ਸਥਾਨਕ ਗੁਰਮਤਿ ਭਵਨ ਵਿਖੇ ਅੱਖਾਂ ਦਾ ਫਰੀ ਕੈਂਪ 6 ਨੂੰ

ss1

ਸਥਾਨਕ ਗੁਰਮਤਿ ਭਵਨ ਵਿਖੇ ਅੱਖਾਂ ਦਾ ਫਰੀ ਕੈਂਪ 6 ਨੂੰ

ਮੁੱਲਾਂਪੁਰ ਦਾਖਾ 2 ਨਵਬੰਰ (ਮਲਕੀਤ ਸਿੰਘ) ਢੱਟ ਫਾਊਡੇਸ਼ਨ ਕਨੇਡਾ ਵੱਲੋਂ ਗੁਰੂ ਨਾਨਕ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਅੱਖਾਂ ਦਾ ਫਰੀ ਕੈਂਪ 6 ਨਵੰਬਰ ਦਿਨ ਐਤਵਾਰ ਨੂੰ ਗੁਰਮਤਿ ਭਵਨ ਮੁੱਲਾਂਪੁਰ ਦਾਖਾ ਵਿਖੇ ਲੱਗ ਰਿਹਾ ਹੈ।

         ਡਾ. ਅਮਰਪ੍ਰੀਤ ਸਿੰਘ ਦਿਉਲ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ 6 ਨਵਬੰਰ ਨੂੰ ਸਵੇਰੇ ਅੱਠ ਵਜੇ ਤੋਂ ਇੱਕ ਵਜੇ ਤੱਕ ਅੱਖਾਂ ਦਾ ਮੁਆਇਨਾ ਕੀਤਾ ਜਾਵੇਗਾ। ਹਰ ਮਰੀਜ ਨੂੰ ਲੋੜ ਅਨੁਸਾਰ ਦਵਾਈਆ ਦਿੱਤੀਆ ਜਾਣਗੀਆ। ਅਪ੍ਰੇਸ਼ਨ ਕਰਵਾਉਣ ਵਾਲੇ ਮਰੀਜ ਨੂੰ ਚਾਹੀਦਾ ਹੈ ਕਿ ਉਹ ਕੇਸੀ ਇਸ਼ਨਾਨ ਕਰਕੇ ਬਿਸਤਰਾ ਅਤੇ ਲੋੜੀਂਦਾ ਸਮਾਨ ਲੈ ਕੇ ਆਉਣ। ਉਨਾਂ ਕਿਹਾ ਕਿ ਅਪ੍ਰੇਸ਼ਨ ਕਰਵਾਉਣ ਵਾਲੇ ਮਰੀਜਾਂ ਲਈ ਮੰਜਾਂ, ਰਿਹਾਇਸ਼, ਭੋਜਨ ਦਵਾਈਆ ਅਤੇ ਐਨਕਾਂ ਦਾ ਪ੍ਰਬੰਧ ਟਰੱਸਟ ਵੱਲੋਂ ਕੀਤਾ ਜਾਵੇਗਾ। ਸੰਪਰਕ 01624-234892, 0161-2881001 ਕੀਤਾ ਜਾ ਸਕਦਾ ਹੈ।

print
Share Button
Print Friendly, PDF & Email