ਅਦਾਇਗੀ ਨਾ ਹੋਣ ਕਾਰਨ ਸੁੱਕੀ ਲੰਘੀ ਕਿਸਾਨਾਂ ਤੇ ਮਜ਼ਦੂਰਾਂ ਦੀ ਦੀਵਾਲੀ

ss1

ਅਦਾਇਗੀ ਨਾ ਹੋਣ ਕਾਰਨ ਸੁੱਕੀ ਲੰਘੀ ਕਿਸਾਨਾਂ ਤੇ ਮਜ਼ਦੂਰਾਂ ਦੀ ਦੀਵਾਲੀ
ਕਿਸਾਨਾਂ ਨੇ ਝੋਨੇ ਦੀ ਰਾਖੀ ਕਰਕੇ ਲੰਘਾਈ ਦੀਵਾਲੀ ਦੀ ਰਾਤ
ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ ਦੀਆ 11 ਮੰਡੀਆ ਵਿੱਚ 12 ਲੱਖ ਬੋਰੀ ਚੁਕਾਈ ਖੁਣੋਂ ਪਈ

31oct-mlp-03ਮੁੱਲਾਂਪੁਰ ਦਾਖਾ 31 ਅਕਤੂਬਰ(ਮਲਕੀਤ ਸਿੰਘ) ਸਥਾਨਕ ਮਾਰਕੀਟ ਕਮੇਟੀ ਅਧੀਨ ਪੈਂਦੀਆ 11 ਮੰਡੀਆ ਵਿੱਚ ਝੋਨੇ ਦੀ ਅਦਾਇਗੀ 20 ਅਕਤੂਬਰ ਤੋਂ ਨਹੀ ਹੋਈ। ਜਿਸ ਕਾਰਨ ਕਿਸਾਨਾਂ ਦੀ ਦੀਵਾਲੀ ਮੰਡੀਆ ਵਿੱਚ ਝੋਨੇ ਦੀ ਰਾਖੀ ਕਰਦਿਆ ਲੰਘੀ। ਮਾਰਕੀਟ ਕਮੇਟੀ ਦੇ ਰਿਕਾਰਡ ਅਨੁਸਾਰ 30 ਅਕਤੂਬਰ ਤੱਕ 12 ਲੱਖ ਬੋਰੀ ਚੁਕਾਈ ਦੀ ਉਡੀਕ ਵਿੱਚ ਪਈ ਹੈ। ਮੁੱਖ ਮੰਡੀ ਮੁੱਲਾਂਪੁਰ ਦਾਖਾ ਵਿੱਚ 5 ਲੱਖ 30 ਹਜਾਰ ਬੋਰੀ ਚੁੱਕਣੋਂ ਖੁਣੋਂ ਪਈ ਹੈ। ਜਦੋਂ ਚੁਕਾਈ ਦੇ ਸਬੰਧ ਵਿੱਚ ਟਰੱਕ ਯੂਨੀਅਨ ਦੇ ਪ੍ਰਧਾਨ ਦਰਸਨ ਸਿੰਘ ਧਨੋਆ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਸਪੈਸ਼ਲ ਗੱਡੀਆ ਲੱਗਣ ਕਰਕੇ ਬਹੁਤੀਆ ਗੱਡੀਆ ਢੋਆ-ਢੁਆਈ ਵਿੱਚ ਲੱਗ ਗਈਆ ਸਨ। ਦੂਜੇ ਪਾਸੇ ਕਈ ਪੇਂਡੂ ਮੰਡੀਆ ਵਿੱਚ 12 ਵਜੇ ਤੋਂ ਬਾਅਦ ਗੱਡੀਆ ਨਹੀ ਭਰੀਆ ਜਾਂਦੀਆਂ । ਇੱਕ ਕਾਰਨ ਉਨਾਂ ਆੜਤੀਆ ਕੋਲ ਲੇਬਰ ਦੀ ਘਾਟ ਵੀ ਦੱਸਿਆ । ਉਨਾਂ ਕਿਹਾ ਕਿਹਾ ਕਿ ਐਫ ਸੀ ਆਈ ਪੱਕੀ ਲੇਬਰ ਹੋਣੀ ਚਾਹੀਦੀ ਹੈ।

ਮਾਰਕੀਟ ਕਮੇਟੀ ਦੇ ਸਕੱਤਰ ਰਸਵੀਰ ਸਿੰਘ ਧਾਲੀਵਾਲ ਨਾਲ ਅਦਾਇਗੀ ਬਾਰੇ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਕਿਸਾਨਾਂ ਨੂੰ ਪੇਮੈਂਟ ਤਾਂ ਵੱਖਰੀ ਰਹੀ ਕਰਮਚਾਰੀ ਨੇ ਤਨਖਾਹਾਂ ਤੋਂ ਵਾਂਝੇ ਰਹਿ ਕੇ ਦੀਵਾਲੀ ਮਨਾਈ। ਉਨਾਂ ਕਿਹਾ ਕਿ ਝੋਨੇ ਦੀ ਆਮਦ ਇਕੱਠੀ ਹੋਣ ਕਾਰਨ ਮੰਡੀਆ ਵਿੱਚ ਅੰਬਾਰ ਲੱਗ ਗਏ ਹਨ। ਉਨਾਂ ਕਿਹਾ ਕਿ ਜਲਦੀ ਹੀ ਇੱਕ-ਦੋ ਦਿਨਾਂ ਅੰਦਰ ਝੋਨੇ ਦੀ ਚੁਕਾਈ ਕਰ ਲਈ ਜਾਵੇਗੀ। ਆੜਤੀਆ ਐਸੋਸੀਏਸ਼ਨ ਦੇ ਸੈਕਟਰੀ ਰਜਿੰਦਰ ਸਿੰਘ ਮਾਜਰੀ ਨੇ ਦੱਸਿਆ ਕਿ 20 ਅਕਤੂਬਰ ਤੋਂ ਬਾਅਦ ਝੋਨੇ ਦੀ ਅਦਾਇਗੀ ਨਹੀ ਹੋਈ। ਜਿਸ ਕਾਰਨ ਕਿਸਾਨ ਅਤੇ ਆੜਤੀ ਪ੍ਰੇਸ਼ਾਨ ਹਨ। ਇਸ ਵੇਲੇ ਮਾਰਕੀਟ ਕਮੇਟੀ ਅਧੀਨ ਪੈਂਦੀਆ 11 ਮੰਡੀਆ ਵਿੱਚ 30 ਅਕਤੂਬਰ ਤੱਕ 13 ਲੱਖ 27 ਹਜਾਰ 7 ਸੌ 60 ਕੁਅੰਟਲ ਝੋਨੇ ਦੀ ਖ੍ਰੀਦ ਹੋਈ। ਜਿਸ ਵਿੱਚ ਸਰਕਾਰੀ ਖ੍ਰੀਦ ਏਜੰਸੀ ਪਰਗਰੇਨ ਨੇ 4 ਲੱਖ 79 ਹਜਾਰ 3 ਸੌ, ਮਾਰਕਫੈੱਡ ਨੇ 1 ਲੱਖ 41 ਹਜਾਰ 3 ਸੌ 60, ਪਨਸਪ ਨੇ 5 ਲੱਖ 30 ਹਜਾਰ 8 ਸੌ 60, ਵੇਅਰਹਾਊਸ ਨੇ 58 ਹਜਾਰ 9 ਸੌ ਚਾਲੀ, ਪੰਜਾਬ ਐਗਰੋ ਨੇ 1 ਲੱਖ 15 ਹਜਾਰ 6 ਸੌ ਅਤੇ ਵਪਾਰੀਆ ਨੇ 1 ਹਜਾਰ 9 ਸੌ 70 ਕੁਅੰਟਲ ਝੋਨੇ ਦੀ ਖ੍ਰੀਦ ਕੀਤੀ। ਕੇਂਦਰ ਦੀ ਖ੍ਰੀਦ ਏਜੰਸੀ ਐਫ ਸੀ ਆਈ ਨੇ ਅਜੇ ਤੱਕ ਵੀ ਇੱਕ ਦਾਣਾ ਵੀ ਨਹੀ ਖ੍ਰੀਦੀਆ।

print
Share Button
Print Friendly, PDF & Email

Leave a Reply

Your email address will not be published. Required fields are marked *