ਨਾਬਾਲਗ ਲੜਕੀ ਨਾਲ ਛੇੜ-ਛਾੜ ਕਰਨ ਵਾਲੇ ਨੌਜਵਾਨ ਖਿਲਾਫ ਕੇਸ ਦਰਜ

ss1

ਨਾਬਾਲਗ ਲੜਕੀ ਨਾਲ ਛੇੜ-ਛਾੜ ਕਰਨ ਵਾਲੇ ਨੌਜਵਾਨ ਖਿਲਾਫ ਕੇਸ ਦਰਜ

ਭਿੱਖੀਵਿੰਡ 31 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਦੇਂ ਪਿੰਡ ਮਰਗਿੰਦਪੁਰ ਵਿਖੇ ਇਕ ਨਾਬਾਲਗ ਲੜਕੀ ਰੱਜੋ (ਕਾਲਪਨਿਕ ਨਾਮ) ਨਾਲ ਛੇੜ-ਛਾੜ ਕਰਨ ਵਾਲੇ ਪਿੰਡ ਦੇ ਨੌਜਵਾਨ ਜੋਧਾ ਸਿੰਘ ਪੁੱਤਰ ਮਨਜੀਤ ਸਿੰਘ ਖਿਲਾਫ ਮੁਕੱਦਮਾ ਨੰਬਰ 137 ਮਿਤੀ 29-10-2016 ਧਾਰਾ 354, 506 ਅਧੀਨ ਕੇਸ ਦਰਜ ਕਰ ਦਿੱਤਾ ਗਿਆ ਹੈ। ਇਸ ਕੇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਭਿੱਖੀਵਿੰਡ ਦੇ ਮੁਖੀ ਅਵਤਾਰ ਸਿੰਘ ਕਾਹਲੋਂ ਨੇ ਦੱਸਿਆ ਕਿ ਪਿੰਡ ਮਰਗਿੰਦਪੁਰਾ ਵਾਸੀ ਪੀੜਤ ਲੜਕੀ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਬੀਤੇਂ ਦਿਨੀ ਮੇਰੇ ਪਰਿਵਾਰਕ ਮੈਂਬਰ ਘਰ ਵਿਚ ਨਾ ਹੋਣ ਕਾਰਨ ਮੈਂ ਘਰ ਵਿਚ ਇੱਕਲੀ ਸੀ ਤਾਂ ਦਿਨ 12 ਵਜੇ ਦੇ ਕਰੀਬ ਪਿੰਡ ਦਾ ਹੀ ਨੌਜਵਾਨ ਜੋਧਾ ਸਿੰਘ ਸਾਡੇ ਘਰ ਆਇਆ, ਜਿਸ ਨੇ ਮੇਰੇ ਨਾਲ ਛੇੜ-ਛਾੜ ਕਰਨੀ ਸ਼ੁਰੂ ਕਰ ਦਿੱਤੀ ਤਾਂ ਮੇਰੇ ਵੱਲੋਂ ਰੋਲਾ ਪਾਉਣ ‘ਤੇ ਮੇਰੀਆਂ ਭਰਜਾਈਆਂ ਘਰ ਆ ਗਈਆਂ ਤਾਂ ਜੋਧਾ ਸਿੰਘ ਮੈਨੂੰ ਚਾਕੂ ਵਿਖਾਉਦਿਆਂ ਮਾਰ ਦੇਣ ਦੀਆਂ ਧਮਕੀਆਂ ਦਿੰਦਾ ਹੋਇਆ ਫਰਾਰ ਹੋ ਗਿਆ। ਐਸ.ਐਚ.ੳ ਅਵਤਾਰ ਸਿੰਘ ਕਾਹਲੋਂ ਨੇ ਕਿਹਾ ਕਿ ਵੂਮੈਂਨ ਸੈਲ ਦੀ ਇੰਚਾਰਜ ਐਸ.ਆਈ ਰਣਜੀਤ ਕੌਰ ਵੱਲੋਂ ਕੇਸ ਦੀ ਜਾਂਚ ਪੜਤਾਲ ਕਰਨ ਉਪਰੰਤ ਦੋਸ਼ੀ ਜੋਧਾ ਸਿੰਘ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *