ਲੁਧਿਆਣਾ ਵਿਖੇ ਬਾਬਾ ਵਿਸ਼ਵਕਰਮਾਂ ਜੀ ਦੇ ਜਨਮ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਕਰਵਾਇਆ

ss1

ਲੁਧਿਆਣਾ ਵਿਖੇ ਬਾਬਾ ਵਿਸ਼ਵਕਰਮਾਂ ਜੀ ਦੇ ਜਨਮ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਕਰਵਾਇਆ
ਮਲੇਰਕੋਟਲਾ ਦੇ ਉਦਯੋਗਪਤੀ ਗਿਆਨੀ ਅਮਰ ਸਿੰਘ ਨੂੰ ਵਿਸ਼ੇਸ ਸਨਮਾਨਿਤ ਕੀਤਾ

1-jassi-04ਸੰਦੌੜ 1 ਨਵੰਬਰ ( ਜੱਸੀ ਚੀਮਾ ) ਸ਼ਿਲਪ ਕਲਾ ਦੇ ਜਨਮ ਦਾਤਾ ਬਾਬਾ ਵਿਸ਼ਵਕਰਮਾਂ ਜੀ ਦੇ ਜਨਮ ਉਤਸ਼ਵ ਮੌਕੇ ਲਧਿਆਣਾ ਵਿਖੇ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ,ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ,ਹੀਰਾ ਸਿੰਘ ਗਾਬੜੀਆ ਚੇਅਰਮੈਨ ਜਿਲਾ੍ਹ ਯੋਜਨਾ ਬੋਰਡ,ਗਿਆਨੀ ਅਮਰ ਸਿੰਘ ਜਿਲਾ੍ਹ ਪ੍ਰਧਾਨ ਬੀ.ਸੀ ਵਿੰਗ, ਕੇਸ਼ਰ ਸਿੰਘ ਭੁੱਲਰ ਨੇ ਵਿਸ਼ੇਸ ਸਿਰਕੱਤ ਕੀਤੀ।ਇਸ ਮੌਕੇ ਹਾਜ਼ਰ ਸਨਅਤਕਾਰਾਂ ਨੁੰ ਸੰਬੋਧਨ ਕਰਦਿਆਂ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਬਾਬਾ ਵਿਸ਼ਵਕਰਮਾਂ ਜੀ ਦੇ ਜਨਮ ਉਤਸ਼ਵ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵਿਸ਼ਵਕਰਮਾਂ ਜੀ ਵੱਲੋਂ ਦਰਸਾਏ ਮਾਰਗ ‘ਤੇ ਚੱਲ ਕੇ ਸੂਬੇ ਵਿੱਚ ‘ਹੁਨਰ ਵਿਕਾਸ’ ਤੇ ਸਭ ਤੋਂ ਵੱਧ ਜ਼ੋਰ ਦੇ ਰਹੀ ਹੈ।ਉਹਨਾ ਸਨਅਤਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਨੌਜਵਾਨਾਂ ਨੂੰ ਕਿਤਾ ਮੁਖੀ ਸਿਖਲਾਈ ਦੇਣ ਲਈ ਅੱਗੇ ਆਉਣ।
ਇਸ ਮੌਕੇ ਡਾ ਦਲਜੀਤ ਸਿੰਘ ਚੀਮਾ ਸਿੱਖਿਆਂ ਮੰਤਰੀ ਪੰਜਾਬ ਸਰਕਾਰ ਨੇ ਮਲੇਰਕੋਟਲੇ ਦੇ ਉਦਯੋਗਪਤੀ ਗਿਆਨੀ ਅਮਰ ਸਿੰਘ ਐਮ.ਡੀ ਦਸ਼ਮੇਸ ਕੰਬਾਇਨ ਨੁੰ ਸਨਮਾਨਿਤ ਕਰਦਿਆ ਕਿਹਾ ਕਿ ਬਾਬਾ ਵਿਸ਼ਵਕਰਮਾਂ ਜੀ ਦਾ ਜਨਮ ਉਤਸ਼ਵ ਪੰਜਾਬ ਸਰਕਾਰ ਵੱਲੋਂ ਇਸ ਕਰਕੇ ਮਨਇਆ ਜਾਂਦਾ ਹੈ ਕਿਉ ਕਿ ਸਮੁੱਚੇ ਜਗਤ ਦੇ ਕਿਰਤੀ ਸਨਮਾਨਯੋਗ ਅਤੇ ਵਧਾਈ ਦੇ ਪਾਤਰ ਹਨ ।ਡਾ ਚੀਮਾ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਕਾਫੀ ਹੱਦ ਤੱਕ ਉਦਯੋਗਪਤੀਆਂ ਦਾ ਵਿਸ਼ੇਸ ਰੋਲ ਹੈ ਇਸ ਲਈ ਪੰਜਾਬ ਸਰਕਾਰ ਸਮੇਂ-ਸਮੇਂ ਤੇ ਇੰਡਸਟਰੀਆਂ ਨੂੰ ਸਹੂਲਤਾਂ ਪ੍ਰਦਾਨ ਕਰਦੀ ਹੈ।
ਗਿਆਨੀ ਅਮਰ ਸਿੰਘ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਤੇ ਸਮੁੱਚੁੁੇ ਰਾਮਗੜੀਆਂ ਪਰਿਵਾਰਾਂ ਅਤੇ ਸਨਅਤਕਾਰਾਂ ਨੁੰ ਬਾਬਾ ਵਿਸ਼ਵਕਰਮਾ ਜੀ ਜਨਮ ਦਿਵਸ ਦੀਆਂ ਵਧਾਈਆਂ ਦਿੱਤੀਆਂ ‘ਤੇ ਕਿਹਾ ਕਿ ਮੁੱਖ ਮਤਰੀ ਸ.ਪਰਕਾਸ਼ ਸਿੰਘ ਬਾਦਲ , ਉੇੱਪ ਮੁੱਖ ਮਤਰੀ ਸ.ਸੁਖਬੀਰ ਸਿੰਘ ਬਾਦਲ ਨੇ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਘਟ ਦਰ ਤੇ ਬਿਜਲੀ ਮੁਹਾਈਆ ਕਰਵਾਈ ਹੈ।ਇਸ ਮੌਕੇ ਸਬਕਾ ਮੰਤਰੀ ਤੇ ਚੇਅਰਮੈਨ ਜਿਲਾ੍ਹ ਯੋਜਨਾਂ ਬੋਰਡ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਵੀ ਸੰਬੋਧਨ ਕੀਤਾ।

print
Share Button
Print Friendly, PDF & Email