ਬੀ.ਐਸ.ਐਫ ਹੈਡ ਕੁਆਟਰ ਭਿੱਖੀਵਿੰਡ ਵਿਖੇ ਦੀਵਾਲੀ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ

ss1

ਬੀ.ਐਸ.ਐਫ ਹੈਡ ਕੁਆਟਰ ਭਿੱਖੀਵਿੰਡ ਵਿਖੇ ਦੀਵਾਲੀ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ

untitled-1ਭਿੱਖੀਵਿੰਡ 31 ਅਕਤੂਬਰ  (ਹਰਜਿੰਦਰ ਸਿੰਘ ਗੋਲ੍ਹਣ)-ਬੀ.ਐਸ.ਐਫ 138 ਬਟਾਲੀਅਨ ਦੇ ਹੈਡ ਕੁਆਟਰ ਭਿੱਖੀਵਿੰਡ ਵਿਖੇ ਦੀਵਾਲੀ ਦਾ ਪਵਿੱਤਰ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮਹਿਮਾਨ ਡੀ.ਆਈ.ਜੀ ਬਾਰਡਰ ਰੇਂਜ ਜੇ.ਐਸ. ਉਬਰਾਏ ਵਿਸ਼ੇਸ਼ ਤੌਰ ‘ਤੇ ਪਹੰੁਚੇਂ। ਸਮਾਗਮ ਦੌਰਾਨ ਮਾਝਾ ਰੰਗਮੰਚ ਦੇ ਕਲਾਕਾਰਾਂ ਵੱਲੋਂ ਦੇਸ਼ ਭਗਤੀ ਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਨਾਟਕ ਤੋਂ ਇਲਾਵਾ ਭੰਗੜਾ ਆਦਿ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਮੁੱਖ ਮਹਿਮਾਨ ਡੀ.ਆਈ.ਜੀ ਜੇ.ਐਸ. ਉਬਰਾਏ ਨੇ ਬੀ.ਐਸ.ਐਫ ਦੇ ਜੁਵਾਨਾਂ ਤੇ ਅਧਿਕਾਰੀਆਂ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਐਸੇ ਪਵਿੱਤਰ ਤਿਉਹਾਰ ਸਾਨੂੰ ਸਾਂਤੀ ਦਾ ਉਪਦੇਸ਼ ਦਿੰਦੇ ਹਨ। ਇਸ ਮੌਕੇ 138 ਬਟਾਲੀਅਨ ਦੇ ਕਮਾਂਡੈਂਟ ਜੇ.ਕੇ. ਸਿੰਘ ਨੇ ਡੀ.ਆਈ.ਜੀ ਜੇ.ਐਸ. ਉਬਰਾਏ ਨੂੰ ਸਮਾਗਮ ਵਿਚ ਪਹੰੁਚਣ ‘ਤੇ ਧੰਨਵਾਦ ਕਰਦਿਆਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਟੂ.ਆਈ.ਸੀ ਰਾਕੇਸ਼ ਕੁਮਾਰ, ਟੂ.ਆਈ.ਸੀ ਵਿਨੋਦ ਸ਼ਰਮਾ, ਕੰਪਨੀ ਕਮਾਂਡੈਂਟ ਪ੍ਰਵੀਨ ਰਾਵਤ, ਡਿਪਟੀ ਕਮਾਂਡੈਟ ਵਿਪਨ ਕੁਮਾਰ, ਡਿਪਟੀ ਕਮਾਂਡੈਟ ਕੁਲਵਿੰਦਰਪਾਲ ਆਦਿ ਅਧਿਕਾਰੀ ਤੇ ਜੁਵਾਨਾਂ ਨੇ ਸਮਾਗਮ ਦੌਰਾਨ ਭਾਗ ਲਿਆ।

print
Share Button
Print Friendly, PDF & Email

Leave a Reply

Your email address will not be published. Required fields are marked *