ਝੋਨੇ ਦੀ ਖਰੀਦ ਨਾ ਹੋਣ ਕਾਰਨ ਨੱਕੋ ਨੱਕ ਭਰੀਆਂ ਮਾਨਸਾ ਜਿਲ੍ਹੇ ਦੀਆਂ ਮੰਡੀਆਂ

ss1

ਝੋਨੇ ਦੀ ਖਰੀਦ ਨਾ ਹੋਣ ਕਾਰਨ ਨੱਕੋ ਨੱਕ ਭਰੀਆਂ ਮਾਨਸਾ ਜਿਲ੍ਹੇ ਦੀਆਂ ਮੰਡੀਆਂ

20161102_124200ਮਾਨਸਾ (ਜਗਦੀਸ/ਰੀਤਵਾਲ) ਮਾਨਸਾ ਜਿਲ੍ਹੇ ਦੀਆਂ ਮੰਡੀਆਂ ਵਿੱਚ ਧੀਮੀ ਗਤੀ ਦੀ ਰਫਤਾਰ ਨਾਲ ਮੰਡੀਆਂ ਵਿੱਚ ਹੋ ਰਹੀ ਬੋਲੀ ਕਾਰਨ ਕਿਸਾਨਾਂ ਦੀ ਖੱਜਲ ਖੁਆਰੀ ਵਧ ਗਈ ਹੈ ਅਤੇ ਆਈ ਕੁਦਰਤੀ ਕਰੋਪੀ ਕਾਰਨ ਜੋ ਕਿ ਕੁਝ ਦਿਨਾਂ ਤੋਂ ਪੈ ਰਹੀ ਧੁੰਦ ਕਾਰਨ ਝੋਨੇ ਦੀ ਸਿਲ ਦੇ ਵਿੱਚ ਵਾਧਾ ਕਰ ਦਿੱਤਾ ਹੈ ਅਤੇ ਜਿਸ ਕਾਰਨ ਖਰੀਦ ਘਰ ਗਈ ਹੈ ਤੇ ਖਰੀਦ ਏਜੰਸ਼ੀਆਂ ਇੰਸਪੈਕਟਰ ਆਪਣੀ ਮਰਜ਼ੀ ਦੇ ਨਾਲ ਜਾਂ ਸ਼ੈਲਰ ਮਾਲਕਾਂ ਦੇ ਕਹੇ ਤੋਂ ਝੋਨੇ ਦੀ ਬੋਲੀ ਲਾਉਂਦੇ ਹਨ। ਜਿਸ ਕਾਰਨ ਕਿਸਾਨਾਂ ਦੇ ਵਿੱਚ ਗੁੱਸਾ ਪੈਦਾ ਹੋ ਰਿਹਾ ਹੈ। ਪ੍ਰੈਸ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰੈਸ ਸਕੱਤਰ ਗੋਰਾ ਸਿੰਘ ਭੈਣੀ ਬਾਘਾ ਨੇ ਕੁਝ ਮੰਡੀਆਂ ਦਾ ਦੌਰਾ ਕਰਕੇ ਦੱਸਿਆ ਹੈ ਕਿ ਸੈਲਰ ਮਾਲਕ ਆਪਣੇ ਮੌਚਰ ਦੇ ਨਾਲ ਕਿਸਾਨਾਂ ਦੀ ਝੋਨੇ ਦੀ ਢੇਰੀ ਵਿੱਚ ਚੈਕ ਕਰਦੇ ਹਨ ਅਤੇ ਜੋ ਸਿਲ ਪਹਿਲਾਂ 1516 ਦੇ ਵਿਚਕਾਰ ਸੀ ਹੁਣ ਧੁੰਦ ਦੇ ਕਾਰਨ ਉਹੀ ਸਿਲ 1820 ਤੇ ਪਹੁੰਚ ਗਈ ਹੈ ਅਤੇ ਸੈਲਰ ਮਾਲਕ ਮਰਜ਼ੀ ਦੇ ਨਾਲ ਢੇਰੀ ਨੂੰ ਲਾਉਣ ਵਾਸਤੇ ਹਾਂ ਕਹਿੰਦੇ ਹਨ ਅਤੇ ਇੰਸਪੈਕਟਰ ਉਹੀ ਢੇਰੀ ਦੀ ਬੋਲੀ ਲਾਉਂਦਾ ਹੈ। ਇਸੇ ਤਰ੍ਹਾਂ ਹੀ ਪਿੰਡ ਭੈਣੀ ਬਾਘਾ, ਖਿਆਲਾ ਕਲਾਂ, ਬੁਰਜ ਢਿੱਲਵਾਂ, ਬੁਰਜ ਹਰੀ ਮਾਨਸਾ ਸ਼ਹਿਰ ਦੀਆਂ ਮੰਡੀਆਂ ਨੱਕੋ ਨੱਕ ਭਰੀਆਂ ਪਈਆਂ ਹਨ। ਕਿਸਾਨ ਆਗੂ ਨੇ ਕਿਹਾ ਕਿ ਖਿਆਲਾ ਦੀ ਮੰਡੀ ਵਿੱਚ ਕਈ ਕਿਸਾਨ 1010 ਦਿਨਾਂ ਤੋਂ ਆਪਣੀ ਬੋਲੀ ਦੀ ਉਡੀਕ ਵਿੱਚ ਬੈਠੇ ਹਨ ਜਿੰਨ੍ਹਾਂ ਦੀ ਦੀਵਾਲੀ ਵੀ ਮੰਡੀਆਂ ਵਿੱਚ ਹੀ ਲੰਘੀ ਹੈ। ਸਰਕਾਰ ਦਾਅਵਾ ਕਰ ਰਹੀ ਹੈ ਕਿ ਕਿਸਾਨਾਂ ਨੂੰ 24 ਘੰਟਿਆਂ ਵਿੱਚ ਫਸਲ ਦੀ ਤੁਲਾਈ ਕਰਕੇ ਉਹਨਾਂ ਨੂੰ ਪੇਮੈਂਟ ਦਿੱਤੀ ਜਾਵੇਗੀ। ਪਰ ਹਾਥੀ ਦੇ ਦੰਦ ਖਾਣ ਵਾਲੇ ਹੋਰ ਤੇ ਦਿਖਾਉਣ ਵਾਲੇ ਹੋਰ ਵਾਲੀ ਗੱਲ ਹੈ। ਅੱਜ ਵੀ ਮੰਡੀਆਂ ਵਿੱਚ ਲਗਾਤਾਰ ਝੋਨਾ ਆ ਰਿਹਾ ਹੈ ਜਿਹੜੀਆਂ ਖਰੀਦ ਏਜੰਸ਼ੀਆਂ ਸੈਲਰ ਮਾਲਕਾਂ ਤੇ ਨਿਰਭਰ ਹੋ ਕੇ ਰਹਿ ਗਈਆਂ ਹਨ ਉਥੇ ਕਿਸਾਨਾਂ ਦੀ ਮੰਡੀਆਂ ਦੇ ਵਿੱਚ ਸਮੱਸਿਆ ਵਧ ਗਈ ਹੈ। ਜਿਸ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਕਦੇ ਵੀ ਬਰਦਾਸਤ ਨਹੀਂ ਕਰੇਗੀ। ਅਗਰ ਕਿਸਾਨਾਂ ਦੀ ਸਮੱਸਿਆ ਵੱਲ ਫੌਰੀ ਧਿਆਨ ਨਾ ਦਿੱਤਾ ਗਿਆ ਤਾਂ ਜਥੇਬੰਦੀ ਤਿੱਖੇ ਸੰਘਰਸ਼ ਤੋਂ ਗੁਰੇਜ਼ ਨਹੀਂ ਕਰੇਗੀ। ਹੋਰਨਾਂ ਤੋਂ ਇਲਾਵਾ ਲਾਲ ਸਿੰਘ ਖਿਆਲਾ, ਜਰਨੈਲ ਸਿੰਘ ਖਿਆਲਾ, ਗੁਰਦੀਪ ਸਿੰਘ ਭੱਪਾ, ਭੂਰਾ ਸਿੰਘ ਖਿਆਲਾ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *