ਪਿੰਡ ਮੌੜਾਂ ਤੋਂ ਕੀਤੀ ਮੁੱਖ ਮੰਤਰੀ ਨੇ ਸੰਗਤ ਦਰਸ਼ਨ ਦਿੜ੍ਹਬਾ ਦੀ ਸ਼ੁਰੂਆਤ

ss1

ਪਿੰਡ ਮੌੜਾਂ ਤੋਂ ਕੀਤੀ ਮੁੱਖ ਮੰਤਰੀ ਨੇ ਸੰਗਤ ਦਰਸ਼ਨ ਦਿੜ੍ਹਬਾ ਦੀ ਸ਼ੁਰੂਆਤ
ਆਮ ਲੋਕਾਂ ਨੂੰ ਰੱਖਿਆ ਮੁੱਖ ਮੰਤਰੀ ਤੋਂ ਦੂਰ

15-20 (1)
ਛਾਜਲੀ, 14 ਮਈ ( ਕੁਲਵੰਤ ਛਾਜਲੀ )- ਅਗਾਮੀ ਵਿਧਾਨ ਸਭਾ ਚੋਣਾ ਦੇ ਮੱਦੇਨਜਰ ਅਕਾਲੀ-ਭਾਜਪਾ ਸਰਕਾਰ ਆਪਣੇ ਚਹੇਤਿਆਂ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਖੁਸ਼ ਕਰਨ ਲਈ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿੱਚ ਮੁੱਖ ਮੰਤਰੀ ਸੰਗਤ ਦਰਸ਼ਨ ਕਰ ਰਹੀ ਹੈ । ਵਿਧਾਨ ਸਭਾ ਹਲਕਾ ਦਿੜ੍ਹਬਾ ਜੋ ਅਕਾਲੀ ਭਾਜਪਾ ਸਰਕਾਰ ਦੇ ਪਿਛਲੇ 9 ਸਾਲ ਤੋਂ ਵਿਕਾਸ ਨਾ ਹੋਣ ਦੀ ਦੁਹਾਈ ਦੇ ਰਿਹਾ ਹੈ ,ਉੱਥੇ ਅੱਜ ਹਲਕਾ ਵਿਧਾਇਕ ਮੁੱਖ ਸੰਸਦੀ ਸਕੱਤਰ ਬਲਬੀਰ ਸਿੰਘ ਘੁੰਨਸ ਦੀ ਅਗਵਾਈ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਪਿੰਡ ਮੌੜਾਂ ਤੋਂ ਹੋਈ । ਜਿੱਥੇ ਪ੍ਰਬੰਧਕਾਂ ਵਲੋਂ ਮੁਕੰਮਲ ਪ੍ਰਬੰਧ ਨਾ ਹੋਣ ਕਾਰਨ ਪਾਰਟੀ ਆਗੂ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਰਹੇ । ਮੁੱਖ ਮੰਤਰੀ ਪੰਜਾਬ ਸ੍ਰ ਪ੍ਰਕਾਸ ਸਿੰਘ ਬਾਦਲ ਆਪਣੇ ਨਿਰਾਧਾਰਤ ਸਮੇਂ ਤੇ ਪਿੰਡ ਮੌੜਾਂ ਦੇ ਖੇਡ ਸਟੇਡੀਅਮ ਵਿੱਖੇ ਪੁੱਜੇ । ਜਿੱਥੇ ਸ੍ਰ ਘੁੰਨਸ ਦੀ ਅਗਵਾਈ ਵਿੱਚ ਜਿਲਾ ਪ੍ਰਧਾਨ ਜਥੇਦਾਰ ਤੇਜਾ ਸਿੰਘ ਕਮਾਲਪੁਰ ਨੇ ਉਹਨਾਂ ਨੂੰ ਜੀ ਆਇਆ ਆਖਿਆ । ਸ੍ਰ ਬਾਦਲ ਨੇ ਆਉਂਦਿਆਂ ਹੀ ਅਕਾਲੀ ਦਲ ਦਾ ਮੁੱਖ ਏਜੰਡਾ ਐਸ ਵਾਈ ਐਲ ਦਾ ਮਸਲਾ ਲੋਕਾਂ ਨਾਲ ਸਾਂਝਾ ਕੀਤਾ । ਉਹਨਾਂ ਆਏ ਹੋਏ ਲੋਕਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਪਾਣੀ ਅੱਜ ਖਤਰੇ ਵਿੱਚ ਹੈ ।ਉਹਨਾਂ ਕਾਂਗਰਸ ਨਾਲ ਵੱਧ ਆਮ ਆਦਮੀ ਪਾਰਟੀ ਨੂੰ ਨਿਸਾਨੇ ਤੇ ਰੱਖਿਆ ।ਜਿਸ ਤੋਂ ਸਪੱਸਟਸ ਸੰਕੇਤ ਮਿਲਦਾ ਹੈ ਕਿ ਅੱਜ ਸੂਬੇ ਵਿੱਚ ਆਮ ਆਦਮੀ ਪਾਰਟੀ ਦਾ ਵਧੇਰੇ ਪ੍ਰਭਾਵ ਹੈ ।ਉਹ ਵਾਰ ਵਾਰ ਅਰਵਿੰਦ ਕੇਜਰੀਵਾਲ ਨੂੰ ਗੈਰ ਪੰਜਾਬੀ ਤੇ ਕਾਂਗਰਸ ਨੂੰ ਪੰਜਾਬ ਦੇ ਪਾਣੀਆਂ ਦੀ ਦੁਸਮਣ ਦੱਸਦੇ ਰਹੇ । ਪਿੰਡ ਮੌੜਾਂ ਵਿਖੇ ਉਹਨਾਂ ਮਹਿਲਾਂ ਚੌਂਕ,ਮਾਡਲ ਟਾਊਨ ਮਹਿਲਾਂ-1 ਮਹਿਲਾਂ -2 , ਕੌਠੇ ਅੰਬਰਸਰੀਏ,ਗੋਬਿੰਦਪੁਰ ਨਾਗਰੀ ਤੇ ਮੌੜਾਂ ਨੂੰ ਗ੍ਰਾਂਟਾ ਦੇ ਗੱਫੇ ਵੰਡੇ ।ਸੰਗਤ ਦਰਸ਼ਨ ਦੌਰਾਨ ਬਣਾਏ ਗਏ ਜੋਨਾ ਵਿੱਚ ਛੇ ਪਿੰਡਾਂ ਨੂੰ ਸਾਮਿਲ ਕੀਤਾ ਗਿਆ ਹੈ ।

ਇਸ ਤੋਂ ਅਗਲਾ ਪੜਾਅ ਉਹਨਾਂ ਪਿੰਡ ਗੁਜਰਾਂ ਦਾ ਰੱਖਿਆ ਜਿੱਥੇ ਗੁਜਰਾਂ ਸਮੇਤ ਖਨਾਲ ਕਲਾਂ,ਖਨਾਲ ਖੁਰਦ,ਘਨੌੜ ਜੱਟਾਂ,ਖਾਨਪੁਰ ਫਕੀਰਾਂ ਦੀਆਂ ਪੰਚਾਇਤਾਂ ਨੂੰ ਗ੍ਰਾਂਟਾ ਦਿੱਤੀਆ । ਇਸ ਤੋਂ ਬਾਆਦ ਉਹ ਪਿੰਡ ਕਮਾਲਪੁਰ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਸਬੰਧਿਤ ਪਿੰਡਾਂ ਦੇ ਲੋਕਾਂ ਨੂੰ ਮਿਲੇ । ਇੱਥੇ ਹੀ ਆਈਈਵੀ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਪੰਨੂੰ ਦੀ ਅਗਵਾਈ ਵਿੱਚ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ ।ਇਸ ਤੋਂ ਬਾਆਦ ਮੁੱਖ ਮੰਤਰੀ ਪਿੰਡ ਸਮੂੰਰਾ ਤੇ ਖੇਤਲੇ ਗਏ । ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਆਪਣੀ ਆਦਤ ਮੁਤਾਬਿਕ ਲੋਕਾਂ ਨਾਲ ਹਾਸਾ ਠੱਠਾ ਵੀ ਕਰਦੇ ਰਹੇ । ਇਸ ਸਮੇਂ ਦੇਖਣ ਵਿੱਚ ਆਇਆ ਕਿ ਵਧੇਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਪਣੇ ਪਿੰਡ ਦੇ ਵਿਕਾਸ ਦੇ ਕੰਮਾ ਦਾ ਹੀ ਗਿਆਨ ਨਹੀਂ ਸੀ ।ਜੋ ਖੁਦ ਮੁੱਖ ਮੰਤਰੀ ਉਹਨਾਂ ਨੂੰ ਦੱਸਦੇ ਰਹੇ । ਇਸ ਸਮੇਂ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ , ਡਿਪਟੀ ਕਮਿਸ਼ਨਰ ਸੰਗਰੂਰ ਅਰਸਦੀਪ ਸਿੰਘ ਥਿੰਦ,ਐਸਐਸਪੀ ਪ੍ਰਿਤਪਾਲ ਸਿੰਘ ਥਿੰਦ,ਵਿਨਰਜੀਤ ਸਿੰਘ ਗੋਲਡੀ ਵਾਇਸ ਚੇਅਰਮੈਨ ਪੀਆਰਟੀਸੀ,ਕਰਨ ਘੁਮਾਣ ਮੈਂਬਰ ਐਨਆਰਆਈ ਕਮਿਸ਼ਨ,ਗੋਬਿੰਦ ਸਿੰਘ ਕਾਂਝਲਾ ਸਾਬਕਾ ਮੰਤਰੀ, ਗੁਰਜੀਤ ਸਿੰਘ ਜੀਤੀ ਚੇਅਰਮੈਨ ਦਿੜ੍ਹਬਾ,ਜਸਵਿੰਦਰ ਸਿੰਘ ਲੱਧੜ ਪੀਏ ਘੁੰਨਸ,ਰਾਜ ਸਿੰਘ ਝਾੜੋਂ ਦਫਤਰ ਇੰਚਾਰਜ,ਗੁਰਸੇਵਕ ਸਿੰਘ ਕਮਾਲਪੁਰ ਭਾਜਪਾ ਆਗੂ,ਸਤਗੁਰ ਸਿੰਘ ਨਮੋਲ ਚੇਅਰਮੈਨ ਜਿਲਾ ਪ੍ਰੀਸ਼ਦ,ਕੁਲਵੰਤ ਸਿੰਘ ਖਡਿਆਲ ਜਿਲਾ ਮੀਤ ਪ੍ਰਧਾਨ ਅਤੇ ਹੋਰ ਅਧਿਕਾਰੀ ਮੌਜੂਦ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *