ਕੁੱਤਾ ਪਲਾਣਾਂ ਹੋਵੇ। ਉਸ ਦੀ ਸਿਰਫ਼ ਸ਼ਕਲ ਦੇਖੀ ਜਾਂਦੀ ਹੈ। ਖ਼ਾਨਦਾਨ ਘਰ-ਬਾਰ ਨਹੀਂ ਲੱਭਿਆ ਜਾਂਦਾ। ਤਾਂ ਵੀ ਉਹ ਮਾਲਕ ਦਾ ਖਾ ਕੇ, ਉਸ ਦਾ ਵਫ਼ਾਦਾਰ ਹੀ ਰਹਿੰਦਾ ਹੈ। ਬਹੁਤੇ ਬੰਦੇ ਲੋਕਾਂ ਦਾ ਮਾਲ ਖਾਣ ਲਈ ਹਲ਼ਕੇ ਰਹਿੰਦੇ ਹਨ।

         ਕਈਆਂ ਬੰਦਿਆਂ ਨੂੰ ਹਰ ਗੱਲ ਵਿੱਚ ਟੰਗ ਫਸਾਉਣ ਦੀ ਆਦਤ ਹੁੰਦੀ ਹੈ। ਗੱਲ ਆਪਦੀ ਭਾਵੇਂ ਨਾਂ ਹੀ ਹੋਵੇ, ਫਿਰ ਵੀ ਕਹਿਣਗੇ, “ ਮੈਨੂੰ ਹੀ ਕਹੀ ਗਈ ਹੈ। “ ਜਿਵੇਂ ਕਹਿ ਲਈਏ, ਜਿਸ ਦਾ ਬਾਪ ਮਾਰ ਗਿਆ ਹੈ। ਜਾਂ ਮਹਾਤਮਾਂ ਬੁੱਧ ਵਾਂਗ, ਘਰ ਪਰਿਵਾਰ ਦੀਆਂ ਜ਼ੁੰਮੇਵਾਰੀ ਛੱਡ ਕੇ, ਦੁਨੀਆ ਦੇ ਨਜ਼ਾਰੇ ਦੇਖਣ ਚਲਾ ਗਿਆ ਹੈ। ਐਸਾ ਬੱਚਾ ਬਗੈਰ ਬਾਪ ਤੋਂ, ਪੂਰੀ  ਦੁਨੀਆ ਨੂੰ ਹੀ ਬਾਪ ਸਮਝ ਕੇ, ਦਰ-ਦਰ ਰੋਟੀ ਦੀਆਂ ਬੁਰਕੀਆਂ ਨੂੰ ਤੁਰਿਆ ਫਿਰਦਾ ਹੈ। ਭਿਖਾਰੀਆਂ ਵਾਂਗ ਟਕੇ-ਟਕੇ ਨੂੰ ਮੰਗਦਾ ਫਿਰਦਾ ਹੈ। ਐਸੇ ਬੱਚੇ ਨੂੰ ਪਾਲਨ ਵਾਲੀ ਮਾਂ ਢਿੱਡ ਭਰਨ ਲਈ ਕੀ ਕੁੱਝ ਨਹੀਂ ਕਰਦੀ ਹੋਣੀ ਹੈ? ਬੰਦਾ ਝੱਟ ਕਹਿ ਦਿੰਦਾ ਹੈ, “ ਰੰਡੀ ਦਾ ਪੁੱਤ ਹੈ। “ ਐਸੀ ਬਿਚਾਰੀ ਔਰਤ ਕਿਵੇਂ ਬੱਚੇ ਨੁੰ ਪਾਲਦੀ ਹੈ? ਪਤਾ ਨਹੀਂ ਕਿੰਨੇ ਮਰਦਾਂ ਦੇ ਬਿਸਤਰ ਗਰਮ ਕਰਕੇ, ਐਸੇ ਮਰਦ ਦੀ ਔਲਾਦ ਪਾਲ ਕੇ ਵੱਡਾ ਕਰਦੀ ਹੋਵੇਗੀ। ਇਸ ਪੱਖ ਤੋਂ ਲੋਕ ਮੂੰਹ ਨਹੀਂ ਮੋੜ ਸਕਦੇ। ਔਰਤ ਆਪਣਾ ਗੁਜ਼ਾਰਾ ਕਰਨ ਲਈ ਹਰ ਹਿਲਾ ਕਰਦੀ ਹੈ। ਆਪਣਾ ਆਪ ਵੇਚ ਦਿੰਦੀ ਹੈ। ਸਟਰੀਟ ਗਰਲ ਅੰਗਰੇਜ਼ੀ ਵਿੱਚ ਹੂਕਰ ਨੂੰ ਕਹਿੰਦੇ ਹਨ। ਇਹ ਸਿਰਫ਼ ਕੈਨੇਡਾ,ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਦੁਬਈ ਵਿੱਚ ਹੀ ਨਹੀਂ ਹਨ। ਭਾਰਤ ਦੇ ਪਿੰਡਾ ਤੇ ਸ਼ਹਿਰਾਂ ਵਿੱਚ ਹਨ। ਕੋਠੇ ਵਾਲੀ ਦੇ ਨਾਮ ਨਾਲ ਮਸ਼ਹੂਰ ਹਨ। ਪਿੰਡਾਂ ਵਿੱਚ ਐਸੀ ਔਰਤ ਨੂੰ ਰੰਡੀ ਕਹਿੰਦੇ ਹਨ। ਜੋ ਹਰ ਮਰਦ ਅੱਗੇ ਆਪਣਾ ਸਰੀਰ ਦੇਣ ਲਈ ਤਿਆਰ ਰਹਿੰਦੀ ਹੈ। ਬੇਗਾਨੇ ਮਰਦਾਂ ਤੋਂ ਆਪਣਾ ਖ਼ਰਚਾ ਪਾਣੀ ਚਲਾਉਂਦੀ ਹੈ। ਐਸੀ ਔਰਤ ਵਿੱਚ ਤੇ ਘਰੇਲੂ ਔਰਤ ਵਿੱਚ ਬਹੁਤ ਫ਼ਰਕ ਨਹੀਂ ਹੈ। ਸੁਖਵਿੰਦਰ ਵਰਗੀ ਚਾਲੂ ਸਬ ਦੀਆਂ ਜੇਬਾਂ ਫੋਲ ਕੇ ਖਾਲ਼ੀਂ ਕਰਾ ਲੈਂਦੀ ਹੈ। ਘਰੇਲੂ ਔਰਤ ਸੀਮਾ ਵਿੱਚ ਰਹਿ ਕੇ, ਇੱਕ ਮਰਦ ਦੀ ਕਮਾਈ ਖਾਂਦੀ ਹੈ। ਸ਼ਰੀਫ਼ ਔਰਤ ਠੋਕ ਵਜਾ ਕੇ,ਇੱਕ ਤੋਂ ਬਾਦ ਸ਼ਰੇਅਮ ਹੋਰ ਖ਼ਸਮ ਕਰ ਲੈਂਦੀ ਹੈ। ਉਸ ਨੂੰ ਪ੍ਰਵਾਹ ਨਹੀਂ ਹੁੰਦੀ। ਸਮਾਜ ਦੇ ਲੋਕ ਕੀ ਕਹਿਣਗੇ?

         ਇੱਥੇ ਸਾਰੇ ਪਰਿਵਾਰਾਂ ਦੀ ਗੱਲ ਨਹੀਂ ਹੋ ਰਹੀ। ਬਹੁਤ ਔਰਤਾਂ ਐਸੀਆਂ ਵੀ ਹਨ। ਜੋ ਮਰਦ ਤੋਂ ਬਗੈਰ ਮਜ਼ਦੂਰੀ,ਨੌਕਰੀ ਕਰਕੇ, ਲੋਕਾਂ ਦੇ ਭਾਂਡੇ ਮਾਂਜ ਕੇ, ਝਾੜੂ ਪੋਚਾ ਕਰਕੇ, ਗੁਜ਼ਾਰਾਂ ਕਰ ਰਹੀਆਂ ਹਨ। ਗ਼ਰੀਬੀ ਵਿੱਚ ਰੁੱਖੀ-ਮਿੱਸੀ ਖਾ ਕੇ ਗੁਜ਼ਾਰਾ ਕਰਦੀਆਂ ਹਨ। ਹੈਪੀ ਦੇ ਚਾਚੇ ਦਾ ਮੁੰਡਾ ਜੋਤ ਹੈ। ਜੋ ਪਿਛਲੇ ਨਾਵਲ ਵਿੱਚ ਫੇਸਬੁੱਕ ਨੂੰ ਹੀ ਕੋਠੇ ਤੋਂ ਘੱਟ ਨਹੀਂ ਸਮਝਦਾ। ਫੇਸਬੁੱਕ ਦੀਆਂ ਬਹੁਤੀਆਂ ਔਰਤਾਂ ਉਸ ਦੇ ਪ੍ਰੇਮ ਜਾਲ ਵਿੱਚ ਫਸੀ ਜਾਂਦੀਆਂ ਹਨ। ਹਰ ਔਰਤ ਨੂੰ ਗੁਰਜੋਤ ਆਪਦਾ ਪ੍ਰੇਮੀ ਲੱਗਦਾ ਹੈ। ਸਬ ਨੂੰ ਘਰ ਦੀਆਂ ਮਜਬੂਰੀਆਂ ਦੱਸ ਕੇ, ਪੈਸਿਆਂ ਤੇ ਖਾਣ ਲਈ ਰਾਸ਼ਨ ਦਾ ਪ੍ਰਬੰਧ ਕਰੀ ਜਾਂਦਾ ਹੈ। ਹੁਣ ਤਾਂ ਕੈਨੇਡੀਅਨ ਡਾਲਰ ਨੂੰ ਲੰਬਾ ਹੱਥ ਵੱਜਦਾ ਹੈ। ਪੇਟ ਦੀ ਭੁੱਖ ਬੁਝਾਉਣ ਨੂੰ ਖਾਣ ਲਈ ਬਰਗਰ, ਪੀਜ਼ਾ, ਸਟੇਕਾਂ ਮਿਲਦੀਆਂ ਹਨ। ਸਰੀਰ ਦੇ ਹੰਢਾਉਣ ਨੂੰ ਗੋਰਾ, ਕਾਲਾ ਦੇਸੀ ਮਾਸ ਮਿਲਦਾ ਹੈ। ਗੁਰਜੋਤ ਨੂੰ ਸਰੀਰ ਦਾ ਧੰਦਾ ਕਰਨ ਦੀ ਸਿਖਲਾਈ ਘਰ ਵਿਚੋਂ ਹੀ ਮਿਲੀ ਹੈ। ਛੋਟੇ ਹੁੰਦੇ ਦਾ ਬਾਪ ਮਰ ਗਿਆ ਸੀ। ਮਰਦ ਸਿਰ ਤਾਂ ਨਾਂ ਰਹੇ। ਹੋਰ ਮਰਦ ਜ਼ਨਾਨੀ ਦੇ ਦੁਆਲੇ ਕਾਂਵਾਂ ਵਾਂਗ ਹੋਏ ਰਹਿੰਦੇ ਹਨ। ਰੋਡਵੇਜ਼ ਦੀ ਸੜਕ ਵਾਂਗ ਮਰਦਾਂ ਦੀ ਆਵਾਜਾਈ ਰਹਿੰਦੀ ਹੈ। ਮਰਦ ਹਰ ਕੰਮ ਕਰਨ ਲਈ ਤਿਆਰ ਰਹਿੰਦੇ ਹਨ। ਭਈਏ ਵੀ ਦਿਹਾੜੀ ਮੁਫ਼ਤ ਨੂੰ ਲਾ ਜਾਂਦੇ ਹਨ। ਪੱਠਿਆਂ ਦੀ ਭਰੀ ਵੀ ਕੁਤਰੀ ਹੋਈ, ਘਰ ਆ ਜਾਂਦੀ ਹੈ। ਡੇਅਰੀ ਵਿੱਚ ਦੁੱਧ ਦੀ ਫੈਂਟ ਵੀ ਗੁਆਂਢਣਾਂ ਤੋਂ 2% ਵੱਧ ਨਿਕਲਦੀ ਹੈ। ਸਬ ਪਾਸੇ ਤੋ ਆਮਦਨ ਹੁੰਦੀ ਰਹਿੰਦੀ ਹੈ। ਅਗਲੀ ਨਿੱਖਰ ਕੇ ਰਹਿੰਦੀ ਹੈ।

        ਕਈ ਔਰਤਾਂ ਲੋਕਾਂ ਅੱਗੇ ਹੀ ਸ਼ਰਮਾ ਕੇ, ਲੋਕਾਂ ਨੂੰ ਬੁੱਧੂ ਬਣਾਈ ਜਾਂਦੀਆਂ ਹਨ। ਬੱਚੇ ਤਾਂ ਪਾਲਨੇ ਹੀ ਹਨ। ਜੇ ਸਿਰ ਉੱਤੇ ਖ਼ਸਮ ਨਹੀਂ ਹੈ। ਬੱਚੇ ਤਾਂ ਲੋਕ ਪਾਲਨਗੇ? ਫਿਤ ਤਾਂ ਲੋਕ ਹੀ ਖ਼ਸਮ ਬਣਨਗੇ। ਜੇ ਔਰਤ ਹੋਰ ਖ਼ਸਮ ਕਰ ਲਵੇ। ਤਾਂ ਲੋਕਾਂ ਨੂੰ ਇਤਰਾਜ਼ ਹੁੰਦਾ ਹੈ। ਲੋਕਾਂ ਦੇ ਮਾਲ ਉੱਤੇ ਕੋਈ ਹੋਰ ਕਬਜ਼ਾ ਕਿਵੇਂ ਕਰ ਸਕਦਾ ਹੈ? ਲੋਕ ਫਿਰ ਭਗਵੰਤ ਮਾਨ ਵਾਲੀ ਗੱਲ ਕਰਦੇ ਹਨ। ਬਈ ਜੇ ਤੈਨੂੰ ਕੋਈ ਹੋਰ ਵਿਆਹ ਕੇ ਲੈ ਗਿਆ। ਉਸ ਨੂੰ ਉਜਾੜ ਦੇਵਾਂਗੇ। ਲਾੜਾ ਕੁੱਟ ਦੇਵਾਗੇ। ਸੁਖਵਿੰਦਰ ਹੁਣ ਲੋਕਾਂ ਦੀ ਸਾਂਝੀ ਰੰਨ ਸੀ। ਗੁਆਂਢਣਾਂ ਉਸ ਤੋਂ ਪਾਸਾ ਵਟਦੀਆਂ ਸਨ। ਗੁਆਂਢਣਾਂ ਨੂੰ ਪਤਾ ਸੀ। ਖੁੱਲ੍ਹੇ ਦਰ ਦੇਖ ਕੇ, ਐਰਾ-ਗ਼ੈਰਾ ਅੰਦਰ ਵੜ ਜਾਂਦਾ ਸੀ। ਪੈਸੇ-ਪੈਸੇ, ਨਾਲ ਸੌ ਬਣ ਜਾਂਦਾ ਹੈ। ਜੋਤ ਦੇ ਘਰ ਵੀ ਧੰਨ ਤੇ ਰਿਜ਼ਕ ਖੁੱਲ੍ਹਾ ਹੋ ਗਿਆ ਸੀ। ਇਹ ਦੁਬਈ, ਕੈਨੇਡਾ, ਅਮਰੀਕਾ ਪਬਲਿਕ ਦੇ ਨੋਟਾਂ ਨਾਲ ਜਹਾਜ਼ ਵਿੱਚ ਉਡਾਰੀਆਂ ਮਾਰਦਾ ਹੈ। ਲੋਕਾਂ ਦੇ ਮਾਲ ਉੱਤੇ ਐਸ਼ ਕਰਦਾ ਹੈ। ਮਾਸੀ, ਆਂਟੀ ਬਣਾ ਕੇ ਰੋ ਕੇ ਹਰ ਕਿਸੇ ਤੋਂ ਪੈਸੇ ਮੰਗ ਲੈਂਦਾ ਸੀ। ਚਾਰ ਬੰਦਿਆਂ ਵਿੱਚੋਂ ਕੋਈ ਇਕ ਤਾਂ ਰਹਿਮ ਦਿਲ ਭੀਖ ਦੇ ਹੀ ਦਿੰਦਾ ਹੈ। ਕੋਸ਼ਿਸ਼ ਕਰੋਂ, ਲੋਕ ਬਹੁਤ ਦਾਨੀ ਹਨ।

        ਟਰੱਕਾਂ ਦੀ ਟਰਾਂਸਪੋਰਟ ਦਾ ਤੇ ਜੋਤ ਦਾ ਮਾਲਕ ਸਿਕੰਦਰ ਇੰਡੀਆ ਗਿਆ ਸੀ। ਕਈ ਤਾਂ ਉਸ ਦੀ ਜੀਨ ਦੇਖ ਕੇ ਹੀ ਕੈਨੇਡਾ ਦੀ ਪ੍ਰਸੰਸਾ ਕਰੀ ਜਾਂਦੇ ਸੀ। ਜੀਨ ਭਾਵੇਂ ਇੰਡੀਆ ਦੀ ਹੀ ਬਣੀ ਹੋਈ ਸੀ। ਵੈਸੇ ਜੀਨ ਵੀ ਹਰ ਬੰਦੇ ਦੇ ਪਾਈ ਨਹੀਂ ਸਜਦੀ। ਜਿਸ ਦੇ ਲੱਕ ਤੇ ਠਹਿਰੂ ਉਹੀ`ਪਵੇਗਾ। ਕੈਨੇਡੀਅਨ ਸਿਕੰਦਰ ਤਾਂ ਚਾਹੇ ਪੁੱਠਾ ਪਜਾਮਾ ਵੀ ਪਾ ਲਵੇ। ਉਹੀ ਫੈਸ਼ਨ ਕਿਹਾ ਜਾਂਦਾ ਹੈ। ਕਿਸੇ ਨੇ ਇਹ ਨਹੀਂ ਕਹਿਣਾ, “ ਇਸ ਨੂੰ ਸਿੱਧਾ ਕਰਕੇ ਪਾ ਲੈ। “  ਬਾਤ ਤਾਂ ਪੈਸੇ ਦੀ ਹੈ। ਕੈਨੇਡਾ ਦੇ ਲੱਗੇ ਲੇਬਲ ਦੀ ਹੈ। ਕੈਨੇਡਾ ਵਿੱਚ ਹਰ ਤਰਾਂ ਦਾ ਪਾਟਿਆਂ ਕੱਪੜਾ ਪਾਇਆ ਵੀ ਫ਼ੈਸ਼ਨ ਬਣ ਜਾਂਦਾ ਹੈ। ਸਿਕੰਦਰ ਪਿੰਡਾਂ ਵਿਚੋਂ ਹੋਰ ਡਰਾਈਵਰ ਲੈਣ ਲਈ ਗਿਆ ਸੀ। ਬਾਹਰਲੇ ਦੇਸਾਂ ਵਿੱਚ ਆਉਣ ਲਈ ਨੌਜਵਾਨ ਮੁੰਡੇਕੁੜੀਆਂ ਵੀ ਡਰਾਈਵਰੀ ਮਜ਼ਦੂਰੀ ਕਰਨ ਨੂੰ ਤਿਆਰ ਹਨ। ਮਾਂ ਦੇ ਹੁੰਦਿਆਂ, ਘਰ ਚਾਹੇ ਰੋਟੀ ਤਵੇ ਤੇ ਨਾਂ ਪਾਉਣੀ ਆਉਂਦੀ ਹੋਵੇ। ਸਿਕੰਦਰ ਵੀ ਜੋਤ ਦਾ ਹੀ ਗੁਰੂ ਸੀ। ਚੁਟਕੀ ਮਾਰਨ ਜਿੰਨਾ ਸਮਾਂ, ਔਰਤ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਲਗਾਉਂਦਾ ਸੀ। ਇਸ ਨੇ ਸੋਚਿਆ, ਜੋਤ ਦੇ ਘਰ ਮਾਂ ਤੇ ਉਸ ਦੀ ਪਤਨੀ ਹੀ ਹਨ। ਗੇੜਾ ਤਾਂ ਮਾਰਨਾ ਚਾਹੀਦਾ ਹੈ। ਸਿਕੰਦਰ ਦੇ ਆਉਣ ਦੀ ਬੂੜੀਆਂ ਨੂੰ ਪੂਰੀ ਬਿੜਕ ਸੀ। ਉਹ ਬਠਿੰਡੇ ਕਿਸੇ ਕੰਮ ਗਿਆ ਸੀ। ਅਸਲ ਵਿੱਚ ਬਠਿੰਡੇ ਦੇ ਨੌਜਵਾਨ ਮੁੰਡੇ ਕੁੜੀਆਂ ਦੇ ਹੁਸਨ ਉੱਤੇ ਗਾਣੇ ਬੜੇ ਲਿਖੇ ਜਾ ਰਹੇ ਸਨ। ਉਸ ਨੇ ਸੋਚਿਆ, ਮਾੜਾ ਮੋਟਾ ਰੰਗ ਤਾਂ ਨਾਲ ਵਾਲੇ ਪਿੰਡ ਵਿੱਚ ਵੀ ਚੜ੍ਹ ਗਿਆ ਹੋਣਾ ਹੈ। ਸਿਕੰਦਰ ਵੀ ਹੁਸਨ ਦਾ ਪੁਰਾਣਾਂ ਸ਼ਿਕਾਰੀ ਸੀ। ਇਹ ਕਵੀ ਨਿਰਮਲ ਤੋਂ ਵੀ ਦੋ ਉਂਗਲਾਂ ਉੱਚਾ ਨੌਜਵਾਨ ਸੀ। ਸਰੀਰ ਤੋਂ ਬੜਾ ਫਬਦਾ ਸੀ। ਬੰਦਾ ਉਸ ਵੱਲ ਦੇਖਦਾ ਹੀ ਰਹਿ ਜਾਂਦਾ ਸੀ। ਉਸ ਦੇ ਦਰਸ਼ਨ ਕਰਕੇ ਹੀ ਭੁੱਖ ਲਹਿੰਦੀ ਸੀ। ਕੈਨੇਡਾ ਦੀ ਖ਼ੁਰਾਕ ਦਾ ਕਮਾਲ ਸੀ। ਰੰਗ ਸੇਬ ਵਰਗਾ ਲਾਲ ਸੀ। ਅੱਖਾਂ ਵਿੱਚ ਅੰਗਿਆਰਾਂ ਵਰਗਾ ਸੇਕ ਸੀ।

         ਕਾਰ ਦੱਰਾ ਮੂਹਰੇ ਆ ਕੇ ਰੁਕੀ, ਤਾਂ ਜੋਤ ਦੀਆਂ ਦੋ ਕੁੜੀਆਂ ਭੱਜ ਕੇ ਦਰਾਂ ਮੂਹਰੇ ਆ ਗਈਆਂ। ਮਗਰ ਹੀ ਸੁਖਵਿੰਦਰ ਵੀ ਆ ਗਈ। ਉਹ ਕਈ ਦਿਨਾਂ ਤੋਂ ਵਿੜਕਾਂ ਲੈ ਰਹੀ ਸੀ। ਉਸ ਦੇ ਮੁੰਡੇ ਗੁਰਜੋਤ ਨੇ, ਜੈਸਾ ਸਿਕੰਦਰ ਦਾ ਹੁਲੀਆ ਦੱਸਿਆ ਸੀ। ਵੈਸਾ ਹੀ ਜਵਾਨ ਮਰਦ ਕਾਰ ਵਿੱਚੋਂ ਬਾਹਰ ਆਇਆ। ਉਹ ਉਨ੍ਹਾਂ ਦੇ ਘਰ ਜਾ ਕੇ ਵੜ ਗਿਆ। ਸਿਕੰਦਰ ਨੇ ਜਦੋਂ ਜੋਤ ਦੀਆਂ ਗੱਲਾਂ ਸ਼ੁਰੂ ਕੀਤੀਆਂ। ਫਿਰ ਤਾਂ ਪੱਕਾ ਪਤਾ ਲੱਗ ਗਿਆ। ਬਈ ਇਹੀ ਸਿਕੰਦਰ ਟਰੱਕਾਂ ਦਾ ਮਾਲਕ ਹੈ। ਸੁਖਵਿੰਦਰ ਉਸ ਨੂੰ ਕੈਨੇਡਾ ਦੇ ਡਾਲਰਾਂ ਨਾਲ ਬਣੇ ਕਮਰੇ ਵਿੱਚ ਲੈ ਗਈ। ਉਸ ਨੂੰ ਸਾਰੇ ਕਮਰੇ ਵਿੱਚ ਗੇੜਾ ਕਢਾ ਕੇ, ਅਟੈਚਡ ਬਾਥਰੂਮ ਦਿਖਾਇਆ। ਉਸ ਨੇ 42 ਇੰਚਜ਼ ਟੀ ਵੀ ਦਾ ਬਟਨ ਆਨ ਕਰ ਦਿੱਤਾ। ਸਿਕੰਦਰ ਨੇ ਕਿਹਾ, “ ਟੀਵੀ ਦਾ ਮਸਾਂ ਖਹਿੜਾ ਛੁੱਟਾਂ ਹੈ। ਕੈਨੇਡਾ ਵਿੱਚ ਟੀਵੀ ਦੇਖਣ ਤੋਂ ਬਗੈਰ ਹੋਰ ਕੋਈ ਮਨ ਪਰਚਾਵਾ ਨਹੀਂ ਹੈ। ਮੈਂ ਤਾਂ ਤੁਹਾਡੀਆਂ ਗੱਲਾਂ ਸੁਣਨ ਆਇਆ ਹਾਂ। “ ਸਿਕੰਦਰ ਨੇ ਆਪਣੀ ਜੇਬ ਵਿਚੋਂ ਕੱਢ ਕੇ, 50 ਹਜ਼ਾਰ ਰੁਪਏ ਦੇ ਨੋਟ ਸੁਖਵਿੰਦਰ ਦੇ ਹੱਥਾਂ ਉੱਤੇ ਰੱਖ ਕੇ, ਉਸ ਦੇ ਦੇਂਨੇ ਹੱਥ ਘੁੱਟ ਲਏ। ਨੋਟ ਦੇਖ ਤੇ ਸਿਕੰਦਰ ਦੀ ਛੂਹ ਨਾਲ ਉਹ ਝੱਲੀ ਜਿਹੀ ਹੋ ਗਈ। ਉਸ ਨੇ ਸਿਕੰਦਰ ਦੇ ਨਾਲ ਸੋਫ਼ੇ ਉੱਤੇ ਬੈਠਦੀ ਨੇ ਕਿਹਾ, “ ਇਹ ਵੀ ਤੁਹਾਡੀ ਮਿਹਰਬਾਨੀ ਨਾਲ ਘਰ ਪਾਇਆ ਹੈ। ਤੁਹਾਡੀ ਮਦਦ ਨਾਲ ਸਾਡੇ ਘਰ ਦੀ ਦਾਲ ਰੋਟੀ ਚੱਲਦੀ ਹੈ। “

         ਸਿਕੰਦਰ ਦੀ ਨਿਗ੍ਹਾ ਘਰ ਦੇ ਚਾਰੇ ਪਾਸੇ ਘੁੰਮ ਰਹੀ ਸੀ ਸਿਕੰਦਰ ਸੋਚੀ ਪੈ ਗਿਆ। ਜੋਤ ਨੇ ਐਨਾ ਪੈਸਾ ਕਿਥੋਂ ਭੇਜਿਆ ਹੋਵੇਗਾ? ਇੰਨਾਂ ਵੱਡਾ ਘਰ ਕਿਵੇਂ ਖੜ੍ਹਾ ਕਰ ਲਿਆ? ਕੈਨੇਡਾ ਵਿੱਚ ਜੋਤ ਨੇ ਛੇ ਮਹੀਨੇ ਤਾਂ ਕੋਈ ਕੰਮ ਦਾ ਡੱਕਾ ਦੂਹਰਾ ਨਹੀਂ ਕੀਤਾ। ਡਰਾਈਵਿੰਗ ਲਾਇਸੈਂਸ ਨਹੀਂ ਮਿਲਿਆ ਸੀ। ਟਰੱਕ ਤੇ ਜਾਂਦੇ ਨੂੰ ਮਸਾਂ ਮਹੀਨਾ ਇੱਕ ਹੋਇਆ। ਮੈਂ ਛੇ ਮਹੀਨਿਆਂ ਵਿੱਚ ਦੁਆਨੀ ਇੱਕ ਨਹੀਂ ਦਿੱਤੀ। ਇਹ ਹੋਰ ਕੀਹਦੀ ਮਿਹਰਬਾਨੀ ਹੋ ਗਈ? ਉਸ ਨੂੰ ਯਾਦ ਆਉਣ ਲੱਗਾ। ਲੋਕ ਦੇ ਜੋ ਉਲਾਂਭੇ ਮੈਨੂੰ ਆਉਂਦੇ ਸਨ। ਕੋਈ ਕਹਿੰਦਾ ਸੀ, “ ਤੇਰਾ ਡਰਾਈਵਰ ਮੰਗ ਕੇ, 3000 ਹਜ਼ਾਰ ਡਾਲਰ ਲੈ ਗਿਆ। “ ਐਡਮਿੰਟਨ ਵਾਲੇ ਬਲਦੇਵ ਨੇ ਕਈ ਬਾਰ ਕਿਹਾ ਸੀ, “ ਸਿਕੰਦਰ ਤੇਰਾ ਡਰਾਈਵਰ ਘਰ ਦਾ ਕਿਰਾਇਆ ਤੇ ਹੋਰ ਰੂਮ-ਮੇਟ ਦੇ ਖਾਣ-ਪੀਣ ਦੇ ਪੈਸੇ ਵੀ ਨਹੀਂ ਦਿੰਦਾ। ਹਰ ਮਹੀਨੇ ਦਾ 700 ਡਾਲਰ ਖ਼ਰਚਾ ਹੈ। ਛੇ ਮਹੀਨਿਆਂ ਦਾ 4200 ਡਾਲਰ ਬਣ ਗਿਆ ਹੈ। ਨਾਲ ਵਾਲੇ ਰੂਮ-ਮੇਟ ਦਾ ਸਮਾਨ ਚੱਕ-ਚੱਕ ਖਾਈ ਜਾਂਦਾ ਹੈ। ਹਰ ਰੋਜ਼ 2 ਲੀਟਰ ਸ਼ਰਾਬ ਦੀ ਬੋਤਲ ਪੀ ਜਾਂਦਾ ਹੈ।  ਕਈ ਔਰਤਾਂ ਦੇ ਵੀ ਮੈਨੂੰ ਫ਼ੋਨ ਆਉਂਦੇ ਰਹੇ ਹਨ। ਕਦੇ ਮਾਂ ਨੂੰ ਬਿਮਾਰ ਬਣਾਂ ਦਿੰਦਾ ਹੈ। ਕਦੇ ਭਰਾ ਨੂੰ ਬੇਰੁਜ਼ਗਾਰ ਦੱਸਦਾ ਹੈ। ਕਈ ਔਰਤਾਂ ਨੂੰ ਵੀ ਲੁੱਟ-ਲੁੱਟ ਕੇ ਡਾਲਰ ਖਾ ਗਿਆ ਹੈ। ਕੋਈ ਘਰ ਫੇਸਬੁੱਕ ਦੀ ਜਾਣ-ਪਛਾਣ ਵਾਲੀਆਂ ਔਰਤਾਂ ਦਾ ਰੋਟੀਆਂ ਖਾਣ ਨੂੰ ਨਹੀਂ ਛੱਡਿਆ। ਛੁੱਟੜ ਰੰਨ ਵਾਂਗ ਹਰ ਇੱਕ ਦੇ ਘਰ ਝੋਲਾ ਚੱਕੀ ਫਿਰਦਾ ਹੈ। ਜਿੰਨੀ ਇਸ ਨੇ ਮੇਰੀ ਬਦਨਾਮੀ ਕਰਾਈ ਹੈ। ਹੋਰ ਸੌ ਡਰਾਈਵਰਾਂ ਵਿੱਚੋਂ ਕਿਸੇ ਨੇ ਨਹੀਂ ਕਰਾਈ। ਐਸੇ ਬੰਦੇ ਦੇ ਘਰ ਵਿੱਚ ਜੇ ਮੈਂ ਵੀ ਵਗਦੀ ਗੰਗਾ ਵਿੱਚ ਹੱਥ ਧੋ ਲਾ, ਮੇਰੇ ਨਾਲ ਕੀ ਫ਼ਰਕ ਪੈਂਦਾ ਹੈ? ਉਸ ਦੀ ਸੋਚ ਟੁੱਟ ਗਈ।

         “ ਸੁਖਵਿੰਦਰ ਨੇ ਗੱਲ ਚਾਲੂ ਰੱਖੀ, ਉਸ ਨੂੰ ਕਿਹਾ, “  ਜੀ ਜੋਤ ਨੇ ਦੱਸਿਆ, ਤੁਸੀਂ ਉਸ ਨੂੰ ਬਾਪ ਵਾਂਗ ਆਸਰਾ ਦਿੱਤਾ ਹੈ। ਸਾਡੇ ਲਈ ਤਾਂ ਤੁਸੀਂ ਹੀ ਜੋਤ ਤੇ ਸਾਡੇ ਮਾਲਕ ਤੇ ਰੱਬ ਹੋ। “ ਸਿਆਲਾਂ ਦੀ ਰੁੱਤ ਦੀਆਂ ਕਣੀਆਂ ਪੈਣ ਲੱਗ ਗਈਆਂ ਸਨ। ਸੂਰਜ ਨਾਂ ਨਿਕਲਣ ਕਰਕੇ, ਜਿਸ ਨਾਲ ਠੰਢ ਹੋਰ ਉੱਤਰ ਆਈ ਸੀ। ਜੋਤ ਦੀ ਘਰਵਾਲੀ ਜੱਸੀ ਚਾਹ ਲੈ ਕੇ ਆ ਗਈ ਸੀ। ਉਹ ਟੇਬਲ ਉੱਤੇ ਚਾਹ ਰੱਖ ਕੇ ਮੁੜਨ ਲੱਗੀ ਸੀ। ਸਿਕੰਦਰ ਨੇ ਕਿਹਾ, “ ਮੈਂ ਚਾਹ ਨਹੀਂ ਪੀਂਦਾ। ਤੁਸੀਂ ਵੀ ਬੈਠ ਜਾਵੋ। ਇਹ ਚਾਹ ਤੁਸੀਂ ਹੀ ਪੀ ਲਵੋ। ਕੀ ਤੁਸੀਂ ਜੋਤ ਦੀ ਸੁੱਖ-ਸਾਂਦ ਨਹੀਂ ਪੁੱਛਣੀ? “ ਉਸ ਨੇ ਕਿਹਾ, “  ਉਸ ਨੂੰ ਸੁਨੇਹਾ ਦੇ ਦਿਉ, ਜਿੰਨੀ ਦੇਰ ਕੈਨੇਡਾ ਦੀ ਪੱਕੀ ਮੋਹਰ ਨਹੀਂ ਲੱਗਦੀ। ਉੱਥੇ ਹੀ ਰਹੇ। ਸਾਨੂੰ ਹਰ ਮਹੀਨੇ ਹੋਰ ਪੈਸੇ ਭੇਜ ਦਿਆਂ ਕਰੇ। “ ਸੁਖਵਿੰਦਰ ਨੇ ਉਸ ਨੂੰ ਚੁੱਪ ਕਰਾਉਣ ਲਈ ਕਿਹਾ, “  ਕੈਨੇਡਾ ਵਾਲੇ ਚਾਹ ਨਹੀਂ ਪੀਂਦੇ। ਇਹ ਤਾਂ ਵਿਸਕੀ ਪੀਂਦੇ ਹਨ। ਆਪਣਾ ਜੋਤ ਕਿਹੜਾ ਆਥਣ ਸਮੇਂ ਚਾਹ ਪੀਂਦਾ ਹੈ? “ ਉਸ ਨੇ ਅਲਮਾਰੀ ਵਿੱਚੋਂ ਵਿਸਕੀ ਦੀ ਬੋਤਲ ਤੇ ਗਲਾਸ ਕੱਢ ਕੇ, ਸਿਕੰਦਰ ਅੱਗੇ ਰੱਖ ਦਿੱਤੇ। ਪਾਣੀ ਲਿਆਉਣ ਨੂੰ ਛੋਟੀ ਕੁੜੀ ਨੂੰ ਕਹਿ ਦਿੱਤਾ। ਸਿਕੰਦਰ ਨੇ ਕਿਹਾ, “  ਜੋਤ ਨੇ ਪਿੰਡ ਕੀ ਕਰਨ ਆਉਣਾ ਹੈ? ਹੁਣ ਤਾਂ ਤੁਸੀਂ ਵੀ ਆਪਦੀ ਤਿਆਰੀ ਖਿੱਚ ਕੇ ਰੱਖੋ। “ ਉਸ ਨੇ ਗੱਲ ਕਰਕੇ, ਦੋਨਾਂ ਵੱਲ ਦੇਖਿਆ। ਜੱਸੀ ਤੇ ਸੁਖਵਿੰਦਰ ਨਾਲ ਬਾਰੀ-ਬਾਰੀ ਅੱਖਾਂ ਮਿਲਾਈਆਂ। ਸਿਕੰਦਰ ਨੂੰ ਤਿੰਨ ਬੋਤਲਾਂ ਭਰੀਆਂ ਹੋਈਆਂ ਦਿਸ ਰਹੀਆਂ ਸਨ। ਇੱਕ ਬਾਰ ਤਾਂ ਉਸ ਦਾ ਮਨ ਕੀਤਾ ਕਹਿ ਦੇਵੇ, “ਵਿਸਕੀ ਤਾਂ ਮੈਂ ਪੀਂਦਾ ਨਹੀਂ ਹਾਂ। ਕਦੇ-ਕਦੇ ਬੀਅਰ ਲਾ ਲਈਦੀ ਹੈ। ਜੱਸੀ ਨੂੰ ਮੇਰੇ ਨਾਲ ਬਜਾਰ ਤੱਕ ਭੇਜ ਦਿਉ। ਮੈਂ ਇਹ ਇਲਾਕਾ ਨਹੀਂ ਜਾਣਦਾ। “  ਫਿਰ ਉਸ ਨੇ ਸੋਚਿਆ, ਪੱਕੀ ਸ਼ਰਾਬ ਹੀ ਪੀਂਦਾ ਹਾਂ। ਪੀਤੀ ਖਾਦੀ ਵਿੱਚ ਹਰ ਗੁਸਤਾਖ਼ੀ ਮੁਆਫ਼ ਹੁੰਦੀ ਹੈ। ਉਸ ਨੇ ਝੱਟ ਦੇ ਕੇ ਦੋ ਮੋਟੇ ਪੈੱਗ ਪਾ ਕੇ ਪੀ ਲਏ। ਸੁਖਵਿੰਦਰ ਨੇ ਲੋਹਾ ਗਰਮ ਦੇਖ ਕੇ ਕਿਹਾ, “ ਜੱਸੀ ਨੂੰ ਤਾਂ ਜੋਤ ਪੱਕਾ ਹੋ ਕੇ ਸੱਦ ਲਵੇਗਾ। ਤੁਸੀਂ ਮੇਰਾ ਕੈਨੇਡਾ ਜਾਣ ਦਾ ਪ੍ਰਬੰਧ ਕਰ ਦਿਉ। ਜੋਤ ਨੂੰ ਰੋਟੀ-ਟੁੱਕ ਦਾ ਔਖਾ ਹੁੰਦਾ ਹੋਵੇਗਾ। “  ਸਿਕੰਦਰ ਨੂੰ ਪੀਤੀ ਦਾ ਸਰੂਰ ਹੋਣ ਲੱਗ ਗਿਆ। ਉਸ ਨੇ ਕਿਹਾ,  “ ਉਹ ਤਾਂ ਮੈਂ ਕੈਨੇਡਾ ਜਾਣ ਦਾ ਤੁਹਾਡਾ ਸਾਰਾ ਪ੍ਰਬੰਧ, ਸਬ ਕੁੱਝ ਕਰ ਸਕਦਾ ਹਾਂ। ਤੇਰਾ ਮੁੰਡਾ ਜੋਤ ਬੜਾ ਪੱਟੂ ਹੈ। ਜੱਸੀ ਗ਼ੁੱਸਾ ਨਾਂ ਕਰੀ। ਉਹ ਫੇਸਬੁੱਕ ਦੀਆਂ ਕੈਨੇਡਾ ਦੀਆਂ ਬਹੁਤੀਆਂ ਜ਼ਨਾਨੀਆਂ ਨੂੰ ਆਂਟੀ-ਆਂਟੀ ਕਰਕੇ ਹੀ ਕੰਜਰ ਪਤਾ ਨਹੀਂ ਕੀ ਜਾਦੂ ਕਰਦਾ ਹੈ। ਸਪੋਲੀਏ ਵਾਂਗ ਲਿਪਟ ਜਾਂਦਾ ਹੈ।

ਸਤਵਿੰਦਰ ਕੌਰ ਸੱਤੀ

(ਕੈਲਗਰੀ) ਕੈਨੇਡਾ

satwinder_7@hotmail.com

print
Share Button
Print Friendly, PDF & Email

Leave a Reply

Your email address will not be published. Required fields are marked *