ਬੱਚਿਆ ਨੂੰ ਪੜਨ ਲਈ ਕੀਤਾ ਜਾਗਰੁਕ

ss1

ਬੱਚਿਆ ਨੂੰ ਪੜਨ ਲਈ ਕੀਤਾ ਜਾਗਰੁਕ

ਮਾਨਸਾ [ਜੋਨੀ ਜਿੰਦਲ] ਅੱਜ ਸਾਇਕਲ ਗਰੁੱਪ ਮਾਨਸਾ ਦੇ ਮੈਬਰਾਂ ਨੇ ਦੀਵਾਲੀ ਦੀ ਖੁਸੀ ਵਿੱਚ ਸਲੱਮ ਏਰੀਆ ਬਸਤੀਆ ਚ ਜਾਕੇ 100 ਬੱਚਿਆ ਨੂੰ ਖਾਣ ਪੀਣ ਦਾ ਸਮਾਨ ਵੰਡਿਆ ਅਤੇ ਉਹਨਾਂ ਨਾਲ ਖੁਸ਼ੀ ਸਾਝੀ ਕੀਤੀ ।ਇਹ ਜਾਣਕਾਰੀ ਦਿੰਦੇ ਹੋਏ ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਤੋ ਪਹਿਲਾ ਦੀਵਾਲੀ ਦੀ ਵਧਾਈ ਸੰਬੰਧੀ ਲੋਕਾ ਨੂੰ ਪਟਾਖੇ ਨਾ ਚਲਾ ਕੇ ਪ੍ਰਦੁੂਸਨ ਰਹਿਤ ਦੀਵਾਲੀ ਮਨਾਉਣ ਦੀ ਅਪੀਲ ਦੇ ਬੈਨਰ ਸ਼ਹਿਰ ਵਿੱਚ ਵੱਖ ਵੱਖ ਥਾਵਾ ਤੇ ਲਗਾਏ ਗਏੇ। ਡਾ: ਜਨਕ ਰਾਜ ਸਿੰਗਲਾ ਅਤੇ ਡਾ:ਟੀ .ਪੀ ਐਸ ਰੇਖੀ ਨੇ ਬੱਚਿਆ ਨੂੰ ਪੜਾਈ ਕਰਨ ਦੀ ਅਪੀਲ ਕਰਦਿਆ ਕਿਹਾ ਕਿ ਜੇਕਰ ਬੱਚੇ ਪੜਨਾ ਚਾਹੁੰਦੇ ਹਨ ਤਾ ਮਾਨਸਾ ਸਾਇਕਲ ਗਰੁੱਪ ਇਹਨਾ ਦੀ ਸੰਭਵ ਸਹਾਇਤਾ ਕਰਨ ਲਈ ਤਿਆਰ ਹੈ । ਉਹਨਾ ਕਿਹਾ ਕਿ ਪੜਾਈ ਕਰਨ ਨਾਲ ਜਿੱਥੇ ਉਹ ਇੱਕ ਵਧੀਆ ਇਨਸਾਨ ਬਨਣਗੇ ਉੱਥੇ ਆਪ ਰੋਜੀ ਕਮਾਉਣ ਲਈ ਤਿਆਰ ਵੀ ਵਧੀਆ ਕੰਮ ਕਰ ਸਕਣਗੇ ਜਿਸ ਨਾਲ ਉਹਨਾਂ ਦਾ ਸਮਾਜ ਵਿੱਚ ਨਾ ਉੱਚਾ ਹੋਵੇਗਾ ।ਇਸ ਮੋਕੇ ਡਾ: ਵਰੁਣ ਮਿੱਤਲ ,ਰਮਨ ਗੁਪਤਾ ,ਨਰਿੰਦਰ ,ਸੁਨੀਲ , ਵਿੱਕੀ ਗੁਪਤਾ ,ਭੀਮ ਕੋਟਲੀ , ਟੋਨੀ ਸ਼ਰਮਾ ,ਰਾਮ ਪ੍ਰਕਾਸ ,ਕੇ.ਐਸ ਮਿੱਤਲ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *