ਪਟਾਕਿਆਂ ਦੀ ਚਿੰਗਾਰੀ ਨਾਲ ਤੂੜੀ ਵਾਲੇ ਵਰਾਂਡੇ ਨੂੰ ਅੱਗ ਲੱਗੀ

ss1

ਪਟਾਕਿਆਂ ਦੀ ਚਿੰਗਾਰੀ ਨਾਲ ਤੂੜੀ ਵਾਲੇ ਵਰਾਂਡੇ ਨੂੰ ਅੱਗ ਲੱਗੀ
20 ਟਰਾਲੀਆਂ ਤੂੜੀ ਸੜ ਕੇ ਸਵਾਹ

01mk01ਮਹਿਲ ਕਲਾਂ 1 ਨਵੰਬਰ (ਗੁਰਭਿੰਦਰ ਗੁਰੀ)- ਪਿੰਡ ਵਜੀਦਕੇ ਖੁਰਦ ਵਿਖੇ ਦੀਵਾਲ਼ੀ ਵਾਲੀ ਰਾਤ ਨੂੰ ਚੱਲ ਰਹੇ ਪਟਾਕਿਆਂ ਦੀ ਚਿੰਗਾਰੀ ਨਾਲ ਇੱਕ ਕਿਸਾਨ ਦੀ ਲੱਗਭੱਗ 20 ਟਰਾਲੀਆਂ ਤੂੜੀ ਸੜ ਗਈ ਹੈ । ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਗੁਰਦੀਪ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਵਜੀਦਕੇ ਖੁਰਦ ਨੇ ਦੱਸਿਆ ਕਿ ਦੀਵਾਲ਼ੀ ਰਾਤ ਚੱਲ ਰਹੇ ਪਟਾਕਿਆਂ ਦੀ ਚਿੰਗਾਰੀ ਉਸ ਦੇ ਤੂੜੀ ਵਾਲੇ ਵਰਾਡੇ ਅੰਦਰ ਜਾ ਡਿੱਗੀ ਜਿਸ ਨਾਲ ਤੂੜੀ ਨੂੰ ਅੱਗ ਲੱਗ ਗਈ । ਪਿੰਡ ਦੇ ਲੋਕਾ ਨੇ ਕਾਫੀ ਜਦੋਂ ਜਹਿਦ ਕਰਕੇ ਅੱਗ ਤੇ ਕਾਬੂ ਪਾਇਆ ਪਰ ਉਦੋਂ ਤੱਕ ਉਸ ਦੀ 20 ਟਰਾਲੀਆਂ ਤੂੜੀ ਜਿਸਦੀ ਕੀਮਤ 60 ਹਜਾਰ ਦੇ ਕਰੀਬ ਬਣਦੀ ਹੈ ਅਤੇ 5 ਖਣਾਂ ਦੇ ਤੂੜੀ ਵਾਲੇ ਕਮਰੇ ਦੇ ਬਾਲੇ,ਗਾਡਰ ਤੇ ਹੋਰ ਸਮਾਨ ਸਮੇਤ ਉਸ ਦਾ ਸਵਾ ਲੱਖ ਦੇ ਕਰੀਬ ਨੁਕਸਾਨ ਹੋਇਆ ਹੈ। ਇਸ ਮੌਕੇ ਪਿੰਡ ਵਾਸੀਆ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।

print
Share Button
Print Friendly, PDF & Email

Leave a Reply

Your email address will not be published. Required fields are marked *