ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਵੱਲੋ ਪ੍ਰਵੇਸ਼ ਸੈਮੀਨਾਰਾ ਦੇ ਬਾਈਕਾਟ ਦਾ ਐਲਾਨ

ss1

ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਵੱਲੋ ਪ੍ਰਵੇਸ਼ ਸੈਮੀਨਾਰਾ ਦੇ ਬਾਈਕਾਟ ਦਾ ਐਲਾਨ

ਸ਼੍ਰੀ ਅਨੰਦਪੁਰ ਸਾਹਿਬ 31 ਅਕਤੂਬਰ (ਸੁਖਦੇਵ ਸਿੰਘ ਨਿੱਕੂਵਾਲ): ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਦੀ ਜਿੱਲਾ ਪੱਧਰੀ ਮੀਟਿੰਗ ਜਿਲਾ ਪ੍ਰਧਾਨ ਮਨਿੰਦਰ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪ੍ਰਾਇਮਰੀ ਸਿੱਖਿਆ ਸੁਧਾਰ ਤਹਿਤ ਜਿਲੇ ਦੇ 8 ਬਲਾਕਾ ਵਿੱਚ ਸ਼ੁਰੂ ਕੀਤੇ ਜਾ ਰਹੇ 3 ਰੋਜਾ ਪ੍ਰਵੇਸ਼ ਪ੍ਰੋਜੈਕਟ ਸੈਮੀਨਾਰਾ ਦਾ ਮੁੰਕਮਲ ਬਾਈਕਾਟ ਦਾ ਐਲਾਨ ਕੀਤਾ ਗਿਆ। ਰਾਣਾ ਨੇ ਕਿਹਾ ਕਿ ਜਥੇਬੰਦੀ ਪ੍ਰਾਇਮਰੀ ਸਿੱਖਿਆ ਦੇ ਸੁਧਾਰ ਲਈ ਪੂਰੀ ਤਰਾ ਯਤਨਸ਼ੀਲ ਹੈ। ਪਰੰਤੂ ਪੰਜਾਬ ਸਰਕਾਰ ਵੱਲੋ ਉਹਨਾ ਨੂੰ ਰੈਗੂਲਰ ਕਰਨ ਦੇ ਨਾਮ ਤੇ ਡੰਗ ਟਪਾਊ ਨੀਤੀ ਅਪਣਾਈ ਜਾ ਰਹੀ ਹੈ ਤੇ ਸੂਬਾ ਪਧਰੀ ਕਮੇਟੀ ਦੇ ਫੈਸਲੇ ਅਨੁਸਾਰ ਜਦੋ ਤੱਕ ਸਾਡੀਆ ਸੇਵਾਵਾ ਰੈਗੂਲਰ ਨਹੀ ਕੀਤੀਆ ਜਾਦੀਆ ਇਹ ਬਾਈਕਾਟ ਜਾਰੀ ਰਹੇਗਾ। ਇਸ ਮੋਕੇ ਸੁਖਵਿੰਦਰ ਸਿੰਘ ਨੰਗਲ, ਬਲਵਿੰਦਰ ਸਿੰਘਪੁਰ, ਕੁਲਦੀਪ ਸਿੰਘ, ਭਾਰਤ ਭੁਸ਼ਣ, ਮਲਵਿੰਦਰ ਸਿੰਘ ਮੰਡ, ਕਰਤਾਰ ਸਿੰਘ ਧੀਮਾਨ, ਇੰਦਰਜੀਤ ਸਿੰਘ, ਭੁਪਿੰਦਰ ਕੋਰ, ਪ੍ਰਗਟ ਸਿੰਘ, ਲਖਵਿੰਦਰ ਸਿੰਘ, ਮਨਜੀਤ ਕੋਰ, ਹਰਜੀਤ ਸਿੰਘ, ਜਤਿੰਦਰ ਵਰਮਾ, ਸੀਮਾ ਵਾਸਦੇਵ, ਕਸ਼ਮੀਰ ਸਿੰਘ, ਸਰਬਜੀਤ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email