ਨੰਬਰਦਾਰਾ ਨੂੰ ਟੂਲ ਪਲਾਜ਼ਾ ਦਾ ਟੈਕਸ ਮਾਫ ਕੀਤਾ ਜਾਵੇ- ਬੜੈਚ

ss1

ਨੰਬਰਦਾਰਾ ਨੂੰ ਟੂਲ ਪਲਾਜ਼ਾ ਦਾ ਟੈਕਸ ਮਾਫ ਕੀਤਾ ਜਾਵੇ- ਬੜੈਚ

11-nov-mlp-01ਮੁੱਲਾਂਪੁਰ-ਦਾਖਾ, 1 ਨਵੰਬਰ (ਮਲਕੀਤ ਸਿੰਘ) -ਸਬ ਤਹਿਸੀਲ ਮੁੱਲਾਂਪੁਰ ਦੇ ਦਫਤਰ ਵਿਖੇ ਨੰਬਰਦਾਰ ਯੂਨੀਅਨ ਦੀ ਮੀਟਿੰਗ ਪ੍ਰਧਾਨ ਹਰਵਿੰਦਰ ਸਿੰਘ ਬੜੈਚ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਨੰਬਰਦਾਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆ ਮੰਗਾਂ ਬਾਰੇ ਵਿਚਾਰ ਚਰਚਾਂ ਕਰਨ ਉੁਪਰੰਤ ਪ੍ਰਧਾਨ ਬੜੈਚ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਗੁਆਂਢੀ ਸੂਬੇ ਦੀ ਤਰਜ ਤੇ ਨੰਬਰਦਾਰਾਂ ਦੇ ਮਾਣ ਭੱਤੇ ਵਿੱਚ ਵਾਧਾ ਕਰੇ। ਉਨਾਂ ਕਿਹਾ ਕਿ ਨੰਬਰਦਾਰਾਂ ਨੂੰ ਸਰਕਾਰੀ ਕੰਮ ਦੌਰਾਨ ਆਉਣ-ਜਾਣ ਸਮੇਂ ਬੱਸ ਸਫਰ ਅਤੇ ਟੂਲ ਪਲਾਜ਼ਾ ਦਾ ਟੈਕਸ ਮੁਆਫ ਕੀਤਾ ਜਾਵੇ। ਪ੍ਰਧਾਨ ਬੜੈਚ ਨੇ ਕਿਹਾ ਕਿ ਨੰਬਰਦਾਰ ਸਰਕਾਰ ਦੇ ਵਫਾਦਾਰ ਹੁੰਦੇ ਹਨ ਇਸ ਲਈ ਉਨਾਂ ਨੂੰ ਸਰਕਾਰੀ ਦਫਤਰਾਂ ਵਿੱਚ ਮਾਣ ਸਤਿਕਾਰ ਦਿੱਤਾ ਜਾਵੇ ਅਤੇ ਬੈਠਣ ਲਈ ਵੱਖਰੇ ਤੌਰ ਤੇ ਬਿਲਡਿੰਗ ਦਾ ਪ੍ਰਬੰਧ ਕੀਤਾ ਜਾਵੇ।

     ਇਸ ਮੌਕੇ ਮੀਤ ਪ੍ਰਧਾਨ ਹਰਭਜਨ ਸਿੰਘ, ਕ੍ਰਿਪਾਲ ਸਿੰਘ ਗਹੌਰ, ਸਿਕੰਦਰ ਸਿੰਘ, ਸੈਕਟਰੀ ਮੱਲ ਸਿੰਘ ਮੁੱਲਾਂਪੁਰ, ਨਿਰਮਲ ਸਿੰਘ ਕੈਲਪੁਰ, ਅੱਛਰ ਸਿੰਘ ਹਸਨਪੁਰ, ਰਣਜੀਤ ਸਿਘ ਬੜੈਚ, ਹਰਦੀਪ ਸਿੰਘ, ਲਛਮਣ ਸਿੰਘ ਭੱਟੀਆ, ਚੇਅਰਮੈਨ ਗੁਰਮੀਤ ਸਿੰਘ ਪਮਾਲੀ, ਹਰਦੀਪ ਸਿੰਘ ਪਮਾਲੀ, ਰਣਜੀਤ ਸਿੰਘ ਪਮਾਲੀ ਆਦਿ ਹਾਜਰ ਸਨ।

print
Share Button
Print Friendly, PDF & Email