31 ਸਾਲ ਦੀ ਸ਼ਾਨਦਾਰ ਸੇਵਾ ਬਾਅਦ ਸੇਵਾਮੁਕਤੀ

ss1

31 ਸਾਲ ਦੀ ਸ਼ਾਨਦਾਰ ਸੇਵਾ ਬਾਅਦ ਸੇਵਾਮੁਕਤੀ

ਬਠਿੰਡਾ, 31 ਅਕਤੂਬਰ (ਪਰਵਿੰਦਰ ਜੀਤ ਸਿੰਘ ) : ਦੂਰਦਰਸ਼ਨ ਬਠਿੰਡਾ ਸਥਿਤ ਹਾਈ ਪਾਵਰ ਟ੍ਰਾਂਸਮੀਟਰ ਵਿਖੇ 31 ਸਾਲਾਂ ਦੀ ਸੇਵਾ ਤੋਂ ਬਾਅਦ ਅੱਜ ਰੁਪਿੰਦਰ ਸਿੰਘ ਸੇਵਾ ਮੁਕਤ ਹੋ ਗਏ। ਰੁਪਿੰਦਰ ਸਿੰਘ 19 ਅਕਤੂਬਰ 1956 ਨੂੰ ਪੈਦਾ ਹੋਏ ਅਤੇ 30 ਸਤੰਬਰ 1985 ਨੂੰ ਬਠਿੰਡਾ ਵਿਖੇ ਬਤੌਰ ਵਾਹਨ ਚਾਲਕ ਸੇਵਾ ਸੰਭਾਲੀ। ਉਨ੍ਹਾਂ ਨੂੰ 1985 ਵਿੱਚ ਚਾਲੂ ਹੋਏ ਬਠਿੰਡਾ ਦੂਰਦਰਸ਼ਨ ਦੇ ਮੁਢਲੇ ਸਟਾਫ ਵਿੱਚ ਭਰਤੀ ਹੋਣ ਦਾ ਸੁਭਾਗ ਪ੍ਰਾਪਤ ਹੈ। ਉਨ੍ਹਾਂ 31 ਸਾਲ 1 ਮਹੀਨਾ ਲਗਾਤਾਰ ਪੂਰੀ ਇਮਾਨਦਾਰੀ ਨਾਲ ਸੇਵਾ ਨਿਭਾਈ ਅਤੇ ਅੱਜ ਦੂਰਦਰਸ਼ਨ ਬਠਿੰਡਾ ਦੇ ਡਿਪਟੀ ਡਾਇਰੈਕਟਰ ਇੰਜੀਨੀਅਰਿੰਗ ਸੰਜੀਵ ਕੁਮਾਰ ਗੋਇਲ ਦੀ ਅਗਵਾਈ ਹੇਠ ਐੱਫ. ਐੱਮ. ਅਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੂਹ ਸਟਾਫ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ।

print
Share Button
Print Friendly, PDF & Email

Leave a Reply

Your email address will not be published. Required fields are marked *