ਬੱਸ ਦੀ ਲਪੇਟ ਚ’ ਆਉਣ ਨਾਲ ਪ੍ਰਵਾਸੀ ਮਜਦੂਰ ਦੀ ਹੋਈ ਮੋਤ

ss1

ਬੱਸ ਦੀ ਲਪੇਟ ਚ’ ਆਉਣ ਨਾਲ ਪ੍ਰਵਾਸੀ ਮਜਦੂਰ ਦੀ ਹੋਈ ਮੋਤ
ਇੱਕ ਲੜਕੀ ਸਮੇਤ ਤਿੰਨ ਗੰਭੀਰ ਜਖਮੀ

2-november-accident-photoਸ੍ਰੀ ਅਨੰਦਪੁਰ ਸਾਹਿਬ, 2 ਨਵੰਬਰ ( ਦਵਿੰਦਰਪਾਲ ਸਿੰਘ/ਅੰਕੁਸ਼ ): ਸ੍ਰੀ ਅਨੰਦਪੁਰ ਸਾਹਿਬ – ਨੰਗਲ ਮੁੱਖ ਮਾਰਗ ਤੇ ਪੈਂਦੇ ਚਰਨ ਗੰਗਾ ਪੁਲ ਤੇ ਅੱਜ ਸਵੇਰੇ ਇੱਕ ਪ੍ਰਾਈਵੇਟ ਬੱਸ ਦੀ ਲਪੇਟ ਚ’ ਆਉਣ ਨਾਲ ਇੱਕ ਪ੍ਰਵਾਸੀ ਮਜਦੂਰ ਦੀ ਮੋਤ ਹੋਣ ਅਤੇ ਇੱਕ ਲੜਕੀ ਸਮੇਤ ਤਿੰਨ ਜਣਿਆਂ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪੁਲਿਸ ਚੋਂਕੀ ਦੇ ਮੁਲਾਜਮ ਜੁਝਾਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਿਕ ਨੰਗਲ ਤੋਂ ਪਟਿਆਲਾ ਜਾ ਰਹੀ ਖੱਟੜਾ ਕੰਪਨੀ ਦੀ ਪ੍ਰਾਈਵੇਟ ਬੱਸ ਨੰਬਰ ਪੀ ਬੀ 11 ਏ ਵਾਈ- 9755 ਨੇ ਅੱਜ ਸਵੇਰੇ ਚਰਨ ਗੰਗਾ ਪੁਲ ਤੇ ਕਈ ਵਿਅਕਤੀਆਂ ਨੂੰ ਆਪਣੀ ਲਪੇਟ ਚ’ ਲੈ ਲਿਆ । ਇਸ ਦੋਰਾਨ ਸਾਈਕਲ ਤੇ ਜਾ ਰਹੇ ਦੋ ਪ੍ਰਵਾਸੀ ਮਜਦੂਰ , ਮੋਟਰ ਸਾਈਕਲ ਤੇ ਜਾ ਰਿਹਾ ਨਾਲ ਲੱਗਦੇ ਪਿੰਡ ਅਗੰਮਪੁਰ ਦਾ ਵਾਸੀ ਪਰਮਜੀਤ ਸਿੰਘ ਅਤੇ ਐਕਟਿਵਾ ਸਵਾਰ ਪਿੰਡ ਬਾਸੋਵਾਲ ਦੀ ਰਹਿਣ ਵਾਲੀ ਲੜਕੀ ਸਤਵਿੰਦਰ ਕੋਰ ਪੁੱਤਰੀ ਜਗਤਾਰ ਸਿੰਘ ਬੱਸ ਦੀ ਲਪੇਟ ਚ’ ਆ ਗਏ । ਇਸ ਦੋਰਾਨ ਇੱਕ ਪ੍ਰਵਾਸੀ ਮਜਦੂਰ ਲਲਿਤ ਕੁਮਾਰ ਪੁੱਤਰ ਬਲਦੇਵ ਕੁਮਾਰ ਵਾਸੀ ਜਿਲਾਂ ਕਟਿਹਾਰ (ਬਿਹਾਰ) ਦੀ ਜਿੱਥੇ ਮੋਤ ਹੋ ਗਈ , ਉੱਥੇ ਹੀ ਦੂਸਰਾ ਪ੍ਰਵਾਸੀ ਮਜਦੂਰ , ਅਗੰਮਪੁਰ ਵਾਸੀ ਪਰਮਜੀਤ ਅਤੇ ਐਕਟਿਵਾ ਸਵਾਰ ਲੜਕੀ ਸਤਵਿੰਦਰ ਕੋਰ ਗੰਭੀਰ ਜਖਮੀ ਹੋ ਗਏ , ਜਿਨਾਂ ਨੁੰ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਹੈ । ਪੁਲਿਸ ਨੇ ਪਰਚਾ ਦਰਜ ਕਰਕੇ ਬੱਸ ਨੁੰ ਆਪਣੇ ਕਬਜੇ ਚ’ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਸੀ ।

ਐਕਸੀਡੈਂਟ ਲਈ ਮਿੱਤਲ ਦਾ ਅੜਿਅਲ ਵਤੀਰਾ ਜਿੰਮੇਵਾਰ: ਮਹਿੰਦਰ ਸਿੰਘ ਵਾਲੀਆ
walia-mahinder-singhਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਇਸ ਭਿਆਨਕ ਐਕਸੀਡੈਂਟ ਬਾਰੇ ਨਗਰ ਕੌਂਸਲ ਦੇ ਪ੍ਰਧਾਨ ਮਹਿੰਦਰ ਸਿੰਘ ਵਾਲੀਆ ਨੇ ਸਪੱਸ਼ਟ ਤੋਰ ਤੇ ਕਿਹਾ ਕਿ ਇਸ ਲਈ ਹਲਕੇ ਦੇ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਜਿੰਮੇਵਾਰ ਹਨ। ਉਨਾਂ ਕਿਹਾ ਕਿ ਮਿੱਤਲ ਦੇ ਅੜਿਅਲ ਵਤੀਰੇ ਕਾਰਨ ਮਜਾਰਾ-ਸ਼੍ਰੀ ਅਨੰਦਪੁਰ ਸਾਹਿਬ ਸੜਕ ਨਹੀ ਬਣ ਸਕੀ। ਜੇਕਰ ਮਜਾਰਾ ਦੀ ਸੜਕ ਬਣੀ ਹੁੰਦੀ ਤਾਂ ਮੇਨ ਸੜਕ ਤੇ ਏਨਾ ਰਸ਼ ਨਾ ਹੁੰਦਾ ਤੇ ਨਾ ਇਥੇ ਐਕਸੀਡੈਂਟ ਹੁੰਦਾ। ਵਾਲੀਆ ਨੇ ਕਿਹਾ ਕਿ ਮਜਾਰਾ ਸੜਕ ਬਨਣ ਨਾਲ ਆਮ ਲੋਕਾਂ ਨੂੰ ਆਉਣਾ ਜਾਣਾ ਸੋਖਾ ਹੋ ਜਾਣਾ ਸੀ। ਪਰ ਅਫਸੋਸ ਮੰਤਰੀ ਸਾਹਿਬ ਨੇ ਪੈਸੇ ਮਨਜੂਰ ਹੋਣ ਦੇ ਬਾਵਜੂਦ ਸੜਕ ਦਾ ਨਿਰਮਾਣ ਨਾ ਹੋਣ ਦਿਤਾ ਤੇ ਅੱਜ ਇਕ ਪ੍ਰਵਾਸੀ ਨੂੰ ਆਪਣੀ ਜਾਨ ਤੋ ਹੱਥ ਧੋੇਣੇ ਪੈ ਗਏ।

print
Share Button
Print Friendly, PDF & Email