ਅਮਿਤ ਰਤਨ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ss1

ਅਮਿਤ ਰਤਨ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

img-0011ਪਾਤੜ੍ਹਾਂ 02 ਨਵੰਬਰ (ਪੱਤਰ ਪ੍ਰੇਰਕ) : ਹਲਕਾ ਸ਼ੁਤਰਾਣਾ ਦੇ ਕਾਂਗਰਸੀ ਆਗੂ ਅਤੇ ਉੱਘੇ ਸਮਾਜ ਸੇਵਕ ਇੰਜ. ਅਮਿਤ ਰਤਨ ਨੇ ਅੱਜ ਹਲਕੇ ਦੇ ਪਿੰਡਾਂ ਅਰਨੋ, ਜੈਖਰ, ਗੁਲਜ਼ਾਰਪੁਰਾ ਠਰੂਆ, ਢਾਬੀ ਗੁੱਜਰਾਂ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ । ਪਿੰਡ ਅਰਨੋ ਵਿਖੇ ਭਾਰੀ ਗਿਣਤੀ ਵਿੱਚ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦੱਸਦਿਆਂ ਕਿਹਾ ਕਿ ਸਾਡੀ ਅਕਾਲੀ ਸਰਕਾਰ ਦੌਰਾਨ ਕੋਈ ਸੁਣਵਾਈ ਨਹੀਂ ਹੋਈ । ਸਗੋਂ ਕਈ ਪੁਰਾਣੇ ਕਾਂਗਰਸੀ ਆਗੂਆਂ ਨੇ ਵੀ ਸਾਡੀ ਸਾਰ ਨਹੀਂ ਲਈ । ਪਿੰਡ ਅਰਨੋ ਤੋਂ ਮਹਿੰਦਰ ਸਿੰਘ, ਸਤੀਸ਼ ਅਰਨੋ, ਰਾਜੀਵ ਕੁਮਾਰ, ਬਿਸ਼ੰਭਰ ਦਾਸ, ਮੇਘ ਰਾਜ, ਪਵਨ ਕੁਮਾਰ, ਕਿਸ਼ੋਰੀ ਲਾਲ, ਬਲਵੀਰ ਰਾਮ, ਰਾਮੇਸ਼ਰ, ਬੂਟਾ ਸਿੰਘ, ਸ਼ਰਨਜੀਤ ਰਾਮ ਨੇ ਕਿਹਾ ਕਿ ਇਸ ਵਾਰ ਅਸੀਂ ਹਲਕਾ ਸ਼ੁਤਰਾਣਾ ਤੋਂ ਨੌਜਵਾਨ ਚਿਹਰੇ ਦਾ ਹੀ ਸਾਥ ਦੇਵਾਂਗੇ । ਇਸ ਮੌਕੇ ਇੰਜ. ਅਮਿਤ ਰਤਨ ਨੇ ਬੋਲਦਿਆਂ ਕਿਹਾ ਕਿ ਇਸ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਲੋਕ ਉਤਾਵਲੇ ਹਨ ਅਤੇ ਕਾਂਗਰਸ ਸਰਕਾਰ ਆਉਣ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਢੁੱਕਵਾਂ ਹੱਲ ਕੱਢਿਆ ਜਾਵੇਗਾ । ਇਸ ਮੌਕੇ ਉਨ੍ਹਾਂ ਨਾਲ ਰਣਵੀਰ ਸਿੰਘ, ਮੇਜਰ ਸਿੰਘ, ਰਸ਼ਿਮ ਗਰਗ, ਆਸ਼ੂ ਜਿੰਦਲ ਆਦਿ ਹਾਜ਼ਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *