ਐਨ.ਆਰ.ਆਈ ਪੇਰੈਂਟਸ ਐਸੋਸੀਏਸ਼ਨ ਦੀ ਮੀਟਿੰਗ ਹੋਈ

ss1

ਐਨ.ਆਰ.ਆਈ ਪੇਰੈਂਟਸ ਐਸੋਸੀਏਸ਼ਨ ਦੀ ਮੀਟਿੰਗ ਹੋਈ

01malout02ਮਲੋਟ, 1 ਨਵੰਬਰ (ਆਰਤੀ ਕਮਲ): ਐਨ.ਆਰ.ਆਈ. ਪੇਰੈਂਟਸ ਐਸੋਸੀਏਸ਼ਨ, ਮਲੋਟ ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਜੋਗਿੰਦਰ ਸਿੰਘ ਰੱਥੜੀਆਂ ਦੀ ਪ੍ਰਧਾਨਗੀ ਹੇਠ ਮਲੋਟ ਵਿਖੇ ਹੋਈ। ਇਸ ਮੀਟਿੰਗ ਦੌਰਾਨ ਐਨ.ਆਰ.ਆਈ. ਨੌਜਵਾਨ ਮਨਮੀਤ ਅਲੀਸ਼ੇਰ ਦੀ ਮੌਤ ਹੋ ਜਾਣ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਆਸਟਰੇਲੀਆ ਦੀ ਸਰਕਾਰ ਤੋਂ ਦੋਸ਼ੀ ਨੂੰ ਸਖਤ ਸਜਾ ਦੇਣ ਦੀ ਮੰਗ ਕੀਤੀ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਸਮੂਹ ਮੈਂਬਰਾਂ ਨੇ ਦੱਸਿਆ ਕਿ ਮਨਮੀਤ ਅਲੀਸ਼ੇਰ ਜਿਲਾ ਸੰਗਰੂਰ ਦੇ ਅਲੀਸ਼ੇਰ ਪਿੰਡ ਦਾ ਰਹਿਣ ਵਾਲਾ ਸੀ। ਜੋ ਕਿ ਪਿਛਲੇ 8 ਸਾਲਾਂ ਤੋਂ ਆਸਟਰੇਲੀਆ ਦੇ ਬਿਰਸਬੇਲ ਵਿਖੇ ਸਰਕਾਰੀ ਬਸ ‘ਤੇ ਬਤੋਰ ਡਰਾਈਵਰੀ ਕਰਦਾ ਸੀ। ਉਥੇ ਹੀ ਉਸ ਨੂੰ ਪੀ.ਆਰ. ਮਿਲੀ ਹੋਈ ਸੀ। ਉਨਾਂ ਦੱਸਿਆ ਕਿ 29 ਅਕਤੂਬਰ ਦਿਨ ਸ਼ਨੀਵਾਰ ਨੂੰ ਉਹ ਬੱਸ ‘ਤੇ ਆਪਣੀ ਡਿਊਟੀ ਨਿਭਾ ਰਿਹਾ ਸੀ ਕਿ ਉਸੇ ਬੱਸ ਵਿੱਚੋਂ ਪਿੱਛੋਂ ਇੱਕ ਵਿਅਕਤੀ ਨੇ ਉੱਠ ਕੇ ਅਚਾਨ ਮਨਮੀਤ ਉੱਪਰ ਕੋਈ ਜਲਨਸ਼ੀਲ ਵਸਤੂ ਪਾ ਦਿੱਤੀ ਜਿਸ ਨਾਲ ਅਲੀਸ਼ੇਰ ਦੀ ਮੌਕੇ ‘ਤੇ ਹੀ ਮੌਕ ਹੋ ਗਈ। ਇਸ ਮੌਕੇ ‘ਤੇ ਸਮੂਹ ਸੰਸਥਾ ਮੈਂਬਰਾਂ ਨੇ ਆਸਟੇਰੀਆ ਦੀ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਦੋਸ਼ੀਆਂ ਦੀ ਭਾਲ ਕਰਕੇ ਸਖਤ ਸਜ਼ਾ ਦਿੱਤੀ ਜਾਵੇ। ਇਸ ਮੌਕੇ ‘ਤੇ ਸੰਸਥਾ ਦੇ ਚੇਅਰਮੈਨ ਅਤੇ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਸਮਾਜਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ, ਜਰਨਲ ਸਕੱਤਰ ਬਲਵਿੰਦਰ ਸਿੰਘ ਬਰਾੜ, ਮੀਤ ਪ੍ਰਧਾਨ ਕੇਸਰ ਸਿੰਘ, ਸਕੱਤਰ ਅਨੂਪ ਸਿੰਘ ਸਿੱਧੂ, ਗੁਰਦੇਵ ਸਿੰਘ ਮੰਡੇਰ, ਜਗਦੀਸ਼ ਕਮਰਾ, ਨਰ ਸਿੰਘ ਚਲਾਣਾ ਅਤੇ ਹੋਰ ਹਾਜ਼ਰ ਸਨ।

print
Share Button
Print Friendly, PDF & Email