ਖੇਮਕਰਨ ਵਿਖੇ ਦਿਨ-ਦਿਹਾੜੇ ਨੌਜਵਾਨ ਦਾ ਕਤਲ

ss1

ਖੇਮਕਰਨ ਵਿਖੇ ਦਿਨ-ਦਿਹਾੜੇ ਨੌਜਵਾਨ ਦਾ ਕਤਲ

untitled-1ਤਰਨ ਤਾਰਨ / ਭਿੱਖੀਵਿੰਡ 1 ਨਵੰਬਰ  (ਹਰਜਿੰਦਰ ਸਿੰਘ ਗੋਲ੍ਹਣ)-ਸਰਹੱਦੀ ਕਸਬਾ ਖੇਮਕਰਨ ਵਿਖੇ ਦਿਨ-ਦਿਹਾੜੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿ੍ਰਤਕ ਨੌਜਵਾਨ ਦੀ ਪਹਿਚਾਣ ਅਕਬਰ (26) ਪੁੱਤਰ ਸਵ: ਅਜੀਤ ਰਾਮ ਵਾਸੀ ਮੋਹਨ ਵਸਤੀ ਖੇਮਕਰਨ ਵਜੋਂ ਹੋਈ ਹੈ। ਕਤਲ ਸੰਬੰਧੀ ਮਿ੍ਰਤਕ ਦੇ ਮਾਮਾ ਦੇਸ ਰਾਮ ਨੇ ਦੱਸਿਆ ਕਿ ਮਿ੍ਰਤਕ ਲੜਕਾ ਅਕਬਰ ਉਸਦਾ ਭਾਣਜਾ ਹੈ ਤੇ ਕੁਝ ਦਿਨ ਪਹਿਲਾਂ ਹੀ ਜਲੰਧਰ ਤੋਂ ਦਿਵਾਲੀ ਦੇ ਤਿਉਹਾਰ ਮਨਾਉਣ ਲਈ ਆਇਆ ਸੀ ਤੇ ਸਵੇਰੇ ਘਰੋਂ ਬਾਹਰ ਗਿਆ ਸੀ ਤਾਂ ਸ਼ਾਮ ਹੋਣ ਤੱਕ ਨਹੀ ਆਇਆ। ਸਾਨੂੰ ਕਿਸੇ ਨੇ ਜਾਣਕਾਰੀ ਦਿੱਤੀ ਕਿ ਅਕਬਰ ਨੂੰ ਕਤਲ ਕਰਕੇ ਲਾਸ਼ ਰੇਲਵੇ ਲਾਇਨ ਦੇ ਕੋਲ ਸੁੱਟੀ ਹੈ ਤਾਂ ਅਸੀ ਮੌਕੇ ‘ਤੇ ਪਹੰੁਚ ਕੇ ਸ਼ਨਾਖਤ ਕੀਤੀ ਤੇ ਪੁਲਿਸ ਥਾਣਾ ਖੇਮਕਰਨ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੰੁਚੇਂ ਏ.ਐਸ.ਆਈ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਨੇ ਪਹੁੰਚ ਕੇ ਜਾਣਕਾਰੀ ਹਾਸਲ ਕੀਤੀ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਤਲ ਸੰਬੰਧੀ ਮੌਕੇ ‘ਤੇ ਕੁਝ ਵੀ ਪਤਾ ਨਹੀ ਚੱਲ ਸਕਿਆ।

print
Share Button
Print Friendly, PDF & Email

Leave a Reply

Your email address will not be published. Required fields are marked *